ਸਰੀਰ ਦੀਆਂ ਇਨ੍ਹਾਂ ਪਰੇਸ਼ਾਨੀਆਂ ਨੂੰ ਦੂਰ ਕਰਦਾ ਹੈ ਟਮਾਟਰ

Saturday, Jul 08, 2017 - 10:11 AM (IST)

ਸਰੀਰ ਦੀਆਂ ਇਨ੍ਹਾਂ ਪਰੇਸ਼ਾਨੀਆਂ ਨੂੰ ਦੂਰ ਕਰਦਾ ਹੈ ਟਮਾਟਰ

ਜਲੰਧਰ— ਟਮਾਟਰ ਨੂੰ ਹਰ ਤਰ੍ਹਾਂ ਨਾਲ ਖਾਧਾ ਜਾਂਦਾ ਹੈ। ਇਸ ਨੂੰ ਜ਼ਿਆਦਾਤਰ ਮਿਕਸ ਕਰਕੇ ਜਾਂ ਫਿਰ ਸਲਾਦ ਦੇ ਨਾਲ ਖਾਧਾ ਜਾਂਦਾ ਹੈ। ਲਗਭਗ ਹਰ ਸਬਜ਼ੀ ਨੂੰ ਬਣਾਉਂਦੇ ਸਮੇਂ ਟਮਾਟਰ ਦੀ ਵਰਤੋਂ ਕੀਤੀ ਜਾਂਦੀ ਹੈ। ਹਾਲਾਂਕਿ ਟਮਾਟਰ ਦਾ ਸੂਪ, ਜੂਸ ਅਤੇ ਚਟਨੀ ਵੀ ਬਣਾ ਕੇ ਖਾਧੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਟਮਾਟਰ ਦੇ ਅਨੇਕ ਫਾਇਦਿਆਂ ਬਾਰੇ।
ਟਮਾਟਰ ਵਿੱਚ ਵਿਟਾਮਿਨ-ਸੀ, ਲਾਈਕੋਪੀਨ, ਵਿਟਾਮਿਨ, ਪੌਟਾਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਟਮਾਟਰ ਵਿੱਚ ਕੌਲੇਸਟ੍ਰੋਲ ਨੂੰ ਘੱਟ ਕਰਨ ਦੀ ਸਮੱਰਥਾ ਹੁੰਦੀ ਹੈ। ਟਮਾਟਰ ਖਾ ਕੇ ਭਾਰ ਨੂੰ ਆਸਾਨੀ ਨਾਲ ਘੱਟ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਟਮਾਟਰ ਦੇ ਗੁਣਾਂ ਦੇ ਬਾਰੇ।
- ਟਮਾਟਰ ਦੇ ਗੁਣ
1. ਸਵੇਰੇ ਬਿਨ੍ਹਾਂ ਕੁੱਲਾ ਕੀਤੇ ਪੱਕਿਆ ਹੋਇਆ ਟਮਾਟਰ ਖਾਣਾ ਸਿਹਤ ਲਈ ਲਾਭਕਾਰੀ ਹੁੰਦਾ ਹੈ।
2. ਬੱਚਿਆਂ ਨੂੰ ਸੋਕਾ ਰੋਗ ਹੋਣ ਉੱਤੇ ਅੱਧਾ ਗਿਲਾਸ ਟਮਾਟਰ ਦੀ ਰਸ ਦੀ ਵਰਤੋਂ ਕਰਵਾਉਣ ਨਾਲ ਬੱਚਿਆਂ ਨੂੰ ਸੁੱਕਾ ਰੋਗ ਠੀਕ ਹੋ ਜਾਂਦਾ ਹੈ।
3.ਬੱਚਿਆਂ ਦੇ ਵਿਕਾਸ ਲਈ ਟਮਾਟਰ ਬਹੁਤ ਫਾਇਦੇਮੰਦ ਹੁੰਦਾ ਹੈ। ਦੋ ਜਾਂ ਤਿੰਨ ਪੱਕੇ ਹੋਏ ਟਮਾਟਰਾਂ ਦੀ ਨਿਯਮਿਤ ਵਰਤੋਂ ਕਰਨ ਨਾਲ ਬੱਚਿਆਂ ਦਾ ਵਿਕਾਸ ਛੇਤੀ ਹੁੰਦਾ ਹੈ।
4.ਭਾਰ ਘਟਾਉਣ ਲਈ ਟਮਾਟਰ ਬਹੁਤ ਕੰਮ ਦਾ ਹੁੰਦਾ ਹੈ। ਮੋਟਾਪਾ ਘੱਟ ਕਰਨ ਲਈ ਸਵੇਰੇ ਸ਼ਾਮ ਇਕ ਗਿਲਾਸ ਟਮਾਟਰ ਦਾ ਰਸ ਪੀਣਾ ਫਾਇਦੇਮੰਦ ਹੁੰਦਾ ਹੈ।
5.ਜੇਕਰ ਗਠੀਆ ਰੋਗ ਹੈ ਤਾਂ ਇਕ ਗਿਲਾਸ ਟਮਾਟਰ ਦੇ ਰਸ ਦੀ ਸੋਂਠ ਤਿਆਰ ਕਰੋ ਅਤੇ ਇਸ ਵਿੱਚ ਇਕ ਚਮਚ ਅਜਵਾਇਨ ਦਾ ਚੂਰਣ ਸਵੇਰੇ-ਸ਼ਾਮ ਪੀਓ, ਗਠੀਆ ਰੋਗ ਵਿੱਚ ਫਾਇਦਾ ਹੋਵੇਗਾ। 
6.ਗਰਭਵਤੀ ਔਰਤਾਂ ਲਈ ਟਮਾਟਰ ਬਹੁਤ ਫਾਇਦੇਮੰਦ ਹੁੰਦਾ ਹੈ। ਗਰਭ ਵਿਵਸਥਾ ਦੌਰਾਨ ਔਰਤਾਂ ਨੂੰ ਸਵੇਰੇ ਇਕ ਗਿਲਾਸ ਟਮਾਟਰ ਦੇ ਰਸ ਦੀ ਵਰਤੋਂ ਕਰਨੀ ਚਾਹੀਦੀ ਹੈ।
7.ਟਮਾਟਰ ਪੇਟ ਲਈ ਬਹੁਤ ਲਾਭਕਾਰੀ ਹੁੰਦਾ ਹੈ। ਟਮਾਟਰ ਦੀ ਨਿਯਮਿਤ ਵਰਤੋਂ ਨਾਲ ਪੇਟ ਸਾਫ ਰਹਿੰਦਾ ਹੈ।
8.ਕਫ ਹੋਣ ਨਾਲ ਟਮਾਟਰ ਦੀ ਵਰਤੋਂ ਕਾਫੀ ਲਾਭਕਾਰੀ ਹੈ। 
9.ਪੇਟ ਵਿੱਚ ਕੀੜੇ ਹੋਣ ਉੱਤੇ ਸਵੇਰੇ ਖਾਲੀ ਪੇਟ ਟਮਾਟਰ ਵਿੱਚ ਪੀਸੀ ਹੋਈ ਕਾਲੀ ਮਿਰਚ ਲਗਾ ਕੇ ਖਾਣ ਨਾਲ ਫਾਇਦਾ ਹੁੰਦਾ ਹੈ।
10.ਭੋਜਨ ਕਰਨ ਤੋਂ ਪਹਿਲਾਂ ਦੋ ਜਾਂ ਤਿੰਨ ਪੱਕੇ ਟਮਾਟਰਾਂ ਨੂੰ ਕੱਟ ਕੇ ਉਸ ਵਿੱਚ ਪੀਸੀ ਹੋਣੀ ਕਾਲੀ ਮਿਰਚ, ਨਮਕ ਅਤੇ ਹਰਾ ਧਨੀਆ ਮਿਲਾ ਕੇ ਖਾਓ। ਇਸ ਨਾਲ ਚਿਹਰੇ ਉੱਤੇ ਲਾਲੀ ਆਉਂਦੀ ਹੈ।
11.ਟਮਾਟਰ ਦੇ ਗੂਦੇ ਵਿੱਚ ਕੱਚਾ ਦੁੱਧ ਅਤੇ ਨਿੰਬੂ ਦਾ ਰਸ ਮਿਲਾ ਕੇ ਚਿਹਰੇ ਉੱਤੇ ਲਗਾਉਣ ਨਾਲ ਚਿਹਰੇ ਉੱਤੇ ਚਮਕ ਆਉਂਦੀ ਹੈ।


Related News