ਡਾਰਕ ਸਰਕਲਸ ਹਟਾਉਣ ਦੇ ਦੇਸੀ ਨੁਸਖੇ, ਮਹੀਨੇ ਭਰ 'ਚ ਦਿਖੇਗਾ ਅਸਰ

08/27/2019 4:40:11 PM

ਅੱਜ ਕੱਲ ਹਰ ਜਾਬ ਡਿਮਾਂਡਿੰਗ ਹੁੰਦੀ ਹੈ | ਅਜਿਹੇ 'ਚ ਹਰ ਔਰਤ ਦਾ ਕੰਮ ਦੁੱਗਣਾ ਹੋ ਜਾਂਦਾ ਹੈ | ਇਹ ਸਭ ਤੋਂ ਵੱਡੀ ਵਜ੍ਹਾ ਹੈ ਕਿ ਔਰਤਾਂ ਦੀ ਨੀਂਦ ਪੂਰੀ ਨਹੀਂ ਹੋ ਪਾਉਂਦੀ ਅਤੇ ਉਨ੍ਹਾਂ ਨੂੰ ਕਈ ਹੈਲਥ ਨਾਲ ਜੁੜੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਪਰ ਸਭ ਤੋਂ ਵੱਡੀ ਸਮੱਸਿਆਂ ਔਰਤਾਂ ਲਈ ਉਨ੍ਹਾਂ ਦੀ ਖੂਬਸੂਰਤੀ 'ਚ ਨੁਕਸ ਆਉਣੇ ਹੁੰਦੇ ਹਨ | ਜੀ ਹਾਂ ਨੀਂਦ ਪੂਰੀ ਨਾ ਹੋਣ ਦੀ ਵਜ੍ਹਾ ਨਾਲ ਹਮੇਸ਼ਾ ਡਾਰਕ ਸਰਕਲਸ ਹੋ ਜਾਂਦੇ ਹਨ | ਇਹ ਕਾਲੇ ਘੇਰੇ ਬਹੁਤ ਜ਼ਿੱਦੀ ਹੁੰਦੇ ਹਨ | ਇਕ ਵਾਰ ਡਾਲਕ ਸਰਕਲਸ ਹੋਣ ਦੇ ਬਾਅਦ ਇਨ੍ਹਾਂ ਦਾ ਜਾਣਾ ਨਾਮੁਸਕਿਨ ਜਿਹਾ ਲੱਗਣ ਲੱਗਦਾ ਹੈ | ਚੱਲੋ ਅਸੀਂ ਤੁਹਾਨੂੰ ਅੱਖਾਂ ਦੇ ਹੇਠਾਂ ਹੋਣ ਵਾਲੇ ਕਾਲੇ ਘੇਰੇ ਨੂੰ ਹਟਾਉਣ ਦੇ ਕੁਝ ਸਟੀਕ ਉਪਾਅ ਦੱਸਦੇ ਹਾਂ | 

PunjabKesari
ਆਲੂ ਦਾ ਰਸ
ਆਲੂ ਦੇ ਅੰਦਰ ਐਾਟੀ ਆਕਸੀਡੈਂਟਸ ਹੁੰਦੇ ਹਨ ਜੋ ਡਾਰਕ ਸਰਕਲਸ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਜ਼ਿਆਦਾ ਅਸਰ ਦਿਖਾਉਂਦਾ ਹੈ | 
ਵਰਤੋਂ ਕਰਨ ਦਾ ਤਰੀਕਾ
—ਆਲੂ ਨੂੰ ਚੰਗੀ ਤਰ੍ਹਾਂ ਛਿੱਲ ਲਓ |
—ਫਿਰ ਉਸ ਦੇ ਛੋਟੇ-ਛੋਟੇ ਟੁੱਕੜੇ ਕਰੋ |
—ਇਸ ਦਾ ਰਸ ਕੱਢਣ ਲਈ ਇਸ ਨੂੰ ਕੁੰਡੀ ਦੀ ਮਦਦ ਨਾਲ ਪੀਸ ਲਓ | 
—ਇਸ ਰਸ ਨੂੰ ਸੂਤੀ ਕੱਪੜੇ ਜਾਂ ਕਾਟਨ ਬਾਲਸ ਦੀ ਮਦਦ ਨਾਲ 10 ਮਿੰਟ ਤੱਕ ਅੱਖਾਂ 'ਤੇ ਰੱਖੋ | ਇਸ ਦੇ ਬਾਅਦ ਤਾਜ਼ੇ ਪਾਣੀ ਨਾਲ ਅੱਖਾਂ ਵਾਸ਼ ਕਰ ਲਓ | 

PunjabKesari
ਟਮਾਟਰ
ਟਮਾਟਰ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ | ਇਸ 'ਚ ਪਾਏ ਜਾਣ ਵਾਲੇ ਤੱਤ ਕਾਲੇ ਘੇਰੇ ਨੂੰ ਕੁਦਰਤੀ ਤਰੀਕੇ ਨਾਲ ਹਟਾਉਣ 'ਚ ਮਦਦ ਕਰਦੇ ਹਨ | 
ਵਰਤੋਂ ਕਰਨ ਦਾ ਤਰੀਕਾ
—ਟਮਾਟਰ ਨੂੰ ਚੰਗੀ ਤਰ੍ਹਾਂ ਨਾਲ ਕੱਟ ਲਓ |
—ਟਮਾਟਰ ਦੇ ਰਸ ਨੂੰ ਕੱਪੜੇ ਦੀ ਮਦਦ ਨਾਲ ਛਾਣ ਲਓ |
—ਇਸ ਰਸ ਨੂੰ ਉਨ੍ਹਾਂ ਘੇਰਿਆਂ 'ਤੇ ਤਕਰੀਬਨ 10 ਮਿੰਟ ਲਈ ਲਗਾਓ |

PunjabKesari
ਟੀ ਬੈਗ
ਟੀ ਬੈਗ ਨੂੰ ਚਾਹ ਬਣਾਉਣ ਦੇ ਬਾਅਦ ਸੁੱਟਣ ਦੀ ਲੋੜ ਨਹੀਂ ਹੈ | ਇਸ ਬੈਗ ਨੂੰ ਤੁਸੀਂ ਆਪਣੀਆਂ ਅੱਖਾਂ ਦੇ ਹੇਠਾਂ ਰੱਖੋ

PunjabKesari
ਸੰਤਰੇ ਦਾ ਰਸ
ਇਸ 'ਚ ਮੌਜੂਦ ਤੱਤ ਸਕਿਨ ਦਾ ਗਲੋ ਵਧਾਉਣ 'ਚ ਮਦਦ ਕਰਦੇ ਹਨ | 
ਵਰਤੋਂ ਕਰਨ ਦਾ ਤਰੀਕਾ
—ਸੰਤਰੇ ਦੇ ਰਸ 'ਚ ਕੁਝ ਬੂੰਦਾਂ ਗਲਿਸਰੀਨ ਦੀਆਂ ਮਿਲਾ ਕੇ ਡਾਰਕ ਸਰਕੁਲਰ 'ਤੇ ਲਗਾਓ |

PunjabKesari
ਖੀਰਾ
ਖੀਰਾ ਅੱਖਾਂ ਨੂੰ ਠੰਡਕ ਦੇਣ 'ਚ ਮਦਦ ਤਾਂ ਕਰਦਾ ਹੀ ਨਾਲ ਹੀ ਇਸ ਦੇ ਐਾਟੀ ਆਕਸੀਡੈਂਟਸ ਸਕਿਨ ਨੂੰ ਫੇਅਰ ਬਣਾਉਣ 'ਚ ਮਦਦ ਕਰਦਾ ਹੈ | 
ਵਰਤੋਂ ਕਰਨ ਦਾ ਤਰੀਕਾ
—ਖੀਰੇ ਨੂੰ ਗੋਲ ਅਕਾਰ 'ਚ ਕੱਟ ਲਓ |
—ਉਸ ਨੂੰ 30 ਮਿੰਟ ਲਈ ਫਰਿੱਜ਼ 'ਚ ਰੱਖ ਦਿਓ |
—ਇਸ ਦੇ ਬਾਅਦ ਖੀਰੇ ਦੇ ਟੁੱਕੜਿਆਂ ਨੂੰ 10 ਮਿੰਟ ਲਈ ਅੱਖਾਂ 'ਤੇ ਰੱਖੋ 


Aarti dhillon

Content Editor

Related News