8 ਘੰਟਿਆਂ ਤੋਂ ਘੱਟ ਨੀਂਦ ਲੈਣ ਵਾਲੇ ਇਨ੍ਹਾਂ ਬੀਮਾਰੀਆਂ ਦਾ ਹੁੰਦੇ ਨੇ ਸ਼ਿਕਾਰ, ਅੱਜ ਹੀ ਬਦਲੋ ਰੁਟੀਨ

Monday, May 22, 2023 - 11:40 AM (IST)

8 ਘੰਟਿਆਂ ਤੋਂ ਘੱਟ ਨੀਂਦ ਲੈਣ ਵਾਲੇ ਇਨ੍ਹਾਂ ਬੀਮਾਰੀਆਂ ਦਾ ਹੁੰਦੇ ਨੇ ਸ਼ਿਕਾਰ, ਅੱਜ ਹੀ ਬਦਲੋ ਰੁਟੀਨ

ਜਲੰਧਰ (ਬਿਊਰੋ)– ਚੰਗੀ ਤੇ ਡੂੰਘੀ ਨੀਂਦ ਸਿਹਤ ਲਈ ਬਹੁਤ ਜ਼ਰੂਰੀ ਹੈ। ਜੇਕਰ ਤੁਹਾਨੂੰ ਚੰਗੀ ਨੀਂਦ ਨਹੀਂ ਆਉਂਦੀ ਤਾਂ ਇਸ ਨਾਲ ਕਈ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ। ਦਰਅਸਲ, ਦਿਨ ਭਰ ਦੀ ਭੱਜ-ਦੌੜ ਤੋਂ ਰਾਹਤ ਪਾਉਣ ਲਈ ਸਾਡੇ ਸਰੀਰ ਨੂੰ ਕੁਝ ਘੰਟਿਆਂ ਦੇ ਆਰਾਮ ਦੀ ਬਹੁਤ ਲੋੜ ਹੁੰਦੀ ਹੈ। ਜੇਕਰ ਤੁਸੀਂ ਕੁਝ ਘੰਟੇ ਚੰਗੀ ਨੀਂਦ ਨਹੀਂ ਲੈਂਦੇ ਹੋ ਤਾਂ ਤੁਹਾਨੂੰ ਮੋਟਾਪਾ, ਤਣਾਅ, ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਕੁਝ ਰਿਪੋਰਟਾਂ ਅਨੁਸਾਰ, ਜੇਕਰ ਤੁਸੀਂ 5 ਘੰਟੇ ਤੋਂ ਘੱਟ ਨੀਂਦ ਲੈਂਦੇ ਹੋ ਤਾਂ ਇਸ ਦਾ ਤੁਹਾਡੇ ਸਰੀਰ ’ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ-

ਘੱਟ ਨੀਂਦ ਕਾਰਨ ਹੋਣ ਵਾਲੇ ਨੁਕਸਾਨ

ਯਾਦ ਸ਼ਕਤੀ ਹੁੰਦੀ ਹੈ ਕਮਜ਼ੋਰ
ਕੁਝ ਖੋਜਾਂ ਅਨੁਸਾਰ, ਜੇਕਰ ਤੁਸੀਂ ਰੋਜ਼ਾਨਾ 5 ਘੰਟੇ ਤੋਂ ਘੱਟ ਨੀਂਦ ਲੈ ਰਹੇ ਹੋ ਤਾਂ ਇਸ ਨਾਲ ਤੁਹਾਡੀ ਮਾਨਸਿਕ ਸਿਹਤ ’ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਇਸ ਕਾਰਨ ਤੁਹਾਡਾ ਦਿਮਾਗ ਠੀਕ ਤਰ੍ਹਾਂ ਕੰਮ ਨਹੀਂ ਕਰਦਾ, ਜਿਸ ਕਾਰਨ ਤੁਹਾਡੀ ਯਾਦਦਾਸ਼ਤ ਦੀ ਸਮਰੱਥਾ ਕਾਫੀ ਕਮਜ਼ੋਰ ਹੋਣ ਲੱਗਦੀ ਹੈ। ਨਾਲ ਹੀ ਮਾਨਸਿਕ ਸਿਹਤ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ।

ਦਿਨ ਭਰ ਮੂਡ ਬਦਲਦਾ ਹੈ
ਚੰਗੀ ਤੇ ਡੂੰਘੀ ਨੀਂਦ ਸਿਹਤ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਤੁਹਾਡਾ ਮੂਡ ਚੰਗਾ ਰਹਿੰਦਾ ਹੈ ਪਰ ਜੇਕਰ ਤੁਸੀਂ ਨਿਯਮਿਤ ਤੌਰ ’ਤੇ ਚੰਗੀ ਤੇ ਡੂੰਘੀ ਨੀਂਦ ਨਹੀਂ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਮੂਡ ਖ਼ਰਾਬ ਰਹਿਣ ਲੱਗਦਾ ਹੈ। ਅਜਿਹੀ ਸਥਿਤੀ ’ਚ ਉਦਾਸੀ, ਚਿੰਤਾ, ਤਣਾਅ ਤੇ ਮੂਡ ਸਵਿੰਗ ਹੋਣਾ ਲਾਜ਼ਮੀ ਹੈ। ਇਸ ਲਈ 8 ਘੰਟੇ ਦੀ ਨੀਂਦ ਲਓ।

ਇਮਿਊਨਿਟੀ ਕਮਜ਼ੋਰ ਹੋ ਸਕਦੀ ਹੈ
ਚੰਗੀ ਤੇ ਡੂੰਘੀ ਨੀਂਦ ਨਾ ਆਉਣ ਦਾ ਅਸਰ ਤੁਹਾਡੀ ਕਮਜ਼ੋਰ ਇਮਿਊਨਿਟੀ ’ਤੇ ਪੈਂਦਾ ਹੈ। ਚੰਗੀ ਨੀਂਦ ਨਾਲ ਤੁਸੀਂ ਬੀਮਾਰੀਆਂ ਤੋਂ ਬਚ ਸਕਦੇ ਹੋ। ਇਸ ਦੇ ਨਾਲ ਹੀ ਇਸ ਦਾ ਤੁਹਾਡੀ ਇਮਿਊਨਿਟੀ ’ਤੇ ਡੂੰਘਾ ਅਸਰ ਪੈਂਦਾ ਹੈ। ਘੱਟ ਨੀਂਦ ਨਾਲ ਕਈ ਬੀਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਸ਼ੂਗਰ ਹੋਣ ਦਾ ਖ਼ਤਰਾ
ਜੇਕਰ ਤੁਸੀਂ ਨਿਯਮਿਤ ਤੌਰ ’ਤੇ 5 ਘੰਟੇ ਦੀ ਨੀਂਦ ਨਹੀਂ ਲੈਂਦੇ ਹੋ ਤਾਂ ਇਸ ਦਾ ਅਸਰ ਤੁਹਾਡੇ ਬਲੱਡ ਸ਼ੂਗਰ ’ਤੇ ਵੀ ਪੈਂਦਾ ਹੈ। ਘੱਟ ਨੀਂਦ ਮੁੱਖ ਤੌਰ ’ਤੇ ਬਲੱਡ ਸ਼ੂਗਰ ਨੂੰ ਪ੍ਰਭਾਵਿਤ ਕਰਦੀ ਹੈ। ਨਾਲ ਹੀ ਸ਼ੂਗਰ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ।

ਨੋਟ– ਚੰਗੀ ਤੇ ਡੂੰਘੀ ਨੀਂਦ ਸਿਹਤ ਲਈ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਪੂਰੀ ਨੀਂਦ ਨਹੀਂ ਲੈਂਦੇ ਹੋ ਤਾਂ ਉੱਪਰ ਦੱਸੀਆਂ ਸਮੱਸਿਆਵਾਂ ਦੇ ਤੁਸੀਂ ਸ਼ਿਕਾਰ ਹੋ ਸਕਦੇ ਹੋ।


author

Rahul Singh

Content Editor

Related News