ਸਰੀਰ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਮਿੰਟਾਂ ''ਚ ਦੂਰ ਕਰਦਾ ਹੈ ਇਹ ਤੇਲ

03/14/2018 5:38:42 PM

ਨਵੀਂ ਦਿੱਲੀ— ਬਦਲਦੇ ਮੌਸਮ ਜਾਂ ਦਿਨਭਰ ਦੀ ਥਕਾਵਟ ਕਾਰਨ ਅੱਜਕਲ ਲੋਕਾਂ ਨੂੰ ਸਿਰ ਅਤੇ ਮਾਸਪੇਸ਼ੀਆਂ 'ਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਕੁਝ ਲੋਕ ਇਸ ਤਰ੍ਹਾਂ ਦੇ ਦਰਦ ਨੂੰ ਦੂਰ ਕਰਨ ਲਈ ਦਵਾਈਆਂ ਲੈਂਦੇ ਹਨ ਪਰ ਇਨ੍ਹਾਂ ਸਮੱਸਿਆਵਾਂ ਨੂੰ ਤੁਸੀਂ ਆਰਨਿਕਾ ਤੇਲ ਨਾਲ ਵੀ ਦੂਰ ਕਰ ਸਕਦੇ ਹੋ। ਆਰਨਿਕਾ ਤੇਲ ਦੀ ਵਰਤੋਂ ਭੋਜਨ 'ਚ ਨਹੀਂ ਸਗੋਂ ਦਵਾਈਆਂ ਬਣਾਉਣ 'ਚ ਕੀਤੀ ਜਾਂਦੀ ਹੈ ਪਰ ਇਨ੍ਹਾਂ ਸਮੱਸਿਆਵਾਂ ਦਾ ਸਮਾਧਾਨ ਤੁਸੀਂ ਆਰਨਿਕਾ ਤੇਲ ਨਾਲ ਵੀ ਕਰ ਸਕਦੇ ਹੋ। ਆਓ ਜਾਣਦੇ ਹਾਂ ਆਰਨਿਕਾ ਤੇਲ ਦੀ ਵਰਤੋਂ ਨਾਲ ਤੁਸੀਂ ਕਿਹੜੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹੋ।
1. ਗਠੀਆ ਰੋਗ
ਗਠੀਏ ਦੇ ਦਰਦ ਅਤੇ ਜਕੜਣ ਨੂੰ ਦੂਰ ਕਰਨ ਲਈ ਆਰਨਿਕਾ ਤੇਲ ਕਾਫੀ ਫਾਇਦੇਮੰਦ ਹੁੰਦਾ ਹੈ। ਇਕ ਹਫਤੇ ਤਕ ਲਗਾਤਾਰ ਆਰਨਿਕਾ ਤੇਲ 'ਚ ਨਾਰੀਅਲ ਜਾਂ ਜੈਤੂਨ ਦਾ ਤੇਲ ਮਿਕਸ ਕਰਕੇ ਦਿਨ 'ਚ 2 ਵਾਰ ਮਸਾਜ ਕਰੋ। ਇਸ ਨਾਲ ਤੁਹਾਨੂੰ ਦਰਦ ਤੋਂ ਰਾਹਤ ਮਿਲੇ ਜਾਵੇਗੀ।

PunjabKesari
2. ਮਾਸਪੇਸ਼ੀਆਂ 'ਚ ਸੋਜ
ਆਰਨਿਕਾ ਤੇਲ 'ਚ ਜੈਤੂਨ ਜਾਂ ਨਾਰੀਅਲ ਦਾ ਤੇਲ ਮਿਕਸ ਕਰਕੇ ਮਾਸਪੇਸ਼ੀਆਂ ਦੀ ਮਸਾਜ ਕਰੋ। ਇਸ ਨਾਲ ਤੁਹਾਡੀ ਮਾਸਪੇਸ਼ੀਆਂ ਦੀ ਸੋਜ ਦੂਰ ਹੋ ਜਾਵੇਗੀ।

PunjabKesari
3. ਮਸੂੜਿਆਂ ਅਤੇ ਦੰਦਾਂ 'ਚ ਦਰਦ
ਦੰਦਾਂ ਅਤੇ ਮਸੂੜਿਆਂ 'ਚ ਦਰਦ ਜਾਂ ਖੂਨ ਆਉਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਵੀ ਤੁਸੀਂ ਆਰਨਿਕਾ ਦੀ ਵਰਤੋਂ ਕਰ ਸਕਦੇ ਹੋ।

PunjabKesari
4. ਸੱਟ ਲੱਗਣ ਜਾਂ ਨੀਲ ਪੈਣ ਦੇ ਨਿਸ਼ਾਨ
ਸੱਟ ਲੱਗਣ ਜਾਂ ਨੀਲ ਪੈਣ ਦੇ ਨਿਸ਼ਾਨ ਨੂੰ ਦੂਰ ਕਰਨ ਲਈ ਆਰਨਿਕਾ ਤੇਲ ਦੀਆਂ ਕੁਝ ਬੂੰਦਾਂ ਨੂੰ ਨਾਰੀਅਲ ਤੇਲ 'ਚ ਮਿਕਸ ਕਰਕੇ ਲਗਾਓ। ਰੋਜ਼ਾਨਾ ਇਸ ਨੂੰ ਲਗਾਉਣ ਨਾਲ ਕੁਝ ਹੀ ਸਮੇਂ 'ਚ ਤੁਹਾਨੂੰ ਫਰਕ ਦਿਖਾਈ ਦੇਣ ਲੱਗੇਗਾ।

PunjabKesari
5. ਚਮੜੀ ਸਬੰਧੀ ਸਮੱਸਿਆ
ਆਰਨਿਕਾ 'ਚ ਮੌਜੂਦ ਐਂਟੀ ਬੈਕਟੀਰੀਅਲ ਗੁਣ ਚਮੜੀ ਸਬੰਧੀ ਸਮੱਸਿਆ ਜਿਵੇਂ ਐਕਨੇ,ਚਮੜੀ 'ਚ ਜਲਣ ਜਾਂ ਖਾਰਸ਼, ਫੱਟੇ ਬੁੱਲ੍ਹ, ਐਕਜਿਮਾ ਅਤੇ ਨੱਕ ਦੀ ਸੋਜ ਨੂੰ ਦੂਰ ਕਰਦਾ ਹੈ।

PunjabKesari
6. ਵਾਲਾਂ ਦਾ ਝੜਣਾ
ਹਫਤੇ 'ਚ 2 ਵਾਰ ਇਸ ਤੇਲ ਨੂੰ ਨਾਰੀਅਲ ਤੇਲ 'ਚ ਮਿਕਸ ਕਰਕੇ ਲਗਾਓ। ਇਸ ਨਾਲ ਤੁਹਾਡੇ ਝੜਦੇ ਵਾਲ ਅਤੇ ਸਫੈਦ ਵਾਲਾਂ ਦੀ ਸਮੱਸਿਆ ਦੂਰ ਹੋ ਜਾਵੇਗੀ। ਇਸ ਤੋਂ ਇਲਾਵਾ ਇਸ ਨਾਲ ਸਿਰਦਰਦ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।

PunjabKesari


Related News