Health Tips: ਸਰੀਰ ਲਈ ਫ਼ਾਇਦੇਮੰਦ ਹੁੰਦੈ 'ਟਮਾਟਰ', ਖਾਣ ਨਾਲ ਕਬਜ਼ ਸਣੇ ਕਈ ਬੀਮਾਰੀਆਂ ਹੋਣਗੀਆਂ ਦੂਰ

06/07/2024 6:44:26 PM

ਜਲੰਧਰ - ਖਾਣੇ ’ਚ ਟਮਾਟਰ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਨੂੰ ਸਬਜ਼ੀ ਬਣਾਉਣ ਤੋਂ ਲੈ ਕੇ ਸੂਪ, ਚਟਣੀ ਅਤੇ ਇੱਥੋਂ ਤੱਕ ਕਿ ਬਿਊਟੀ ਪ੍ਰੋਡਕਟਸ ਦੇ ਰੂਪ ’ਚ ਵੀ ਵਰਤਿਆ ਜਾਂਦਾ ਹੈ। ਸਬਜ਼ੀ ’ਚ ਵਰਤੇ ਜਾਣ ਵਾਲਾ ਟਮਾਟਰ ਸੁਆਦ ਹੋਣ ਦੇ ਨਾਲ-ਨਾਲ ਬਹੁਤ ਸਾਰੀਆਂ ਬੀਮਾਰੀਆਂ ਨੂੰ ਠੀਕ ਵੀ ਕਰਦਾ ਹੈ। ਟਮਾਟਰ 'ਚ ਵਿਟਾਮਿਨ-ਸੀ, ਪੋਟਾਸ਼ੀਅਮ, ਕੈਲਸ਼ੀਅਮ, ਫਾਰਫੋਰਸ ਆਦਿ ਕਈ ਤਰ੍ਹਾਂ ਦੇ ਮਿਨਰਲਸ ਪਾਏ ਜਾਂਦੇ ਹਨ। ਇਸ ’ਚ ਕੌਲੈਸਟਰੋਲ ਨੂੰ ਘੱਟ ਕਰਨ ਵਾਲੇ ਤੱਤ ਵੀ ਹੁੰਦੇ ਹਨ। ਟਮਾਟਰ ਖਾਣ ਨਾਲ ਐਸੀਡਿਟੀ, ਮੋਟਾਪਾ, ਕਬਜ਼ ਤੋਂ ਇਲਾਵਾ ਹੋਰ ਵੀ ਕਈ ਬੀਮਾਰੀਆਂ ਨੂੰ ਰਾਹਤ ਮਿਲਦੀ ਹੈ। ਸਲਾਦ ਵਿਚ ਕਾਲੀ ਮਿਰਚ ਪਾ ਕੇ ਟਮਾਟਰ ਖਾਣ ਨਾਲ ਵੀ ਸਰੀਰ ਨੂੰ ਫ਼ਾਇਦਾ ਹੁੰਦਾ ਹੈ। ਟਮਾਟਰ ਦੀ ਵਰਤੋਂ ਕਰਨ ਨਾਲ ਤੁਸੀਂ ਆਪਣੇ ਚਿਹਰੇ ਨੂੰ ਗਲੋਇੰਗ ਅਤੇ ਜਵਾਨ ਬਣਾ ਕੇ ਰੱਖ ਸਕਦੇ ਹੋ। 

ਟਮਾਟਰ ਖਾਣ ਨਾਲ ਦੂਰ ਹੁੰਦੀਆਂ ਹਨ ਕਈ ਬੀਮਾਰੀਆਂ 

1. ਗਠੀਏ ਦਾ ਰੋਗ
ਗਠੀਏ ਦਾ ਰੋਗ ਹੋਣ ’ਤੇ ਟਮਾਟਰ ਦੀ ਵਰਤੋਂ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਟਮਾਟਰ ਦੇ ਸੂਪ ’ਚ ਅਜਵਾਈਨ ਮਿਲਾ ਕੇ ਪੀਣ ਨਾਲ ਗਠੀਏ ਦੇ ਦਰਦ ਨੂੰ ਆਰਾਮ ਮਿਲਦਾ ਹੈ।

PunjabKesari

2. ਕਬਜ਼ ਦੀ ਸਮੱਸਿਆ ਕਰੇ ਦੂਰ
ਟਮਾਟਰ ਖਾਣ ਨਾਲ ਢਿੱਡ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਦੀ ਵਰਤੋਂ ਨਾਲ ਕਬਜ਼ ਦੀ ਸਮੱਸਿਆ ਨੂੰ ਸਭ ਤੋਂ ਵੱਧ ਆਰਾਮ ਮਿਲਦਾ ਹੈ। 

3. ਕੈਂਸਰ ਤੋਂ ਬਚਾਵੇ
ਟਮਾਟਰ ਵਿਚ ਮੌਜੂਦ ਅਲਫਾ ਲਿਪੋਈਕ ਐਸਿਡ, ਕੋਲੀਨ, ਫੋਲਿਕ ਐਸਿਡ, ਵੀਟਾ ਕੈਰੋਟੀਨ ਅਤੇ ਲਊਟੇਨ ਵਰਗੇ ਪੋਸ਼ ਤੱਤ ਤੁਹਾਨੂੰ ਪ੍ਰੋਟੈਸਟ ਕੈਂਸਰ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦੇ ਹਨ। ਹਾਲ ਹੀ ਵਿਚ ਇਕ ਸ਼ੋਧ ਵਿਚ ਪਤਾ ਚਲਿਆ ਹੈ ਕਿ ਰੋਜ਼ਾਨਾ ਇਕ ਟਮਾਟਰ ਖਾਣ ਨਾਲ ਪ੍ਰੋਟੈਸਟ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਾ ਰਹਿੰਦਾ ਹੈ।

4. ਦੰਦਾਂ 'ਚ ਖੂਨ ਦੀ ਸਮੱਸਿਆ ਨੂੰ ਕਰੇ ਦੂਰ
ਦੰਦਾਂ 'ਚੋਂ ਖੂਨ ਦੀ ਸਮੱਸਿਆ ਮਹਿਸੂਸ ਹੋਣ 'ਤੇ ਰੋਜ਼ਾਨਾ 200 ਗ੍ਰਾਮ ਟਮਾਟਰ ਦਾ ਰਸ ਸਵੇਰੇ ਸ਼ਾਮ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਦੰਦਾ ਨੂੰ ਲਾਭ ਹੁੰਦਾ ਹੈ। 

PunjabKesari

5. ਦਿਲ ਲਈ ਫਾਇਦੇਮੰਦ
ਫਾਈਬਰ, ਪੋਟਾਸ਼ੀਅਮ, ਵਿਟਾਮਿਨ ਸੀ ਅਤੇ ਕੋਲੀਨ ਅਤੇ ਭਰਪੂਰ ਟਮਾਟਰ ਤੁਹਾਡੇ ਦਿਲ ਦਾ ਖ਼ਾਸ ਧਿਆਨ ਰੱਖਦਾ ਹੈ। ਇਸ ਵਿਚ ਮੌਜੂਦ ਲੀਕੋਪੀਨ ਦਿਲ ਲਈ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਕ ਟਮਾਟਰ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਬਚਣ ਤੋਂ ਇਲਾਵਾ ਤੁਹਾਡੇ ਸਰੀਰ ਵਿਚ ਕੋਲੈਸਟਰੋਲ ਨੂੰ ਵਧਣ ਤੋਂ ਰੋਕਦਾ ਹੈ।

6. ਭੁੱਖ ਨਾ ਲੱਗਣਾ
ਭੁੱਖ ਨਾ ਲੱਗਣ ਦੀ ਸਥਿਤੀ 'ਚ ਟਮਾਟਰ ਦੇ 200 ਗ੍ਰਾਮ ਰਸ 'ਚ ਅਦਰਕ ਦਾ ਰਸ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣਾ ਚਾਹੀਦਾ ਹੈ। ਇਸ ਨਾਲ ਭੁੱਖ ਜ਼ਿਆਦਾ ਲੱਗਦੀ ਹੈ। 

7. ਮੋਟਾਪਾ ਘੱਟ ਕਰੇ
ਮੋਟਾਪਾ ਘਟਾਉਣ ਲਈ ਤੁਸੀਂ ਟਮਾਟਰ ਦੀ ਵਰਤੋਂ ਕਰ ਸਕਦੇ ਹੋ। ਰੋਜ਼ਾਨਾ 1 ਤੋਂ 2 ਗਲਾਸ ਟਮਾਟਰ ਦਾ ਜੂਸ ਪੀਣ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ।

PunjabKesari

8. ਗਰਭ ਅਵਸਥਾ 'ਚ ਫ਼ਾਇਦੇ
ਗਰਭਵਤੀ ਔਰਤਾਂ ਲਈ ਟਮਾਟਰ ਫ਼ਾਇਦੇਮੰਦ ਹੁੰਦਾ ਹੈ। ਗਰਭ ਅਵਸਥਾ ਦੌਰਾਨ ਰੋਜ਼ਾਨਾ ਟਮਾਟਰ ਖਾਣ ਨਾਲ ਗਰਭ ਵਿਚ ਪਲ ਰਹੇ ਬੱਚੇ ਨੂੰ ਪੋਸ਼ਕ ਤੱਤ ਮਿਲਦੇ ਹਨ। ਗਰਭ ਅਵਸਥਾ ਵਿਚ ਰੋਜ਼ਾਨਾ ਟਮਾਟਰ ਖਾਣ ਨਾਲ ਮਾਂ ਅਤੇ ਬੱਚੇ ਨੂੰ ਭਰਪੂਰ ਮਾਤਰਾ ਵਿਚ ਪੋਸ਼ਕ ਤੱਤ ਮਿਲਦੇ ਹਨ। ਇਸ ਤੋਂ ਇਲਾਵਾ ਗਰਭ ਅਵਸਥਾਂ ਵਿਚ ਟਮਾਟਰ ਦਾ ਸੂਪ ਪੀਣਾ ਵੀ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ।

9. ਚਿਹਰੇ ਲਈ ਫ਼ਾਇਦੇਮੰਦ
ਟਮਾਟਰ ’ਚ ਵਿਟਾਮਿਨ-ਏ,ਬੀ,ਸੀ ਅਤੇ ਕੇ ਮੌਜੂਦ ਹੁੰਦਾ ਹੈ। ਇਸ ਚਿਹਰੇ ਦੇ ਦਿਖਾਈ ਦੇਣ ਵਾਲੇ ਵੱਖਰੇ ਤੇਲ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਇਸ ਨੂੰ ਰੋਜ਼ਾਨਾਂ ਚਿਹਰੇ ’ਤੇ ਲਗਾਉਣ ਨਾਲ acne ਦੀ ਪ੍ਰੇਸ਼ਾਨੀ ਖਤਮ ਹੋ ਜਾਂਦੀ ਹੈ। 

10. ਢਿੱਡ ਦੇ ਕੀੜਿਆਂ ਤੋਂ ਛੁਟਕਾਰਾ
ਜੇਕਰ ਕਿਸੇ ਦੇ ਢਿੱਡ 'ਚ ਕੀੜਿਆਂ ਦੀ ਸਮੱਸਿਆ ਹੈ ਤਾਂ ਟਮਾਟਰ ਨੂੰ ਕੱਟ ਕੇ ਉਸ 'ਵਿਚ ਕਾਲੀ ਮਿਰਚ ਮਿਲਾ ਕੇ ਸਵੇਰੇ ਖਾਲੀ ਢਿੱਡ ਖਾਓ। ਰੋਜ਼ਾਨਾ ਅਜਿਹਾ ਕਰਨ ਨਾਲ ਕੁਝ ਹੀ ਦਿਨਾਂ ਵਿਚ ਕੀੜਿਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ।

PunjabKesari


rajwinder kaur

Content Editor

Related News