ਬੱਚਿਆਂ ਦਾ ਮਾਨਸਿਕ ਸੰਤੁਲਨ ਠੀਕ ਰੱਖਣ ਲਈ ਕਰਵਾਓ ਇਹ ਕਸਰਤਾਂ
Thursday, Apr 06, 2017 - 05:34 PM (IST)
ਮੁੰਬਈ— ਸਾਰੇ ਬੱਚਿਆਂ ਦਾ ਦਿਮਾਗ ਇਕੋ ਜਿਹਾ ਨਹੀਂ ਹੁੰਦਾ। ਕੋਈ ਕਿਸੇ ਚੀਜ਼ ਨੂੰ ਛੇਤੀ ਸਮਝ ਜਾਂਦਾ ਹੈ ਤਾਂ ਕਿਸੇ ਨੂੰ ਇਕ ਹੀ ਗੱਲ ਦਸ ਵਾਰ ਸਮਝਾਉਣੀ ਪੈਂਦੀ ਹੈ। ਇਹੀ ਕਾਰਨ ਹੈ ਕਿ ਪ੍ਰੀਖਿਆ ''ਚ ਹਰ ਬੱਚੇ ਦੇ ਨੰਬਰਾਂ ''ਚ ਵੀ ਫਰਕ ਰਹਿੰਦਾ ਹੈ ਪਰ ਅਜਿਹਾ ਨਹੀਂ ਹੈ ਕਿ ਤੁਸੀਂ ਬੱਚੇ ਦੀ ਦਿਮਾਗੀ ਤਾਕਤ ਵਧਾ ਨਹੀਂ ਸਕਦੇ। ਹਾਲਾਂਕਿ ਇਹ ਇਕ ਦਿਨ ਦਾ ਕੰਮ ਨਹੀਂ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਪ੍ਰੀਖਿਆ ''ਚ ਤੁਹਾਡਾ ਬੱਚਾ ਵੀ ਚੰਗਾ ਪ੍ਰਦਰਸ਼ਨ ਕਰੇ ਤਾਂ ਸ਼ੁਰੂਆਤ ਤੋਂ ਹੀ ਉਸ ਨੂੰ ਖਾਸ ਦਿਮਾਗੀ ਕਸਰਤਾਂ ਸਿਖਾਓ।
- ਬ੍ਰੀਦਿੰਗ ਐਕਸਰਸਾਈਜ਼
1. ਐਗਜ਼ਾਮ ਟਾਈਮ ''ਚ ਬੱਚਿਆਂ ਨੂੰ ਸਟ੍ਰੈੱਸ ਨਾ ਹੋਵੇ, ਇਸ ਦੇ ਲਈ ਉਨ੍ਹਾਂ ਨੂੰ ਰੋਜ਼ਾਨਾ ਡੂੰਘਾ ਸਾਹ ਲੈਣ ਅਤੇ ਫਿਰ ਹੌਲੀ-ਹੌਲੀ ਛੱਡਣ ਲਈ ਕਹੋ। ਇਸ ਨਾਲ ਉਨ੍ਹਾਂ ਨੂੰ ਚੰਗਾ ਮਹਿਸੂਸ ਹੋਵੇਗਾ।
2. ਰੈਗੂਲਰ ਬ੍ਰੀਦਿੰਗ ਐਕਸਰਸਾਈਜ਼ ਨਾਲ ਬੱਚਿਆਂ ''ਚ ਇਕਾਗਰਤਾ ਵਧੇਗੀ, ਜਿਸ ਨਾਲ ਉਹ ਆਪਣੀ ਪੜ੍ਹਾਈ ''ਤੇ ਜ਼ਿਆਦਾ ਧਿਆਨ ਦੇ ਸਕਣਗੇ।
- ਬਾਡੀ ਤੇ ਬ੍ਰੇਨ ਕੋਆਰਡੀਨੇਸ਼ਨ ਵਰਕ ਆਊਟ
1. ਕੁਝ ਖਾਸ ਤਰ੍ਹਾਂ ਦੀ ਐਕਸਰਸਾਈਜ਼ ਨਾਲ ਤੁਸੀਂ ਬੱਚਿਆਂ ਨੂੰ ਸਰੀਰਕ ਤੇ ਮਾਨਸਿਕ ਦੋਵੇਂ ਤਰ੍ਹਾਂ ਤੋਂ ਫਿੱਟ ਤੇ ਐਕਟਿਵ ਰੱਖ ਸਕਦੇ ਹੋ।
2. ਬ੍ਰੇਨ ਅਤੇ ਬਾਡੀ ''ਚ ਤਾਲਮੇਲ ਬਣਾਈ ਰੱਖਣ ਲਈ ਸਵੇਰੇ ਉਠਣ ਤੋਂ ਬਾਅਦ ਬੱਚੇ ਨੂੰ ਟੋਅ ਐਕਸਰਸਾਈਜ਼ ਲਈ ਕਹੋ ਮਤਲਬ ਪੰਜੇ ਨੂੰ ਉੱਪਰ ਅਤੇ ਹੇਠਾਂ ਵੱਲ ਘੁਮਾਓ।
3. ਇਕ ਹੋਰ ਐਕਸਰਸਾਈਜ਼ ''ਚ ਜੇਕਰ ਤੁਹਾਡਾ ਬੱਚਾ ਲੈਫਟ ਹੈਂਡੇਡ ਹੈ ਤਾਂ ਉਸ ਨੂੰ ਰਾਈਟ ਹੈਂਡ ਨਾਲ ਕੰਮ ਕਰਨ ਲਈ ਅਤੇ ਜੇਕਰ ਰਾਈਡ ਹੈਂਡੇਡ ਹੈ ਤਾਂ ਲੈਫਟ ਹੈਂਡ ਨਾਲ ਕੰਮ ਕਰਨ ਲਈ ਕਹੋ।
4. ਇਸ ਤਰ੍ਹਾਂ ਨਾਲ ਪ੍ਰੈਕਟਿਸ ਕਰਨ ''ਤੇ ਦਿਮਾਗ ਅਤੇ ਸਰੀਰ ''ਚ ਕੋਆਰਡੀਨੇਸ਼ਨ ਬਣਿਆ ਰਹਿੰਦਾ ਹੈ ਅਤੇ ਬ੍ਰੇਨ ਸ਼ਾਰਪ ਹੁੰਦਾ ਹੈ।
5. ਬੈਠ ਕੇ ਬੱਚੇ ਨੂੰ ਆਪਣੀ ਸੱਜੀ ਕੂਹਣੀ ਨਾਲ ਖੱਬੇ ਗੋਡੇ ਨੂੰ ਟਚ ਕਰਨ ਲਈ ਕਹੋ। 5 ਮਿੰਟ ਤਕ ਅਜਿਹਾ ਕਰੋ ਅਤੇ ਫਿਰ ਖੱਬੀ ਕੂਹਣੀ ਨੂੰ ਸੱਜੇ ਗੋਡੇ ਨਾਲ ਟਚ ਕਰਨ ਲਈ ਕਹੋ।
- ਇਕਾਗਰਤਾ ਲਈ ਗੇਮਸ
ਜੇਕਰ ਤੁਸੀਂ ਚਾਹੁੰਦੇ ਹੋ ਕਿ ਪੜ੍ਹਾਈ ''ਚ ਤੁਹਾਡਾ ਬੱਚਾ ਹੁਸ਼ਿਆਰ ਬਣੇ ਤਾਂ ਇਸ ਦੇ ਲਈ ਤੁਹਾਨੂੰ ਸ਼ੁਰੂ ਤੋਂ ਹੀ ਕੁਝ ਅਜਿਹਾ ਕਰਨਾ ਹੋਵੇਗਾ, ਜਿਸ ਨਾਲ ਬੱਚੇ ਦੀ ਇਕਾਗਰਤਾ ਅਤੇ ਯਾਦਸ਼ਕਤੀ ਵਧੇ।
1. ਉਨ੍ਹਾਂ ਦੇ ਸਾਰੇ ਖਿਡੌਣਿਆਂ ਨੂੰ ਇਕ ਲਾਈਨ ''ਚ ਰੱਖੋ। ਫਿਰ ਢੱਕ ਕੇ ਉਨ੍ਹਾਂ ਵਿਚੋਂ ਇਕ ਹਟਾ ਲਓ ਅਤੇ ਬੱਚੇ ਨੂੰ ਪੁੱਛੋ ਕਿ ਇਨ੍ਹਾਂ ਵਿਚੋਂ ਕਿਹੜਾ ਖਿਡੌਣਾ ਗਾਇਬ ਹੈ।
2. ਇਸੇ ਤਰ੍ਹਾਂ ਤੁਸੀਂ ਬੱਚੇ ਨੂੰ ਕਹਿ ਸਕਦੇ ਹੋ ਕਿ ਉਹ ਘਰ ''ਚ ਮੌਜੂਦ ਇਕੋ ਜਿਹੀਆਂ ਚੀਜ਼ਾਂ ਨੂੰ ਸ਼ਾਰਟ ਲਿਸਟ ਕਰੇ।
3. ਵੱਡੇ ਬੱਚਿਆਂ ਤੇ ਟੀਨਏਜਰ ਦੇ ਸਾਹਮਣੇ 15 ਸੈਕੰਡ ਲਈ ਬਹੁਤ ਸਾਰੀਆਂ ਚੀਜ਼ਾਂ ਰੱਖੋ ਅਤੇ ਫਿਰ ਹਟਾ ਲਓ। ਹੁਣ ਉਨ੍ਹਾਂ ਤੋਂ ਪੁੱਛੋ ਕਿ ਉਨ੍ਹਾਂ ''ਚੋਂ ਕਿੰਨੀਆਂ ਚੀਜ਼ਾਂ ਉਸ ਨੂੰ ਯਾਦ ਹਨ। ਸ਼ੁਰੂਆਤ ''ਚ ਤੁਸੀਂ 5-6 ਚੀਜ਼ਾਂ ਰੱਖ ਸਕਦੇ ਹੋ। ਫਿਰ ਹੌਲੀ-ਹੌਲੀ ਗਿਣਤੀ ਵਧਾਓ।
- ਮੈਮਰੀ ਐਕਸਰਸਾਈਜ਼
1. ਬ੍ਰੇਨ ਐਕਸਰਸਾਈਜ਼ ਦਾ ਇਹ ਇਕ ਆਸਾਨ ਤਰੀਕਾ ਹੈ। ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਉਨ੍ਹਾਂ ਦੇ ਨਾਂ ਦੇ ਸਪੈਲਿੰਗ, ਫੈਮਿਲੀ ਮੈਂਬਰਸ ਦੇ ਨਾਂ, ਉਨ੍ਹਾਂ ਦੀ ਗਿਣਤੀ, ਐਡ੍ਰੈੱਸ ਤੇ ਫੋਨ ਨੰਬਰ ਆਦਿ ਸਿਖਾਉਣਾ ਮੈਮਰੀ ਐਕਸਰਸਾਈਜ਼ ਦਾ ਹਿੱਸਾ ਹੈ।
2. ਇਸ ਤੋਂ ਇਲਾਵਾ ਕਵਿਤਾ, ਗਾਣਾ ਤੇ ਛੋਟੀਆਂ ਕਹਾਣੀਆਂ ਆਦਿ ਯਾਦ ਕਰਾਉਣ ਨਾਲ ਬੱਚਿਆਂ ਦਾ ਦਿਮਾਗ ਚੀਜ਼ਾਂ ''ਤੇ ਫੋਕਸ ਕਰ ਸਕਦਾ ਹੈ ਤੇ ਉਨ੍ਹਾਂ ਨੂੰ ਯਾਦ ਰੱਖ ਸਕਦਾ ਹੈ।
3. ਜਿਹੜੇ ਬੱਚੇ ਘੱਟ ਉਮਰ ਤੋਂ ਹੀ ਇਹ ਸਭ ਕਰਦੇ ਰਹਿੰਦੇ ਹਨ, ਵੱਡੇ ਹੋਣ ''ਤੇ ਉਹ ਪੜ੍ਹਾਈ ਇਕਾਗਰਤਾ ਨਾਲ ਕਰ ਸਕਦੇ ਹਨ।
