ਕੈਂਸਰ ਤੋਂ ਲੈ ਕੇ ਦਿਲ ਦੀਆਂ ਬੀਮਾਰੀਆਂ ਵਿਚ ਫਾਇਦੇਮੰਦ ਹੈ ਟਮਾਟਰ

Wednesday, Aug 16, 2017 - 11:00 AM (IST)

ਕੈਂਸਰ ਤੋਂ ਲੈ ਕੇ ਦਿਲ ਦੀਆਂ ਬੀਮਾਰੀਆਂ ਵਿਚ ਫਾਇਦੇਮੰਦ ਹੈ ਟਮਾਟਰ

ਨਵੀਂ ਦਿੱਲੀ— ਟਮਾਟਰ ਦੀ ਵਰਤੋਂ ਸਲਾਦ, ਸਬਜ਼ੀ, ਸੂਪ ਅਤੇ ਕੈਚਅੱਪ ਦੇ ਰੂਪ ਵਿਚ ਕੀਤਾ ਜਾਂਦਾ ਹੈ। ਸੁਆਦ ਦੇ ਨਾਲ-ਨਾਲ ਇਹ ਤੁਹਾਡੀ ਸਿਹਤ ਨਾਲ ਜੁੜੀ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਇਸ ਨਾਲ ਤੁਸੀਂ ਐਸੀਡਿਟੀ ਦੀ ਸਮੱਸਿਆ ਤੋਂ ਲੈ ਕੇ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਨੂੰ ਦੂਰ ਕਰ ਸਕਦੇ ਹੋ। ਰੋਜ਼ਾਨਾ ਇਸ ਨੂੰ ਖਾਣ ਨਾਲ ਅੱਖਾਂ ਦੀ ਰੋਸ਼ਨੀ ਨੀ ਠੀਕ ਰਹਿੰਦੀ ਹੈ। ਇਕ ਸ਼ੋਧ ਵਿਚ ਇਸ ਗੱਲ ਨੂੰ ਸਿੱਧ ਕੀਤਾ ਗਿਆ ਹੈ ਕਿ ਰੋਜ਼ਾਨਾ ਇਕ ਟਮਾਟਰ ਖਾਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਰਹਿੰਦੀਆਂ ਹਨ।
1. ਪੋਸ਼ਕ ਤੱਤਾਂ ਨਾਲ ਭਰਪੂਰ 
ਟਮਾਟਰ ਵਿਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਵਿਚ ਵਿਟਾਮਿਨ ਏ, ਸੀ ਅਤੇ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ, ਜੋ ਸਾਡੇ ਸਰੀਰ ਵਿਚ ਮੌਜੂਦ ਸ਼ਰਕਰਾ ਜਾਂ ਬਲੱਡ ਸ਼ੂਗਰ ਨੂੰ ਕੰਟਰੋਲ ਵਿਚ ਰੱਖਦੇ ਹਨ। 
2. ਕੈਂਸਰ ਤੋਂ ਬਚਾਅ
ਟਮਾਟਰ ਵਿਚ ਮੌਜੂਦ ਅਲਫਾ ਲਿਪੋਈਕ ਐਸਿਡ, ਕੋਲੀਨ, ਫੋਲਿਕ ਐਸਿਡ, ਵੀਟਾ ਕੈਰੋਟੀਨ ਅਤੇ ਲਊਟੇਨ ਵਰਗੇ ਪੋਸ਼ ਤੱਤ ਤੁਹਾਨੂੰ ਪ੍ਰੋਟੈਸਟ ਕੈਂਸਰ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦੇ ਹਨ। ਹਾਲ ਹੀ ਵਿਚ ਇਕ ਸ਼ੋਧ ਵਿਚ ਪਤਾ ਚਲਿਆ ਹੈ ਕਿ ਰੋਜ਼ਾਨਾ ਇਕ ਟਮਾਟਰ ਖਾਣ ਨਾਲ ਪ੍ਰੋਟੈਸਟ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਾ ਰਹਿੰਦਾ ਹੈ। 
3. ਦਿਲ ਦੀ ਬੀਮਾਰੀਆਂ 
ਫਾਈਬਰ, ਪੋਟਾਸ਼ੀਅਮ, ਵਿਟਾਮਿਨ ਸੀ ਅਤੇ ਕੋਲੀਨ ਅਤੇ ਭਰਪੂਰ ਟਮਾਟਰ ਤੁਹਾਡੇ ਦਿਲ ਦਾ ਖਾਸ ਧਿਆਨ ਰੱਖਦਾ ਹੈ। ਇਸ ਵਿਚ ਮੌਜੂਦ ਲੀਕੋਪੀਨ ਦਿਲ ਲਈ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਕ ਟਮਾਟਰ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਬਚਣ ਤੋਂ ਇਲਾਵਾ ਤੁਹਾਡੇ ਸਰੀਰ ਵਿਚ ਕੋਲੈਸਟਰੋਲ ਨੂੰ ਵਧਣ ਤੋਂ ਰੋਕਦਾ ਹੈ। 
4. ਗਰਭ ਅਵਸਥਾ ਵਿਚ ਬਿਹਤਰ
ਗਰਭਵਤੀ ਔਰਤਾਂ ਲਈ ਟਮਾਟਰ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਗਰਭ ਅਵਸਥਾ ਦੌਰਾਨ ਰੋਜ਼ਾਨਾ ਟਮਾਟਰ ਖਾਣ ਨਾਲ ਗਰਭ ਵਿਚ ਪਲ ਰਹੇ ਬੱਚੇ ਨੂੰ ਪੋਸ਼ਕ ਤੱਤ ਮਿਲਦੇ ਹਨ। ਗਰਭ ਅਵਸਥਾ ਵਿਚ ਰੋਜ਼ਾਨਾ ਟਮਾਟਰ ਖਾਣ ਨਾਲ ਮਾਂ ਅਤੇ ਬੱਚੇ ਨੂੰ ਭਰਪੂਰ ਮਾਤਰਾ ਵਿਚ ਪੋਸ਼ਕ ਤੱਤ ਮਿਲਦੇ ਹਨ। ਇਸ ਤੋਂ ਇਲਾਵਾ ਗਰਭ ਅਵਸਥਾਂ ਵਿਚ ਟਮਾਟਰ ਦਾ ਸੂਪ ਪੀਣਾ ਵੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। 
5. ਗਲੋਇੰਗ ਚਮੜੀ
ਟਮਾਟਰ ਸਿਹਤ ਲਈ ਹੀ ਨਹੀਂ ਬਲਕਿ ਚਿਹਰੇ ਲਈ ਵੀ ਫਾਇਦੇਮੰਦ ਹੁੰਦਾ ਹੈ। ਗੁਣਾਂ ਨਾਲ ਭਰਪੂਰ ਟਮਾਟਰ ਤੁਹਾਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਦੇ ਪ੍ਰਭਾਵ ਤੋਂ ਬਚਾਉਂਦਾ ਹੈ। ਇਸ ਵਿਚ ਮੌਜੂਦ ਐਂਟੀਆਕਸੀਡੈਂਟ, ਵਿਟਾਮਿਨ ਕੇ ਅਤੇ ਕੈਲਸ਼ੀਅਮ ਤੁਹਾਡੀ ਚਮੜੀ ਦੀਆਂ ਹੋਰ ਵੀ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਤੋਂ ਇਲਾਵਾ ਟਮਾਟਰ ਵਿਚ ਮੌਜੂਦ ਲਾਈਕੋਪੀਨ ਨਾਂ ਦਾ ਤੱਤ ਤੁਹਾਡੀ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। 


Related News