ਜ਼ਰੂਰਤ ਤੋਂ ਜ਼ਿਆਦਾ ਕੰਮ ਕਰਨ ਨਾਲ ਹੋ ਸਕਦੇ ਹਨ ਇਹ ਨੁਕਸਾਨ

12/18/2016 2:50:56 PM

ਜਲੰਧਰ— ਅਸੀਂ ਆਪਣੀ ਜ਼ਿੰਦਗੀ ''ਚ ਬਹੁਤ ਸਾਰੀਆਂ ਚੀਜ਼ਾਂ ਹੱਦ ਤੋਂ ਜ਼ਿਆਦਾ ਕਰਦੇ ਲੱਗਦੇ ਹਾਂ। ਇਸ ਦੇ ਪਿੱਛੇ ਇਹ ਸੋਚ ਹੁੰਦੀ ਹੈ ਕਿ ਸ਼ਾਇਦ ਕੁਝ ਜ਼ਿਆਦਾ ਕਰਨ ਨਾਲ ਇਸ ਦੇ ਜ਼ਿਆਦਾ ਫਾਇਦਾ ਮਿਲੇਗਾ। ਆਓ ਜਾਣਦੇ ਹਾਂ ਕੁਝ ਅਜਿਹੇ ਕੰਮਾਂ ਦੇ ਬਾਰੇ ਜੋ ਜ਼ਰੂਰਤ ਤੋਂ ਜ਼ਿਆਦਾ ਕਰਨ ਨਾਲ ਸਿਹਤ ''ਤੇ ਬੁਰਾ ਅਸਰ ਪੈ ਸਕਦਾ ਹੈ। ਇਹ ਗੱਲ ਮਰਦਾਂ ਅਤੇ ਔਰਤਾਂ ਦੌਨਾਂ ''ਤੇ ਹੀ ਲਾਗੂ ਹੁੰਦੀ ਹੈ। ਆਓ ਜਾਣਦੇ ਹਣਾਂ ਇਨ੍ਹਾਂ ਗੱਲਾਂ ਦੇ ਬਾਰੇ।
1. ਕਸਰਤ
ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਸਰੀਰ ''ਚ ਤਾਜਗੀ ਬਣੀ ਰਹਿੰਦੀ ਹੈ ਪਰ ਜ਼ਿਆਦਾ ਫਾਇਦੇ ਦੇ ਚੱਕਰ ''ਚ ਜ਼ਿਆਦਾ ਟਾਇਮ ਲਗਾਉਣਾ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ।
2. ਨਹਾਉਣਾ
ਤੁਹਾਨੂੰ ਜੇਕਰ ਇਹ ਕਿਹਾ ਜਾਵੇ ਕਿ ਨਹਾਉਣ ਨਾਲ ਵੀ ਸਰੀਰ ''ਤੇ ਬੁਰਾ ਅਸਰ ਪੈਂਦਾ ਹੈ ਤਾਂ ਤੁਹਾਨੂੰ ਸ਼ਾਇਦ ਅਜੀਬ ਲੱਗੇਗਾ। ਜ਼ਿਆਦਾ ਸਮੇਂ ਤੱਕ ਪਾਣੀ ''ਚ ਰਹਿਣ ਨਾਲ ਸਰਦੀ ਅਤੇ ਜੁਕਾਮ ਵਰਗੀਆ ਪਰੇਸ਼ਾਨੀਆ ਆ ਸਕਦੀਆਂ ਹਨ। ਪਾਣੀ ''ਚ ਠੰਡਕ ਹੁੰਦੀ ਹੈ ਅਤੇ ਗਰਮੀ ''ਚ ਇੱਕਦਮ ਪਾਣੀ ਦੇ ਸੰਪਰਕ ''ਚ ਜਾਣ ਨਾਲ ਨੁਕਸਾਨ ਹੋ ਸਕਦਾ ਹੈ।
3. ਦੇਰ ਤੱਕ ਸੌਣਾ
ਸਾਰਾ ਦਿਨ ਕੰਮ ਕਰਨ ਦੇ ਬਾਅਦ ਰਾਤ ਨੂੰ ਸੌਣਾ ਬਹੁਤ ਜ਼ਰੂਰੀ ਹੈ। ਥਕਾਵਟ ਨੂੰ ਦੂਰ ਕਰਨ ਦੇ ਲਈ 7-8 ਘੰਟੇ ਦੀ ਨੀਂਦ ਪ੍ਰਾਪਤ ਹੁੰਦੀ ਹੈ। ਸਵੇਰੇ ਦੇਰ ਤੱਕ ਸੌਣ ਨਾਲ ਤੁਹਾਡਾ ਸਵੱਸਥ ਵਿਗੜ ਸਕਦਾ ਹੈ । ਦੇਰ ਤੱਕ ਸੌਣ ਨਾਲ ਮੋਟਾਪਾ ,ਡਾਇਬੀਟੀਜ਼ ਵੱਧ ਅਤੇ ਘੱਟ ਬਲੱਡ ਪ੍ਰੈਸ਼ਰ ਵਰਗੀਆ ਸਮੱਸਿਆਵਾ ਹੋ ਸਕਦੀਆ ਹਨ। ਇਸ ਲਈ ਜ਼ਰੂਰੀ ਹੈ ਕੀ ਜ਼ਿਆਦਾ ਸੌਣ ਦੀ ਵਜਾਏ ਉਨਾਂ ਹੀ ਸੌਣਾ ਚਾਹੀਦਾ ਹੈ ਜਿੰਨ੍ਹੀ ਜ਼ਰੂਰਤ ਹੈ।
4. ਜਾਗਣਾ
ਸੌਣਾ ਅਤੇ ਜਾਗਣਾ ਅਜਿਹੀ ਪ੍ਰਕਿਰਿਆ ਹੈ ਜਿਸ ਦੇ ਬਿਨਾਂ ਸਾਡੀ ਰੁਟੀਨ ਅਧੂਰੀ ਹੈ। ਵੈਸੇ ਤਾਂ ਸਵੇਰੇ ਜਲਦੀ ਉੱਠਣਾ ਸਿਹਤ ਦੇ ਲਈ ਚੰਗਾਂ ਮੰਨਿਆ ਜਾਂਦਾ ਹੈ ਪਰ ਦੇਰ ਰਾਤ ਤੱਕ ਸੌਣ ਨਾਲ  ਸਿਰ ਦਰਦ, ਥਕਾਵਟ ਅਤੇ ਭੁੱਖ ਨਾ ਲੱਗਣ ਵਰਗੀਆ ਪਰੇਸ਼ਾਨੀਆਂ ਹੋ ਸਕਦੀਆਂ ਹਨ।


Related News