ਅਸਥਮਾ ਹੋਣ ਤੇ ਬੱਚਿਆਂ ਦੀ ਇਸ ਤਰ੍ਹਾਂ ਕਰੋ ਦੇਖਭਾਲ

Sunday, Nov 06, 2016 - 04:06 PM (IST)

 ਅਸਥਮਾ ਹੋਣ ਤੇ ਬੱਚਿਆਂ ਦੀ ਇਸ ਤਰ੍ਹਾਂ ਕਰੋ ਦੇਖਭਾਲ

ਬੱਚਿਆਂ ਨੂੰ ਅਸਥਮਾ ਦੀ ਸਮੱਸਿਆ ਧੂੜ, ਮਿੱਟੀ, ਕੁੱਤੇ ਅਤੇ ਬਿੱਲੀ ਦੇ ਸੰਪਰਕ ''ਚ ਆਉਣ ਨਾਲ ਹੁੰਦਾ ਹੈ। ਵਾਇਰਲ ਜਾਂ ਬੈਕਟੀਰੀਅਲ ਇੰਫੈਕਸ਼ਨ ਜਿਸ ਤਰ੍ਹਾਂ ਸਰਦੀ, ਸਾਇਨਸ ਇੰਫੈਕਸ਼ਨ ਵੀ ਇਸ ਦੇ ਕਾਰਨ ਹੀ ਹੁੰਦਾ ਹੈ। ਅਜਿਹੇ ''ਚ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਵਾਉਣ ਲਈ ਮਾਤਾ-ਪਿਤਾ ਨੂੰ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਬੱਚਿਆਂ ਨੂੰ ਖਾਣੇ ''ਚ ਦੁੱਧ, ਅੰਡੇ, ਮੂੰਗਫਲੀ, ਕਣਕ, ਮੱਛੀ ਨਾ ਦਿਓ ਕਿਉਂਕਿ ਇਸ ਨਾਲ ਦਮੇ ਦੀ ਸਮੱਸਿਆ ਹੋਰ ਵੀ ਵੱਧ ਸਕਦੀ ਹੈ। ਆਓ ਜਾਣਦੇ ਹਾਂ ਕਿ ਬੱਚਿਆਂ ਨੂੰ ਅਸਥਮਾ ਹੋਣ ''ਤੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
1. ਬੱਚਿਆਂ ਦੀ ਬੈੱਡਸ਼ੀਟ ਅਤੇ ਸਿਰਹਾਣਾ ਰੋਜ਼ ਬਦਲਣਾ ਚਾਹੀਦਾ ਹੈ। ਉਨ੍ਹਾਂ ਦੇ ਕੱਪੜਿਆਂ ਨੂੰ ਗਰਮ ਪਾਣੀ ਨਾਲ ਧੋਵੋ। ਪਾਲਤੂ ਜਾਨਵਰਾਂ ਤੋਂ ਉਨ੍ਹਾਂ ਨੂੰ ਦੂਰ ਰੱਖੋ ਅਤੇ ਅਸਥਮਾ ਹੋਣ ''ਤੇ ਐਲਰਜੀ ਟੈਸਟ ਕਰਵਾਓ।
2. ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡਾ ਬੱਚਾ ਆਪਣੇ ਫੇਫੜਿਆਂ ''ਚੋ ਕਿੰਨੀ ਜਲਦੀ ਹਵਾ ਬਾਹਰ ਕੱਢ ਸਕਦਾ ਹੈ।
3. ਇਹ ਵੀ ਦੇਖੋ ਕਿ ਤੁਹਾਡਾ ਬੱਚਾ ਰੋਜ਼ ਦਵਾਈ ਖਾ ਰਿਹਾ ਹੈ ਜਾਂ ਨਹੀਂ।
4. ਜੇਕਰ ਤੁਹਾਡਾ ਬੱਚਾ ਛੋਟਾ ਹੈ ਤਾਂ ਨੈਬਉਲਾਇਜ਼ਰ ਦੀ ਵਰਤੋਂ ਸਿਖਾਓ। ਜੇਕਰ ਵੱਡਾ ਬੱਚਾ ਹੈ ਤਾਂ ਇਨਹੇਲਰ ਦੀ ਵਰਤੋਂ ਕਰਨਾ ਸਿਖਾਓ।
5. ਅਕਸਰ ਅਸਥਮਾ ਪੀੜਿਤ ਬੱਚਿਆਂ ਨੂੰ ਖੇਡਣ ਤੋਂ ਦੂਰ ਰੱਖਿਆ ਜਾਂਦਾ ਹੈ। ਜੇਕਰ ਤੁਹਾਡਾ ਬੱਚਾ ਰੋਜ਼ ਦਵਾਈ ਖਾ ਰਿਹਾ ਹੈ ਤਾਂ ਉਹ ਬਾਕੀ ਬੱਚਿਆਂ ਨਾਲ ਖੇਡ ਸਕਦਾ ਹੈ।
6. ਬੱਚੇ ਦੀ ਇਸ ਸਮੱਸਿਆ ਦੇ ਬਾਰੇ ਉਸ ਦੇ ਅਧਿਆਪਕ, ਦੋਸਤਾਂ ਨੂੰ ਦੱਸੋ ਅਤੇ ਉਸ ਦੀ ਦਵਾਈਆਂ ਦੀ ਵੀ ਜਾਣਕਾਰੀ ਦਿਓ। ਤਾਂ ਜੋ ਕੋਈ ਪਰੇਸ਼ਾਨੀ ਹੋਣ ''ਤੇ ਉਹ ਉਸ ਦੀ ਮਦਦ ਕਰ ਸਕਣ।


Related News