ਇਹ ਤਰਲ ਪਦਾਰਥ ਘਟਾਉਣਗੇ ਤੁਹਾਡੇ ਪੇਟ ਦੀ ਚਰਬੀ ਨੂੰ

Sunday, Jun 19, 2016 - 05:29 PM (IST)

 ਇਹ ਤਰਲ ਪਦਾਰਥ ਘਟਾਉਣਗੇ ਤੁਹਾਡੇ ਪੇਟ ਦੀ ਚਰਬੀ ਨੂੰ

ਪਤਲਾ ਤਾਂ ਹਰ ਕੋਈ ਹੋਣਾ ਚਾਹੁੰਦਾ ਹੈ ਪਰ ਇਸ ਦੇ ਲਈ ਯਤਨ ਕਰਨੇ ਨਹੀਂ ਚਾਹੁੰਦਾ। ਜੇਕਰ ਇਸ ਦੇ ਲਈ ਥੋੜ੍ਹੀ ਜਿਹੀ ਮਿਹਨਤ ਕਰਕੇ ਹੀ ਫਾਇਦਾ ਮਿਲੇ ਤਾਂ ਇਸ ''ਚ ਹਰਜ਼ ਹੀ ਕੀ ਹੈ। ਅੱਜ ਕਲ ਹਰ ਕੋਈ ਵਧੇ ਹੋਏ ਪੇਟ ਨੂੰ ਲੈ ਕੇ ਪਰੇਸ਼ਾਨ ਹੈ ਪਰ ਹੁਣ ਤੁਹਾਨੂੰ ਬਹੁਤੇ ਪਰੇਸ਼ਾਨ ਹੋਣ ਦੀ ਲੋੜ ਨਹੀਂ। ਜੇਕਰ ਤੁਸੀਂ ਆਪਣੇ ਵੱਧਦੇ ਪੇਟ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਸੌਣ ਤੋਂ ਪਹਿਲਾਂ ਇੱਥੇ ਦੱਸੇ ਕੁਝ ਤਰਲ ਪਦਾਰਥ ਜ਼ਰੂਰ ਪੀਓ, ਯਕੀਨ ਮੰਨੋ ਲਾਭ ਜ਼ਰੂਰ ਮਿਲੇਗਾ।

ਖੀਰੇ ਦਾ ਰਸ—ਸੌਣ ਤੋਂ ਪਹਿਲਾਂ ਖੀਰੇ ਦਾ ਰਸ ਜ਼ਰੂਰ ਪੀਓ। ਇਹ ਕਾਫੀ ਲਾਭਦਾਇਕ ਹੁੰਦਾ ਹੈ ਅਤੇ ਪੇਟ ਨੂੰ ਸਾਫ ਵੀ ਕਰ ਦਿੰਦਾ ਹੈ। ਇਸ ਦੇ ਨਾਲ ਹੀ ਇਹ ਫੈਟ ਵੀ ਨਹੀਂ ਵਧਾਉਂਦਾ। ਇਸ ''ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਕ ਖੀਰੇ ''ਚ ਸਿਰਫ 45 ਕੈਲੋਰੀ ਹੁੰਦੀ ਹੈ।

ਪਾਰਸਲੇ ਅਤੇ ਸਿਲੇਂਟ੍ਰੋ—ਇਨ੍ਹਾਂ ਦੋਹਾਂ ''ਚ ਹੀ ਕੈਲੋਰੀ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ। ਇਨ੍ਹਾਂ ''ਚ ਐਂਟੀਆਕਸੀਡੈਂਟ ਦੀ ਮਾਤਰਾ ਵੀ ਕਾਫੀ ਘੱਟ ਹੁੰਦੀ ਹੈ। ਇਸ ਦੇ ਵਰਤੋਂ ਨਾਲ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਹੁੰਦੀ।

ਨਿੰਬੂ ਪਾਣੀ—ਨਿੰਬੂ ਪਾਣੀ ਅਕਸਰ ਲੋਕ ਸਵੇਰ ਉੱਠਦਿਆਂ ਹੀ ਪੀਂਦੇ ਹਨ ਕਿਉਂਕਿ ਇਹ ਭਾਰ ਘਟਾਉਣ ''ਚ ਸਹਾਇਕ ਹੈ। ਜੇਕਰ ਇਹੀ ਨਿੰਬੂ ਪਾਣੀ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਪੀਓਗੇ ਤਾਂ ਅਸਰ ਜ਼ਰੂਰ ਨਜ਼ਰ ਆਵੇਗਾ। ਨਿੰਬੂ ਸਰੀਰ ਅੰਦਰਲੇ ਸਾਰੇ ਬੇਕਾਰ ਤੱਤਾਂ ਨੂੰ ਬਾਹਰ ਕੱਢਦਾ ਹੈ। ਇਹ ਸਰੀਰ ਨੂੰ ਫਰੈੱਸ਼ ਕਰ ਦਿੰਦਾ ਹੈ ਅਤੇ ਸਾਰੀਆਂ ਅਸ਼ੁੱਧੀਆਂ ਦੂਰ ਕਰਦਾ ਹੈ

ਅਦਰਕ ਦਾ ਰਸ—ਇਕ ਚਮਚ ਅਦਰਕ ਦਾ ਰਸ ਤੁਹਾਡੇ ਵਧੇ ਹੋਏ ਪੇਟ ਨੂੰ ਘਟਾਉਣ ''ਚ ਸਹਾਇਕ ਹੋ ਸਕਦਾ ਹੈ, ਬਸ਼ਰਤੇ ਇਸ ਨੂੰ ਰੁਟੀਨ ''ਚ ਪੀਓ। ਇਹ ਸਰੀਰ ''ਚ ਜਮ੍ਹਾ ਫੈਟ ਨੂੰ ਬਰਨ ਕਰ ਦਿੰਦਾ ਹੈ ਅਤੇ ਕੈਲੋਰੀ ਦੀ ਖਪਤ ਕਰਦਾ ਹੈ।

ਐਲੋਵੇਰਾ ਜੂਸ—ਐਲੋਵੇਰਾ ਜੂਸ ਇਕ ਅੰਮ੍ਰਿਤ ਬੂਟੀ ਦੇ ਤੁਲ ਹੈ। ਭਾਰ ਘਟਾਉਣ ਤੋਂ ਲੈ ਕੇ ਵਧੇ ਹੋਏ ਪੇਟ ਨੂੰ ਘੱਟ ਕਰਨ ''ਚ ਵੀ ਇਹ ਕਾਫੀ ਕਾਰਗਰ ਹੈ। ਐਲੋਵੇਰਾ ਜੂਸ ਦਾ ਰੋਜ਼ਾਨਾ ਇਕ ਕੱਪ ਪੀਣ ਨਾਲ ਵਧਿਆ ਪੇਟ ਘੱਟ ਜਾਂਦਾ ਹੈ।

ਹਰ ਤਰ੍ਹਾਂ ਦੇ ਜੂਸ ਨੂੰ ਮਿਲਾ ਕੇ ਬਣਿਆ ਜੂਸ—ਜੇਕਰ ਉਪਰੋਕਤ ਪੰਜ ਕਿਸਮਾਂ ਦੇ ਰਸਾਂ ਨੂੰ ਮਿਲਾ ਲਿਆ ਜਾਏ ਤਾਂ ਕਾਫੀ ਲਾਭ ਮਿਲਦਾ ਹੈ। ਇਸ ਦੇ ਲਈ 1 ਖੀਰਾ, ਪਾਰਸਲੇ ਜਾਂ ਸਿਲੇਂਟ੍ਰੋ ਦੀ ਇਕ ਗੁੱਛੀ, 1 ਨਿੰਬੂ, 1 ਚਮਚ ਕ੍ਰਸ਼ ਕੀਤਾ ਅਦਰਕ, 1 ਚਮਚ ਐਲੋਵੇਰਾ ਜੂਸ ਅਤੇ ਅੱਧਾ ਗਲਾਸ ਪਾਣੀ ਲੈ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਪੁਣ ਲਓ। ਰੋਜ਼ਾਨਾ ਸੌਣ ਤੋਂ ਪਹਿਲਾਂ ਇਸ ਨੂੰ ਪੀਓ। ਫਿਰ ਦੇਖੋ ਵਧਿਆ ਪੇਟ ਕਿਵੇਂ ਨਹੀਂ ਘੱਟ ਹੁੰਦਾ।


Related News