ਜ਼ਿਆਦਾ ਦੇਰ ਪੈਰ ''ਤੇ ਪੈਰ ਚੜ੍ਹਾ ਕੇ ਬੈਠਣ ਨਾਲ ਹੋ ਸਕਦੀਆਂ ਨੇ ਇਹ ਸਮੱਸਿਆਵਾਂ

11/14/2017 7:07:53 PM

ਪੈਰਾਂ 'ਤੇ ਪੈਰ ਚੜ੍ਹਾ ਕੇ ਹਰ ਕੋਈ ਅਕਸਰ ਬੈਠਦਾ ਹੋਵੇਗਾ, ਬਹੁਤੇ ਲੋਕ ਸਟਾਈਲ ਜਾ ਆਰਾਮ ਨਾਲ ਇਸ ਤਰ੍ਹਾਂ ਬੈਠ ਜਾਂਦੇ ਹਨ ਪਰ ਕੁੱਝ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਨਾਲ ਬੈਠਣਾ ਖਤਰਨਾਕ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਬਲੱਡ ਪ੍ਰੈਸ਼ਰ ਵਧਣ ਦੇ ਨਾਲ ਹੀ ਇਹ ਵੈਰੀਕੋਜ ਵੈਨਸ ਜਿਹੀਆਂ ਕਈ ਸਿਹਤ ਸਮੱਸਿਆਵਾਂ ਲਈ ਜ਼ਿੰਮੇਵਾਰ ਹੋ ਸਕਦਾ ਹੈ।
ਆਓ ਜਾਣੀਏ ਇਸ ਬਾਰੇ
ਬਲੱਡ ਪ੍ਰੈਸ਼ਰ 'ਤੇ ਅਸਰ
ਕੁੱਝ ਅਧਿਐਨਾਂ ਦਾ ਦਾਅਵਾ ਹੈ ਕਿ ਜੇਕਰ ਲੰਬੇ ਸਮੇਂ ਤੱਕ ਪੈਰਾਂ 'ਤੇ ਪੈਰ ਚੜ੍ਹਾ ਕੇ ਬੈਠਦੇ ਹਾਂ ਤਾਂ ਸ਼ਰੀਰ ਦਾ ਰਕਤਚਾਪ (ਬਲੱਡ ਪ੍ਰੈਸ਼ਰ) ਵੱਧ ਜਾਂਦਾ ਹੈ ਕਿਉਂਕਿ ਇਸ ਤਰ੍ਹਾਂ ਨਾਲ ਬੈਠਣ ਕਾਰਨ ਨਾੜੀਆਂ 'ਤੇ ਦਬਾਓ ਬਣਦਾ ਹੈ। ਇਸ ਲਈ ਲੰਬੇ ਸਮੇਂ ਤੱਕ ਇਸ ਤਰ੍ਹਾਂ ਨਾਲ ਬੈਠਣ ਤੋਂ ਬਚਣਾ ਚਾਹੀਦਾ ਹੈ।
ਖੂਨ ਦੀ ਚਾਲ 'ਤੇ ਪੈਂਦਾ ਹੈ ਅਸਰ
ਪੈਰਾਂ 'ਤੇ ਪੈਰ ਚੜ੍ਹਾ ਕੇ ਬੈਠਣ ਨਾਲ ਸ਼ਰੀਰ 'ਚ ਖੂਨ ਦੇ ਵਹਾਅ 'ਤੇ ਵੀ ਅਸਰ ਪੈਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਜਦੋਂ ਤੁਸੀਂ ਇਕ ਪੈਰ 'ਤੇ ਦੂਜਾ ਪੈਰ ਚੜ੍ਹਾ ਕੇ ਬੈਠਦੇ ਹੋ ਤਾਂ ਇਹ ਦਿਲ 'ਚ ਕਾਫੀ ਮਾਤਰਾ ਨਾਲ ਰਕਤ ਪੰਪ ਕਰਦਾ ਹੈ। ਇਸ ਨਾਲ ਇਹ ਸ਼ਰੀਰ 'ਚ ਖੂਨ ਦੀ ਚਾਲ 'ਤੇ ਬੁਰਾ ਪ੍ਰਭਾਵ ਪਾਉਂਦਾ ਹੈ।
ਸਪਾਈਡਰ ਵੈਨਸ ਜਾਂ ਵੈਰੀਕੋਸ ਵੈਨਸ
ਲੰਬੇ ਸਮੇਂ ਤੱਕ ਇਸ ਮੁਦਰਾ 'ਚ ਬੈਠਣ ਨਾਲ ਸਪਾਈਡਰ ਵੈਨਸ ਜਾਂ ਵੈਰੀਕੋਸ ਵੈਨਸ ਦੇ ਵਿਕਸਿਤ ਹੋਣ ਦਾ ਸ਼ੱਕ ਵੱਧ ਜਾਂਦਾ ਹੈ। ਪੈਰਾਂ 'ਤੇ ਪੈਰ ਚੜ੍ਹਾ ਕੇ ਬੈਠਣ ਨਾਲ ਪੈਰਾਂ 'ਚ ਖਿੱਚ ਜਾ ਇਰੀਟੇਸ਼ਨ ਹੁੰਦੀ ਹੈ। ਦਰਅਸਲ ਜਦੋਂ ਪੈਰਾਂ 'ਤੇ ਪੈਰ ਚੜ੍ਹਾ ਕੇ ਬੈਠਦੇ ਹਾਂ ਤਾਂ ਨਾੜੀਆਂ 'ਤੇ ਭਾਰ ਪੈਂ ਜਾਂਦਾ ਹੈ ਅਤੇ ਇਸ ਨਾਲ ਖੂਨ ਦਾ ਪ੍ਰਭਾਵ ਪ੍ਰਭਾਵਿਤ ਹੁੰਦਾ ਹੈ, ਜਿਸ ਨਾਲ ਇਹ ਦੋ ਸਥਿਤੀਆਂ ਬਣਦੀਆਂ ਹਨ।


Related News