ਦੰਦਾਂ ਨੂੰ ਕੀੜਿਆਂ ''ਤੋਂ ਬਚਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

Sunday, Apr 02, 2017 - 10:37 AM (IST)

ਦੰਦਾਂ ਨੂੰ ਕੀੜਿਆਂ ''ਤੋਂ ਬਚਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

ਜਲੰਧਰ— ਸਿਹਰ ਅਤੇ ਖੂਬਸੂਰਤ ਦੰਦਾਂ ਨਾਲ ਚਿਹਰੇ ਦੀ ਖੂਬਸੂਰਤੀ ਹੋਰ ਵੀ ਵੱਧ ਜਾਂਦੀ ਹੈ। ਇਸ ਲਈ ਦੰਦਾਂ ਨੂੰ ਠੀਕ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਜ਼ਿਆਦਾ ਮਿੱਠਾ ਖਾਣ ਨਾਲ ਕਈ ਵਾਰ ਦੰਦਾਂ ''ਚ ਕੀੜੇ ਲੱਗ ਜਾਂਦੇ ਹਨ ਅਤੇ ਸਾਰੇ ਦੰਦ ਖਰਾਬ ਹੋ ਜਾਂਦੇ ਹਨ। ਇਸ ਨਾਲ ਦੰਦਾਂ ''ਚ ਦਰਦ ਵੀ ਰਹਿੰਦਾ ਹੈ ਅਤੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਦੰਦਾਂ ਨੂੰ ਕੀੜਾ ਲੱਗਣ ਤੋਂ ਬਚਾਉਣ ਦੇ ਲਈ ਤੁਸੀਂ ਕੁੱਝ ਘਰੇਲੂ ਨੁਸਕੇ ਆਪਣਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਨੁਸਕਿਆਂ ਬਾਰੇ। 
1. ਪਿਆਜ਼ ਦੇ ਬੀਜ
ਦੰਦਾਂ ਨੂੰ ਠੀਕ ਰੱਖਣ ਦੇ ਲਈ ਰੋਜ਼ਾਨਾਂ ਚੰਗੀ ਤਰ੍ਹਾਂ ਦੰਦਾਂ ਦੀ ਸਫਾਈ ਕਰੋ। ਇਨ੍ਹਾਂ ''ਚ ਗੰਦਗੀ ਰਹਿਣ ਨਾਲ ਕੀੜਾ ਲੱਗ ਜਾਂਦਾ ਹੈ, ਜਿਸ ਨਾਲ ਕਾਫੀ ਪਰੇਸ਼ਾਨੀ ਹੁੰਦੀ ਹੈ। ਅਕਸਰ ਜ਼ਿਆਦਾ ਮਿੱਠਾ ਖਾਣ ਨਾਲ ਵੀ ਇਹ ਸਮੱਸਿਆ ਹੋ ਜਾਂਦੀ ਹੈ। ਦੰਦਾਂ ''ਚ ਕੀੜੇ ਨੂੰ ਖਤਮ ਕਰਨ ਲਈ ਪਿਆਜ਼ ਦੇ ਬੀਜਾਂ ਦਾ ਇਸਤੇਮਾਲ ਕਰੋ। ਇਸਦੇ ਬੀਜਾਂ ਨੂੰ ਚਬਾਉਣ ਨਾਲ ਕੀੜਾ ਖਤਮ ਹੋ ਜਾਂਦਾ ਹੈ। ਇਸ ਤੋਂ ਇਲਾਵਾ ਪਿਆਜ਼ ਨੂੰ ਬਾਰੀਕ ਕੱਟ ਕੇ ਇਸ ਨੂੰ ਇਕ ਬਰਤਨ ''ਚ ਪਾ ਦਿਓ ਅਤੇ ਇਸ ''ਚ ਥੋੜ੍ਹਾ ਤੇਲ ਪਾ ਕੇ ਘੱਟ ਗੈਸ ''ਤੇ ਗਰਮ ਕਰੋ। ਇਸ ''ਚ ਨਿਕਲਣ ਵਾਲੇ ਧੂੰਏ ਨੂੰ ਮੂੰਹ ''ਚ ਲਓ। ਇਸ ਨਾਲ ਕੀੜੇ ਮਰ ਜਾਣਗੇ। 
2. ਹਿੰਗ
ਹਿੰਗ ਦੇ ਇਸਤੇਮਾਲ ਨਾਲ ਵੀ ਦੰਦਾਂ ਦੇ ਕੀੜੇ ਨੂੰ ਖਤਮ ਕੀਤਾ ਜਾ ਸਕਦਾ ਹੈ। ਇਸ ਲਈ ਹਿੰਗ ਦੇ ਪਾਊਡਰ ਨੂੰ ਪਾਣੀ ''ਚ ਪਾ ਕੇ ਉੱਬਾਲੋ ਅਤੇ ਠੰਡਾ ਹੋਣ ''ਤੇ ਇਸ ਪਾਣੀ ਨਾਲ ਕੁਰਲੀ ਕਰ ਲਓ। ਰੋਜ਼ਾਨਾਂ ਇਸ ਤਰ੍ਹਾਂ ਕਰਨ ਨਾਲ ਦੰਦਾਂ ''ਚ ਲੱਗੇ ਕੀੜੇ ਖਤਮ ਹੋ ਜਾਣਗੇ। ਇਸ ਨਾਲ ਦੰਦਾਂ ਦੇ ਦਰਦ ਤੋਂ ਵੀ ਛੁਟਕਾਰਾ ਮਿਲਦਾ ਹੈ।


Related News