ਇਸ ਦੀਵਾਲੀ ਗਰਭਵਤੀ ਔਰਤਾਂ ਰਹਿਣ ਪਟਾਕਿਆਂ ਤੋਂ ਦੂਰ ਨਹੀਂ ਤਾਂ ਹੋ ਸਕਦਾ ਹੈ ਨੁਕਸਾਨ

09/30/2017 4:13:31 PM

ਨਵੀਂ ਦਿੱਲੀ— ਗਰਭ ਅਵਸਥਾ ਦੌਰਾਨ ਔਰਤਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਤਿਓਹਾਰਾਂ ਦਾ ਸੀਜਨ ਸ਼ੁਰੂ ਹੋ ਗਿਆ ਹੈ ਅਜਿਹੇ ਵਿਚ ਸਾਰੇ ਦੀਵਾਲੀ ਨੂੰ ਲੈ ਕੇ ਬਹੁਤ ਜ਼ਿਆਦਾ ਐਕਸਾਈਟਿਡ ਹੈ ਪਰ ਗਰਭਵਤੀ ਹੋਣ 'ਤੇ ਤੁਹਾਨੂੰ ਆਪਣੀ ਸਿਹਤ ਦਾ ਡਬਲ ਖਿਆਲ ਰੱਖਣਾ ਪੈਂਦਾ ਹੈ। ਦੀਵਾਲੀ ਵਿਚ ਜਲਾਉਣ ਵਾਲੇ ਪਟਾਕਿਆਂ ਨਾਲ ਮਾਂ ਅਤੇ ਬੱਚੇ ਦੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਇਸ ਫੇਸਟੀਵਲ ਦੀ ਹਿੱਸਾ ਬਣ ਕੇ ਵੀ ਖੁੱਦ ਨੂੰ ਅਤੇ ਹੋਣ ਵਾਲੇ ਬੱਚੇ ਨੂੰ ਸੁਰੱਖਿਅਤ ਰੱਖ ਸਕਦੀ ਹੋ। 
1. ਤਿਓਹਾਰ ਵਿਚ ਬਿਜੀ ਹੋ ਕੇ ਭੋਜਨ ਦੇ ਪ੍ਰਤੀ ਲਾਪਰਵਾਹੀ ਨਾ ਵਰਤੋ। ਹਰ 1-2 ਘੰਟੇ ਬਾਅਦ ਕੁਝ ਨਾ ਕੁਝ ਖਾਂਦੀ ਰਹੋ। ਇਸ ਤੋਂ ਇਲਾਵਾ ਹਰ ਘੰਟੇ ਵਿਚ ਪਾਣੀ ਵੀ ਪੀਂਦੀ ਰਹੋ। 
2. ਪਟਾਕਿਆਂ ਦੇ ਸ਼ੋਰ ਤੋਂ ਬਚਣ ਲਈ ਕੰਨਾਂ ਵਿਚ ਰੂੰ ਪਾ ਲਓ। ਇਸ ਨਾਲ ਪਟਾਕਿਆਂ ਦੀ ਆਵਾਜ ਹੋਲੀ-ਹੋਲੀ ਸੁਣਾਈ ਦੇਵੇਗੀ। 
3. ਅਸਥਮਾ ਜਾਂ ਸਾਹ ਦੀ ਕੋਈ ਸਮੱਸਿਆ ਹੋਣ ਵਾਲੀ ਔਰਤਾਂ ਪਟਾਕਿਆਂ ਦੇ ਧੂੰਏ ਤੋਂ ਦੂਰ ਰਹਿਣ।
4. ਪਟਾਕਿਆਂ ਵਿਚ ਮੌਜੂਦ ਕਾਰਬਨ ਡਾਈਆਕਸਾਈਡ ਅਤੇ ਨਾਈਟ੍ਰਸ ਆਕਸਾਈਡ ਗਰਭ ਵਿਚ ਪਲ ਰਹੇ ਬੱਚੇ ਲਈ ਹਾਨੀਕਾਰਕ ਹੋ ਸਕਦੀ ਹੈ। ਇਸ ਲਈ ਦੂਰ ਤੋਂ ਹੀ ਪਟਾਕਿਆਂ ਦੇ ਜਲਣ ਦਾ ਮਜਾ ਲਓ। ਇਸ ਤੋਂ ਇਲਾਵਾ ਮੂੰਹ ਨੂੰ ਕਿਸੇ ਕੱਪੜੇ ਨਾਲ ਢੱਕ ਲਓ। 
5. ਸਿਰਫ ਪਟਾਕਿਆਂ ਦੇ ਧੂੰਏ ਨਾਲ ਹੀ ਨਹੀਂ ਬਲਕਿ ਅਜਿਹੇ ਸਮੇਂ ਵਿਚ ਤੁਹਾਨੂੰ ਫੁੱਲਾਂ ਨਾਲ ਵੀ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਲਈ ਗਰਭਵਤੀ ਔਰਤਾਂ ਪਾਣੀ ਨਾਲ ਚੰਗੀ ਤਰ੍ਹਾਂ ਨਾਲ ਧੋਤੀ ਹੋਏ ਫੁੱਲਾਂ ਦੇ ਹਾਰ ਦੀ ਹੀ ਵਰਤੋਂ ਕਰੋ।


Related News