ਕੀ ਤੁਹਾਡੀ ਜੀਭ ਦਾ ਰੰਗ ਬਦਲ ਰਿਹੈ ਤਾਂ ਤੁਸੀਂ ਇਸ ਸਮੱਸਿਆ ਦੇ ਹੋ ਰਹੇ ਹੋ ਸ਼ਿਕਾਰ, ਪੜ੍ਹੋ ਇਹ ਖਬਰ

Friday, Aug 21, 2020 - 06:20 PM (IST)

ਕੀ ਤੁਹਾਡੀ ਜੀਭ ਦਾ ਰੰਗ ਬਦਲ ਰਿਹੈ ਤਾਂ ਤੁਸੀਂ ਇਸ ਸਮੱਸਿਆ ਦੇ ਹੋ ਰਹੇ ਹੋ ਸ਼ਿਕਾਰ, ਪੜ੍ਹੋ ਇਹ ਖਬਰ

ਜਲੰਧਰ - ਜੀਭ ਤੁਹਾਨੂੰ ਸਾਰਿਆਂ ਨੂੰ ਸੁਆਦ ਦਾ ਅਹਿਸਾਸ ਕਰਵਾਉਂਦੀ ਹੈ। ਜੀਭ ਨੂੰ ਸਾਫ ਕਰਨਾ ਸਵੇਰੇ ਦੰਦਾਂ ਨੂੰ ਬੁਰਸ਼ ਕਰਨ ਜਿੰਨਾ ਮਹੱਤਵਪੂਰਣ ਹੁੰਦਾ ਹੈ, ਕਿਉਂਕਿ ਭੋਜਨ ਦੰਦਾਂ ਵਿਚ ਫਸ ਜਾਂਦਾ ਹੈ ਅਤੇ ਜੀਭ ਨਾਲ ਚਿਪਕ ਜਾਂਦਾ ਹੈ। ਅਕਸਰ ਖਾਣਾ ਖਾਣ ਤੋਂ ਬਾਅਦ ਜੀਭ 'ਤੇ ਕੁਝ ਨਾ ਕੁਝ ਜੰਮ ਜਾਂਦਾ ਹੈ। ਇਸ ਨੂੰ ਸਾਫ਼ ਨਾ ਕਰਨ ਨਾਲ ਇਸ ਦੀ ਪਰਤ ਬਣ ਜਾਂਦੀ ਹੈ। ਜੋ ਸਿਹਤ ਲਈ ਸਹੀ ਨਹੀਂ ਹੈ। ਜੀਭ ਦੀ ਸਫਾਈ ਨਾ ਕਰਨ ’ਤੇ ਇਸ ਦਾ ਰੰਗ ਬਦਲ ਜਾਂਦਾ ਹੈ ਪਰ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ। ਅਸਲ 'ਚ ਰੰਗ ਬਦਲਦੀ ਜੀਭ ਤੁਹਾਡੀ ਸਿਹਤ ਦਾ ਹਾਲ ਦੱਸਦੀ ਹੈ। ਤੁਹਾਡੀ ਜੀਭ ਦੇ ਬਦਲਦੇ ਰੰਗ ਨਾਲ ਤੁਸੀਂ ਜਾਣ ਸਕਦੇ ਹੋ ਕਿ ਤੁਹਾਨੂੰ ਕਿਹੜੀ ਬੀਮਾਰੀ ਹੈ।

ਕਿਹੋ ਜਿਹੀ ਹੁੰਦੀ ਹੈ ਸਧਾਰਨ ਜੀਭ?
ਸਿਹਤਮੰਦ ਜੀਭ ਦਾ ਰੰਗ ਹਲਕਾ ਗੁਲਾਬੀ ਹੈ। ਜਦਕਿ ਜੀਭ 'ਤੇ ਚੜ੍ਹੀ ਹਲਕੀ ਜਿਹੀ ਸਫੈਦ ਪਰਤ ਵੀ ਸਾਧਾਰਨ ਮੰਨੀ ਜਾਂਦੀ ਹੈ ਪਰ ਜੀਭ ਦਾ ਰੰਗ ਜ਼ਿਆਦਾ ਸਫੈਦ, ਲਾਲ ਜਾਂ ਕਾਲਾ ਹੋਣਾ ਬੀਮਾਰੀਆਂ ਹੋਣ ਦਾ ਸੰਕੇਤ ਦਿੰਦਾ ਹੈ। ਇਸ ਲਈ ਸਾਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। 

ਜੀਭ ਦੇ ਰੰਗ ਨਾਲ ਇੰਝ ਪਤਾ ਲਗਾਓ ਬੀਮਾਰੀ

ਜੀਭ 'ਤੇ ਕਾਲੇ ਧੱਬਿਆਂ ਦਾ ਕਾਰਨ ਹੋ ਸਕਦੀ ਸ਼ੂਗਰ
ਜੇਕਰ ਤੁਹਾਡੀ ਜੀਭ 'ਤੇ ਕਾਲੇ ਧੱਬੇ ਪੈ ਗਏ ਹਨ, ਜੋ ਸਰੀਰ 'ਚ ਖੂਨ ਦੀ ਘਾਟ ਦਾ ਸੰਕੇਤ ਦਿੰਦੇ ਹਨ। ਇੰਨਾ ਹੀ ਨਹੀਂ ਕਈ ਵਾਰ ਸ਼ੂਗਰ ਹੋਣ ਕਾਰਨ ਵੀ ਜੀਭ 'ਤੇ ਕਾਲੇ ਧੱਬੇ ਪੈਣੇ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਇਲਾਵਾ ਮੂੰਹ 'ਚ ਬੈਕਟੀਰੀਆ ਫੈਲਣ ਦੀ ਵਜ੍ਹਾ ਨਾਲ ਵੀ ਜੀਭ 'ਤੇ ਕਾਲੇ ਰੰਗ ਦੇ ਧੱਬੇ ਪੈਣ ਲੱਗਦੇ ਹਨ।

PunjabKesari

ਪੀਲੀ ਜੀਭ 
ਜੇਕਰ ਤੁਹਾਨੂੰ ਡਾਈਜੇਸ਼ਨ ਜਾਂ ਲੀਵਰ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਉਸ ਦੇ ਕਾਰਨ ਜੀਭ ਦਾ ਰੰਗ ਪੀਲਾ ਹੋ ਸਕਦਾ ਹੈ। ਨਾਲ ਹੀ ਪੀਲੀ ਜੀਭ ਹੋਣਾ ਖੂਨ 'ਚ ਆਇਰਨ ਦੀ ਕਮੀ ਵੱਲ ਇਛਾਰਾ ਕਰਦਾ ਹੈ। ਇਸ ਨਾਲ ਜਲਦੀ ਥਕਾਵਟ ਵਰਗੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਸਕਦਾ ਹੈ।

ਜਦੋਂ ਜੀਭ ਦਾ ਰੰਗ ਹੋ ਜਾਵੇ ਪੀਲਾ 
ਸਰੀਰ 'ਚ ਪੋਸ਼ਣ ਦੀ ਕਮੀ ਹੋਣ ਕਾਰਨ ਜੀਭ ਦਾ ਰੰਗ ਪੀਲੇ ਰੰਗ ਦਾ ਹੋ ਜਾਂਦਾ ਹੈ। ਅਜਿਹੇ 'ਚ ਤੁਹਾਨੂੰ ਆਪਣੇ ਖਾਣੇ 'ਚ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

PunjabKesari

ਬ੍ਰਾਊਨ ਰੰਗ 
ਕੈਫੀਨ ਦੀ ਮਾਤਰਾ ਜ਼ਿਆਦਾ ਲੈਣ ਕਾਰਨ ਜੀਭ ਦਾ ਰੰਗ ਭੂਰਾ ਹੋਣਾ ਆਮ ਗੱਲ ਹੈ। ਉਂਝ ਹੀ ਜ਼ਿਆਦਾ ਸਿਗਰਟ ਪੀਣ ਨਾਲ ਵੀ ਰੰਗ ਭੂਰਾ ਹੋ ਜਾਂਦਾ ਹੈ ਪਰ ਬਾਵਜੂਦ ਇਸ ਦੇ ਜੇਕਰ ਤੁਹਾਡੀ ਜੀਭ ਦਾ ਰੰਗ ਅਜਿਹਾ ਹੋਵੇ ਤਾਂ ਡਾਕਟਰ ਨਾਲ ਸੰਪਰਕ ਕਰੋ।

ਗੂੜੀ ਲਾਲ ਜੀਭ 
ਗੂੜੀ ਲਾਲ ਜੀਭ ਸਰੀਰ 'ਚ ਪੋਸ਼ਕ ਤੱਤਾਂ ਜਿਵੇਂ ਆਇਰਨ ਅਤੇ ਵਿਟਾਮਿਨ ਬੀ-12 ਦੀ ਕਮੀ ਵੱਲ ਇਸ਼ਾਰਾ ਕਰਦੀ ਹੈ। ਜੇਕਰ ਤੁਹਾਡੀ ਜੀਭ ਦਾ ਹੇਠਲਾ ਹਿੱਸਾ ਲਾਲ ਹੈ ਤਾਂ ਇਹ ਅੰਤੜੀਆਂ 'ਚ ਗਰਮੀ ਵੱਲ ਇਛਾਰਾ ਕਰਦੀ ਹੈ।

ਜੀਭ ਦਾ ਰੰਗ ਕਾਲਾ ਹੋਣਾ
ਜਦੋਂ ਜੀਭ 'ਤੇ ਜ਼ਿਆਦਾ ਬੈਕਟੀਰੀਆ ਜਮ੍ਹਾ ਹੋ ਜਾਂਦੇ ਹਨ ਤਾਂ ਉਸ ਦਾ ਰੰਗ ਕਾਲਾ ਪੈ ਜਾਂਦਾ ਹੈ। ਅਜਿਹੇ 'ਚ ਤੁਹਾਨੂੰ ਡਾਕਟਰ ਤੋਂ ਚੈਕਅੱਪ ਕਰਵਾਉਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - Ganesh Chaturthi 2020 : 126 ਸਾਲਾਂ ਬਾਅਦ ਬਣਿਆ ਇਹ ਯੋਗ, ਜਾਣੋ ਕਿਨ੍ਹਾਂ ਰਾਸ਼ੀਆਂ ਲਈ ਹੈ ਸ਼ੁੱਭ

ਪੜ੍ਹੋ ਇਹ ਵੀ ਖਬਰ - ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੱਲਾਂ

PunjabKesari

ਜੀਭ 'ਤੇ ਜੰਮੀ ਸਫੈਜ ਪਰਤ ਸਾਫ ਕਰਨ ਦੇ ਤਰੀਕੇ 

1. ਨਾਰੀਅਲ ਦਾ ਤੇਲ 
ਐਂਟੀਸੈਪਟਿਕ ਗੁਣਾਂ ਵਾਲੇ ਨਾਰੀਅਲ ਦੇ ਤੇਲ ਨਾਲ ਦਿਨ 'ਚ 2 ਵਾਰ ਕਰੂਲੀ ਕਰੋ। ਰੋਜ਼ਾਨਾ ਇਸ ਦਾ ਇਸਤੇਮਾਲ ਜੀਭ 'ਤੋਂ ਸਾਰੇ ਬੈਕਟੀਰੀਆ ਨੂੰ ਮਾਰ ਕੇ ਸਫੈਦ ਪਰਤ ਨੂੰ ਸਾਫ ਕਰ ਦੇਵੇਗਾ।

2. ਲਸਣ 
ਰੋਜ਼ਾਨਾ 2-3 ਕੱਚੇ ਲਸਣ ਨੂੰ ਚੰਗੀ ਤਰ੍ਹਾਂ ਨਾਲ ਚਬਾ ਕੇ ਖਾਣ ਨਾਲ ਜੀਭ 'ਤੇ ਜੰਮੀ ਸਫੈਦ ਪਰਤ ਤੋਂ ਛੁਟਕਾਰਾ ਪਾ ਸਕਦੇ ਹੋ। ਇਸ 'ਚ ਮੌਜੂਦ ਐਟੀਮਾਈਕ੍ਰੋਬਿਅਲ ਗੁਣ ਤੁਹਾਨੂੰ ਮੂੰਹ ਦੀ ਬਦਬੂ ਅਤੇ ਇਨਫੈਕਸ਼ਨ ਤੋਂ ਬਚਾਉਣਗੇ।

3. ਬੇਕਿੰਗ ਸੋਡਾ 
ਰੋਜ਼ਾਨਾ ਬੇਕਿੰਗ ਸੋਡਾ ਅਤੇ ਨਿੰਬੂ ਦਾ ਰਸ ਮਿਕਸ ਕਰਕੇ ਬਰੱਸ਼ ਦੀ ਮਦਦ ਨਾਲ ਜੀਭ ਨੂੰ ਸਾਫ ਕਰੋ। ਇਹ ਤੁਹਾਡੇ ਮੂੰਹ ਦੇ ਪੀ.ਐੱਚ. ਪੱਧਰ ਨੂੰ ਸਥਿਰ ਬਣਾਈ ਰੱਖਦਾ ਹੈ, ਜਿਸ ਨਾਲ ਜੀਭ 'ਤੇ ਸਫੈਦ ਪਰਤ ਨਹੀਂ ਜੰਮਦੀ।

4. ਨਮਕ 
ਜੀਭ 'ਤੇ ਥੋੜ੍ਹਾ ਜਿਹਾ ਨਮਕ ਛਿੜਕ ਕੇ ਉਸ ਨੂੰ ਬਰੱਸ਼ ਦੀ ਮਦਦ ਨਾਲ ਕੁਝ ਮਿੰਟਾਂ ਲਈ ਸਕ੍ਰਬ ਕਰੋ। ਇਸ ਤੋਂ ਬਾਅਦ ਕੋਸੇ ਪਾਣੀ 'ਚ 1/2 ਚੱਮਚ ਨਮਕ ਮਿਲਾ ਕੇ ਕਰੂਲੀ ਕਰ ਲਓ। ਇਸ 'ਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਤੁਹਾਡੀ ਜੀਭ ਤੋਂ ਸਫੈਦ ਪਰਤ ਨੂੰ ਸਾਫ ਕਰ ਦੇਣਗੇ।

ਪੜ੍ਹੋ ਇਹ ਵੀ ਖਬਰ - ਗਣੇਸ਼ ਜੀ ਦੀਆਂ ਵੱਖ-ਵੱਖ ਮੂਰਤੀਆਂ ਦੇ ਜਾਣੋ ਅਰਥ, ਮੂਰਤੀ ਸਥਾਪਨਾ 'ਤੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਸਲਾਦ ‘ਚ ਖੀਰਾ ਤੇ ਟਮਾਟਰ ਇਕੱਠੇ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ

PunjabKesari


author

rajwinder kaur

Content Editor

Related News