ਰੋਮਾਂਟਿਕ ਮੂਡ ਲਈ ਫਾਇਦੇਮੰਦ ਸਾਬਤ ਹੋ ਸਕਦੈ ਇਹ ਸੂਪ

09/29/2017 8:35:04 PM

ਨਵੀਂ ਦਿੱਲੀ— ਬਰਸਾਤ ਦੇ ਮੌਸਮ ਨੂੰ ਅਕਸਰ ਰੋਮਾਂਸ ਦਾ ਮੌਸਮ ਮੰਨਿਆ ਜਾਂਦਾ ਹੈ ਤੇ ਅਜਿਹੇ 'ਚ ਜੇਕਰ ਤੁਹਾਡਾ ਸਾਥੀ ਤੁਹਾਡੇ ਨਾਲ ਹੋਵੇ ਤਾਂ ਰੋਮਾਂਸ ਦਾ ਮੂਡ ਬਣ ਹੀ ਜਾਂਦਾ ਹੈ ਪਰ ਅਕਸਰ ਅਜਿਹਾ ਦੇਖਿਆ ਜਾਂਦਾ ਹੈ ਕਿ ਲੋਕ ਸਰੀਰਕ ਥਕਾਨ ਜਾਂ ਫਿਰ ਕਿਸੇ ਹੋਰ ਕਾਰਨ ਆਪਣਾ ਮੂਡ ਨਹੀਂ ਬਣਾ ਪਾਉਂਦੇ।

PunjabKesari
ਜੇਕਰ ਤੁਹਾਡਾ ਪਾਰਟਨਰ ਵੀ ਇਸੇ ਕਾਰਨ ਆਪਣਾ ਮੂਡ ਨਹੀਂ ਬਣਾ ਪਾ ਰਿਹਾ ਤਾਂ ਇਹ ਖਾਸ ਜੂਸ ਤੁਹਾਡੀ ਮਦਦ ਕਰ ਸਕਦਾ ਹੈ। ਵੈਸੇ ਤਾਂ ਸਹਜਨ ਜਾਂ ਡ੍ਰਮਸਟਿਕਸ ਦੀ ਵਰਤੋਂ ਸਾਂਬਰ ਜਾਂ ਸਬਜੀ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਦੇ ਇਲਾਵਾ ਇਹ ਸਰਦੀ-ਖਾਂਸੀ ਤੇ ਕੋਲਡ ਤੋਂ ਬਚਣ ਦਾ ਵੀ ਇਕ ਲਾਭਕਾਰੀ ਤਰੀਕਾ ਹੈ। ਸਹਜਨ ਦੇ ਸੂਪ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਬੀਟਾ ਕੈਰੋਟੀਨ, ਪ੍ਰੋਟੀਨ ਤੇ ਕਈ ਹੋਰ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ, ਜੋ ਕਿ ਰੋਮਾਂਟਿਕ ਮੂਡ ਲਈ ਕਾਰਗਰ ਸਾਬਤ ਹੁੰਦੇ ਹਨ। 

PunjabKesari
ਰੋਜ਼ਾਨਾ ਇਹ ਸੂਪ ਪੀਣ ਨਾਲ ਸੈਕਸ਼ੁਅਲ ਹੈਲਥ ਬਿਹਤਰ ਹੁੰਦੀ ਹੈ। ਇਹ ਨਾ ਸਿਰਫ ਸਰੀਰ ਦੀ ਥਕਾਨ ਦੂਰ ਕਰਦਾ ਹੈ ਬਲਕਿ ਕਮਜ਼ੋਰੀ ਨੂੰ ਦੂਰ ਕਰਨ 'ਚ ਵੀ ਮਦਦ ਕਰਦਾ ਹੈ। ਇਹ ਔਰਤਾਂ ਤੇ ਪੁਰਸ਼ ਦੋਵਾਂ ਲਈ ਫਾਇਦੇਮੰਦ ਹੈ।

PunjabKesari
ਸੂਪ ਬਣਾਉਣ ਦੀ ਵਿਧੀ
ਸੂਪ ਬਣਾਉਣ ਲਈ ਸਹਜਨ ਦੇ ਛੋਟੇ-ਛੋਟੇ ਟੁਕੜੇ ਕੱਟ ਕੇ ਇਸ ਨੂੰ ਇਕ ਬਰਤਨ 'ਚ 2 ਕੱਪ ਪਾਣੀ ਪਾਕੇ ਉਬਾਲ ਲਓ। ਜਦੋਂ ਪਾਣੀ ਅੱਧਾ ਬਚੇ ਤਾਂ ਸਹਿਜਨ ਦੀਆਂ ਫਲੀਆਂ ਦੇ ਵਿਚਲਾ ਗੁੱਦਾ ਕੱਢ ਲਓ ਤੇ ਉੱਪਰੀ ਹਿੱਸੇ ਨੂੰ ਵੱਖ ਕਰ ਲਓ। ਇਸ 'ਚ ਸਵਾਦ ਮੁਤਾਬਕ ਨੀਂਬੂ ਤੇ ਨਮਕ ਦੇ ਇਲਾਵਾ ਕਾਲੀ ਮਿਰਚ ਪਾਊਡਰ ਵੀ ਪਾਇਆ ਜਾ ਸਕਦਾ ਹੈ।


Related News