ਤੁਲਸੀ ਦੀਆਂ ਪੱਤੀਆਂ ਨੂੰ ਦੁੱਧ ''ਚ ਮਿਲਾ ਕੇ ਪੀਣ ਨਾਲ ਹੋਣਗੀਆਂ ਇਹ 7 ਬੀਮਾਰੀਆਂ ਦੂਰ

03/18/2018 2:32:46 PM

ਜਲੰਧਰ— ਅੱਜ ਅਸੀਂ ਤੁਹਾਨੂੰ ਦੁੱਧ ਅਤੇ ਤੁਲਸੀ ਦੀਆਂ ਪੱਤੀਆਂ ਦੇ ਪੋਸ਼ਕ ਤੱਤਾਂ ਤੋਂ ਮਿਲਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਭਾਰਤ ਵਿਚ ਤੁਲਸੀ ਦੇ ਪੌਦੇ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਿਸ ਘਰ ਵਿਚ ਤੁਲਸੀ ਦਾ ਪੌਧਾ ਨਹੀਂ ਹੁੰਦਾ ਉਸ ਘਰ ਵਿਚ ਭਗਵਾਨ ਵੀ ਰਹਿਨਾ ਪੰਸਦ ਨਹੀਂ ਕਰਦੇ। ਇੱਥੇ ਨਹੀਂ, ਸਗੋਂ ਤੁਲਸੀ ਕਈ ਸਮਸਿਆਵਾਂ ਨੂੰ ਆਸਾਨੀ ਨਾਲ ਦੂਰ ਕਰ ਸਕਦੀ ਹੈ। ਜੇਕਰ ਤੁਲਸੀ ਦੀਆਂ ਪੱਤੀਆਂ ਨੂੰ ਦੁੱਧ ਨਾਲ ਮਿਲਾ ਕੇ ਪੀਤਾ ਜਾਵੇ ਤਾਂ ਕਈ ਬੀਮਾਰੀਆਂ ਤੁਹਾਨੂੰ ਹਮੇਸ਼ਾ ਦੂਰ ਰਹਿਣਗੀਆਂ। ਤੁਲਸੀ ਦੀਆਂ ਪੱਤੀਆਂ ਉੱਬਲ਼ਦੇ ਦੁੱਧ ਵਿਚ ਮਿਲਾ ਕੇ ਪੀਣ ਨਾਲ ਤੁਸੀਂ ਸਿਹਤਮੰਦ ਰਹਿ ਸਕਦੇ ਹੋ।
1. ਸਿਰਦਰਦ
ਜੇਕਰ ਕਿਸੇ ਨੂੰ ਜ਼ਿਆਦਾਤਰ ਸਿਰਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਤੁਲਸੀ ਅਤੇ ਦੁੱਧ ਨੂੰ ਫੈਂਟਕੇ ਹਰ ਰੋਜ਼ ਪੀਓ। ਇਸ ਨਾਲ ਸਿਰਦਰਦ ਤੋਂ ਕਾਫੀ ਰਾਹਤ ਮਿਲੇਗੀ।
2. ਸਾਹ ਸੰਬੰਧੀ ਰੋਗ
ਜਿਨ੍ਹਾਂ ਲੋਕਾਂ ਨੂੰ ਸਾਹ ਸੰਬੰਧੀ ਕੋਈ ਰੋਗ ਹੈ ਤਾਂ ਉਹ ਵੀ ਇਸ ਦੁੱਧ ਦਾ ਸੇਵਨ ਕਰੋ। ਇਸ ਨੂੰ ਪੀਣ ਨਾਲ ਤੁਹਾਨੂੰ ਕਾਫ਼ੀ ਆਰਾਮ ਮਿਲੇਗਾ।
3. ਦਿਲ ਨੂੰ ਰੱਖੇ ਸਿਹਤਮੰਦ
ਜੇਕਰ ਕੋਈ ਵਿਅਕਤੀ ਨੂੰ ਦਿਲ ਦੇ ਰੋਗ ਤੋਂ ਪੀੜਤ ਹੈ ਤਾਂ ਅਜਿਹੇ ਲੋਕਾਂ ਨੂੰ ਸਵੇਰੇ ਖਾਲੀ ਪੇਟ ਦੁੱਧ ਅਤੇ ਤੁਲਸੀ ਦਾ ਸੇਵਨ ਕਰਨਾ ਚਾਹੀਦਾ ਹੈ।
4. ਤਨਾਅ
ਦੁੱਧ ਅਤੇ ਤੁਲਸੀ ਦਾ ਸੇਵਨ ਕਰਨ ਨਾਲ ਤਨਾਅ ਵੀ ਦੂਰ ਰਹਿੰਦਾ ਹੈ।
5. ਕਿਡਨੀ ਸਟੋਨ
ਜੇਕਰ ਕਿਸੇ ਵਿਅਕਤੀ ਦੀ ਕਿਡਨੀ ਵਿਚ ਸਟੋਨ ਹੈ ਤਾਂ ਇਸ ਦੁੱਧ ਦਾ ਸੇਵਨ ਕਰੋ। ਇਸ ਦਾ ਸੇਵਨ ਕਰਨ ਨਾਲ ਸਟੋਨ ਹੋਲੀ-ਹੋਲੀ ਗਲਨਾ ਸ਼ੁਰੂ ਹੋ ਜਾਵੇਗਾ।
6. ਕੈਂਸਰ ਅਤੇ ਕਈ ਤਰ੍ਹਾਂ ਦੇ ਫਲੂ ਤੋਂ ਦੂਰ ਰੱਖਦਾ ਹੈ
ਕੈਂਸਰ ਅਤੇ ਫਲੂ ਨੂੰ ਦੂਰ ਰੱਖਣ ਵਿਚ ਤੁਲਸੀ ਦਾ ਦੁੱਧ ਫਾਇਦੇਮੰਦ ਸਾਬਿਤ ਹੋਵੇਗਾ।
7. ਕੋਲਡ ਦੀ ਸਮੱਸਿਆ ਦੂਰ ਹੋਵੇਗੀ
ਜਦੋਂ ਤੁਹਾਨੂੰ ਖੰਘ ਜਾਂ ਜ਼ੁਕਾਮ ਹੈ ਤਾਂ ਤੁਸੀਂ ਤੁਲਸੀ ਲੈ ਸਕਦੇ ਹੋ ਪਰ ਜੇਕਰ ਗਰਮ ਦੁੱਧ ਵਿਚ ਤੁਲਸੀ ਮਿਲਾ ਕੇ ਉਸ ਦਾ ਸੇਵਨ ਕਰੋਗੇ ਤਾਂ ਤੁਹਾਡਾ ਕੋਲਡ ਛੇਤੀ ਹੀ ਗਾਇਬ ਹੋ ਜਾਵੇਗਾ।


Related News