ਥਾਈਰਾਈਡ ਨੂੰ ਜੜ ਤੋਂ ਖਤਮ ਕਰੇਗਾ ਧਨੀਏ ਦਾ ਪਾਣੀ, ਇੰਝ ਕਰੋ ਸੇਵਨ

02/23/2019 2:07:37 PM

ਜਲੰਧਰ— ਰੁੱਝੇ ਹੋਏ ਲਾਈਫ ਸਟਾਈਲ ਅਤੇ ਖਾਣ-ਪੀਣ ਸਹੀ ਨਾ ਹੋਣ ਕਰਕੇ ਥਾਈਰਾਈਡ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਸਟਡੀ ਮੁਤਾਬਕ ਪੁਰਸ਼ਾਂ ਦੀ ਤੁਲਨਾ 'ਚ ਔਰਤਾਂ ਨੂੰ ਥਾਈਰਾਈਡ ਹੋਣ ਦਾ ਸ਼ੱਕ 10 ਗੁਣਾ ਵੱਧ ਹੁੰਦਾ ਹੈ। ਥਾਈਰਾਈਡ ਕੰਟਰੋਲ ਕਰਨ ਲਈ ਲੋਕ ਕਸਰਤ ਨਾ ਕਰਕੇ ਦਵਾਈਆਂ ਦਾ ਸੇਵਨ ਕਰਦੇ ਹਨ ਪਰ ਤੁਸੀਂ ਘਰੇਲੂ ਨੁਸਖੇ ਨਾਲ ਵੀ ਇਸ ਨੂੰ ਕੰਟਰੋਲ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਕ ਅਜਿਹਾ ਹੀ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ, ਜਿਸ ਨਾਲ ਨਾ ਸਿਰਫ ਥਾਈਰਾਈਡ ਕੰਟਰੋਲ 'ਚ ਰਹੇਗਾ ਸਗੋਂ ਇਸ ਨਾਲ ਤੁਸੀਂ ਸਿਹਤ ਦੀਆਂ ਸਮੱਸਿਆਵਾਂ ਤੋਂ ਵੀ ਬੱਚ ਸਕਦੇ ਹੋ। 

PunjabKesari
ਕੀ ਹੈ ਥਾਈਰਾਈਡ? 
ਸਰੀਰ 'ਚ ਥਾਈਰਾਈਡ ਇਕ ਗ੍ਰੰਥੀ ਹੈ, ਜੋ ਗਰਦਨ 'ਚ ਸਾਹ ਲੈਣ ਵਾਲੀ ਨਲੀ ਦੇ ਉੱਪਰ ਹੁੰਦੀ ਹੈ। ਇਸ ਦਾ ਆਕਾਰਾ ਤਿਤਲੀ ਵਰਗਾ ਹੁੰਦਾ ਹੈ। ਇਸ ਨਾਲ ਥਾਓਰਾਈਕਸਨ ਟੀ-4 ਟ੍ਰਿਡੋਥਾਰੋਨਾਈਨ ਟੀ-3 ਹਾਰਮੋਨਸ ਰਸਾਵ ਹੁੰਦੇ ਹਨ। ਇਹ ਹਾਰਮੋਨਸ ਸਰੀਰ ਦੀ ਐਨਰਜੀ ਨੂੰ ਕੰਟਰੋਲ ਕਰਕੇ ਬਲੱਡ ਸਰਕੁਲੇਸ਼ਨ, ਸਾਹ ਲੈਣ ਅਤੇ ਡਾਈਜ਼ੇਸ਼ਨ ਵਰਗੀਆਂ ਜ਼ਰੂਰੀ ਕਿਰਿਆਵਾਂ 'ਚ ਮਦਦ ਕਰਦੇ ਹਨ। ਇਸ ਗ੍ਰੰਥੀ 'ਚ ਖਰਾਬੀ ਆ ਜਾਣ ਕਾਰਨ ਥਾਈਰਾਈਡ ਦੀ ਸ਼ਿਕਾਇਤ ਹੋ ਜਾਂਦੀ ਹੈ। 
ਔਰਤਾਂ ਕਿਉਂ ਹੁੰਦੀਆਂ ਹਨ ਜ਼ਿਆਦਾਤਰ ਸ਼ਿਕਾਰ? 
ਦਰਅਸਲ ਰੁੱਝੇ ਲਾਈਫ ਸਟਾਈਲ ਦੇ ਚਲਦਿਆਂ ਔਰਤਾਂ ਆਪਣੀ ਡਾਈਟ ਨਾਲ ਸਮਝੌਤਾ ਕਰ ਲੈਂਦੀਆਂ ਹਨ ਅਤੇ ਥਾਈਰਾਈਡ ਕਾਰਬੋਹਾਈਡ੍ਰੇਟਸ, ਆਇਓਡੀਨ ਅਤੇ ਵਿਟਾਮਿਨ ਬੀ-12 ਦੀ ਕਮੀ, ਜ਼ਿਆਦਾ ਨਮਕ ਜਾਂ ਸੀ-ਫੂਡ ਖਾਣ ਨਾਲ ਹੋਣ ਵਾਲੀ ਬੀਮਾਰੀ ਹੈ। ਇਸ ਤੋਂ ਇਲਾਵਾ ਹਾਸ਼ੀਮੋਟੋ ਰੋਗ ਕਾਰਨ ਵੀ ਔਰਤਾਂ 'ਚ ਥਾਈਰਾਈਡ ਦਾ ਖਤਰਾ ਵੱਧ ਜਾਂਦਾ ਹੈ। 

PunjabKesari
ਕੀ ਹਨ ਇਸ ਬੀਮਾਰੀ ਦੇ ਲੱਛਣ
ਹਾਈਪੋਥਾਈਰਾਈਡਿਜ਼ਮ 'ਚ ਭਾਰ ਘਟਣਾ, ਗਰਮੀ ਨਾ ਝੱਲ ਪਾਉਣਾ, ਠੀਕ ਨਾਲ ਨੀਂਦ ਨਾ ਆਉਣਾ, ਪਿਆਸ ਲੱਗਣਾ, ਵਾਧੂ ਪਸੀਨਾ ਆਉਣਾ, ਹੱਥ ਕੰਬਣਾ, ਦਿਲ ਤੇਜ਼ੀ ਨਾਲ ਧੜਕਨਾ, ਕਮਜ਼ੋਰੀ, ਚਿੰਤਾ ਅਤੇ ਅਨਿੰਦਰਾ ਸ਼ਾਮਲ ਹੈ। ਹਾਈਪੋਥਾਈਰਾਈਡਿਜ਼ਮ 'ਚ ਸੁਸਤੀ, ਥਕਾਣ, ਕਬਜ਼, ਠੰਡ, ਸੁੱਕੀ ਸਕਿਨ, ਵਾਲਾਂ ਦਾ ਰੁੱਖਾਪਣ ਆਦਿ ਅਨਿਯਮਿਤ ਮਹਾਵਾਰੀ ਅਤੇ ਬਾਂਝਪਣ ਦੇ ਲੱਛਣ ਦਿਖਾਈ ਦਿੰਦੇ ਹਨ। 
ਘਰੇਲੂ ਇਲਾਜ ਨਾਲ ਕਰੋ ਕੰਟਰੋਲ 
ਭਾਰ ਘੱਟ, ਡਾਈਬਿਟੀਜ਼ ਅਤੇ ਡਾਈਜੇਸ਼ਨ ਹੀ ਨਹੀਂ ਸਗੋਂ ਥਾਈਰਾਈਡ ਨੂੰ ਕੰਟਰੋਲ ਕਰਨ ਲਈ ਵੀ ਧਨੀਏ ਦੇ ਬੀਜ ਬਹੁਤ ਹੀ ਲਾਭਦਾਇਕ ਹੁੰਦੇ ਹਨ। ਥਾਈਰਾਈਡ ਵਰਗੀ ਬੀਮਾਰੀ ਲਈ ਰੋਜ਼ਾਨਾ ਇਸ ਦਾ ਪਾਣੀ ਪੀਣ ਨਾਲ ਥਾਈਰਾਈਡ ਦੀ ਸਮੱਸਿਆ 15 ਦਿਨਾਂ 'ਚ ਸਹੀ ਹੋ ਜਾਂਦੀ ਹੈ। ਇੰਨਾ ਹੀ ਨਹੀਂ ਇਸ ਦਾ ਪਾਣੀ ਕੋਲੈਸਟਰੋਲ ਨੂੰ ਘੱਟ ਕਰਦਾ ਹੈ। 

PunjabKesari
ਇੰਝ ਬਣਾਓ ਧਨੀਏ ਦੇ ਬੀਜ ਦਾ ਪਾਣੀ 
ਇਸ ਦੇ ਲਈ 2 ਚਮਚੇ ਧਨੀਏ ਦੇ ਬੀਜਾਂ ਨੂੰ ਪੂਰੀ ਰਾਤ 1 ਗਿਲਾਸ ਪਾਣੀ 'ਚ ਭਿਓ ਕੇ ਰੱਖ ਦਿਓ। ਸਵੇਰੇ ਇਸ ਨੂੰ ਪਾਣੀ ਸਮੇਤ 5 ਮਿੰਟਾਂ ਲਈ ਓਬਾਲੋ ਅਤੇ ਫਿਰ ਛਾਣ ਕੇ ਇਹ ਪਾਣੀ ਗੁਣਗੁਣਾ ਕਰਕੇ ਪੀ ਲਵੋ।
ਇੰਝ ਕਰੋ ਸੇਵਨ 
ਜੇਕਰ ਤੁਸੀਂ ਥਾਈਰਾਈਡ ਕੰਟਰੋਲ ਕਰਨ ਲਈ ਦਵਾਈ ਲੈਂਦੇ ਹੋ ਤਾਂ ਸਭ ਤੋਂ ਪਹਿਲਾਂ ਖਾਲੀ ਪੇਟ ਆਪਣੀ ਦਵਾਈ ਲਵੋ ਅਤੇ ਫਿਰ 30 ਮਿੰਟਾਂ ਬਾਅਦ ਇਹ ਪਾਣੀ ਪੀ ਲਵੋ। ਪੀਣ ਪੀਣ ਤੋਂ 30-45 ਮਿੰਟਾਂ ਬਾਅਦ ਹੀ ਨਾਸ਼ਤਾ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਦਿਨ 'ਚ 2 ਵਾਰ ਖਾਲੀ ਪੇਟ ਵੀ ਲੈ ਸਕਦੇ ਹੋ। ਲਗਭਗ 45 ਦਿਨਾਂ ਤੱਕ ਰੋਜ਼ਾਨਾ ਸੇਵਨ ਕਰਨ ਤੋਂ ਬਾਅਦ ਥਾਈਰਾਈਡ ਲੈਵਲ ਦੋਬਾਰਾ ਚੈੱਕ ਕਰਵਾਓ।


shivani attri

Content Editor

Related News