‘ਐਗਜ਼ਿਟ ਪੋਲ ’ਤੇ ਬਹਿਸ ਤੋਂ ਦੂਰ ਰਹਿਣ ਦਾ ਕਾਂਗਰਸ ਦਾ ਫ਼ੈਸਲਾ ਚੋਣ ਹਾਰ ਦੀ ਸਪੱਸ਼ਟ ਪੁਸ਼ਟੀ’
Saturday, Jun 01, 2024 - 05:57 AM (IST)

ਨਵੀਂ ਦਿੱਲੀ (ਭਾਸ਼ਾ)– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇ. ਪੀ. ਨੱਡਾ ਨੇ ਦਾਅਵਾ ਕੀਤਾ ਹੈ ਕਿ ਟੈਲੀਵਿਜ਼ਨ ਚੈਨਲਾਂ ’ਤੇ ਐਗਜ਼ਿਟ ਪੋਲ ਬਹਿਸਾਂ ’ਚ ਹਿੱਸਾ ਨਾ ਲੈਣ ਦਾ ਕਾਂਗਰਸ ਦਾ ਫ਼ੈਸਲਾ ਇਸ ਗੱਲ ਦੀ ਸਪੱਸ਼ਟ ਪੁਸ਼ਟੀ ਹੈ ਕਿ ਵਿਰੋਧੀ ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ ’ਚ ਹਾਰ ਮੰਨ ਲਈ ਹੈ।
ਇਹ ਖ਼ਬਰ ਵੀ ਪੜ੍ਹੋ : 50 ਲੱਖ ਦਾ ਕਰਜ਼ਾ ਚੁੱਕ 23 ਸਾਲਾ ਪੁੱਤ ਨੂੰ ਡੌਂਕੀ ਲਾ ਭੇਜਿਆ ਸੀ ਅਮਰੀਕਾ, ਸੜਕ ਹਾਦਸੇ ’ਚ ਮੌਤ
ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਅਮਿਤ ਸ਼ਾਹ ਨੇ ਇਕ ਬਿਆਨ ’ਚ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਕਾਂਗਰਸ ਦੇ ਮਾਮਲਿਆਂ ’ਚ ਅਹਿਮ ਭੂਮਿਕਾ ਨਿਭਾਉਣੀ ਸ਼ੁਰੂ ਕੀਤੀ ਹੈ, ਉਦੋਂ ਤੋਂ ਹੀ ਕਾਂਗਰਸ ਇਨਕਾਰ ਕਰਨ ਦੇ ਮੋਡ ’ਚ ਹੈ। ਸ਼ਾਹ ਨੇ ਕਿਹਾ ਕਿ ਕਾਂਗਰਸ ਨੇ ਇਹ ਸੋਚ ਕੇ ਪ੍ਰਚਾਰ ਕੀਤਾ ਕਿ ਉਹ ਬਹੁਮਤ ਹਾਸਲ ਕਰਨ ਜਾ ਰਹੀ ਹੈ ਪਰ ਹੁਣ ਉਸ ਨੂੰ ਹਕੀਕਤ ਦਾ ਅਹਿਸਾਸ ਹੋ ਗਿਆ ਹੈ ਤੇ ਉਹ ਜਾਣਦੀ ਹੈ ਕਿ ਭਲਕੇ ਚੋਣਾਂ ਤੋਂ ਬਾਅਦ ਪ੍ਰਸਾਰਿਤ ਹੋਣ ਵਾਲੇ ਐਗਜ਼ਿਟ ਪੋਲ ’ਚ ਉਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਜੇ. ਪੀ. ਨੱਡਾ ਨੇ ‘ਐਕਸ’ ’ਤੇ ਇਕ ਪੋਸਟ ’ਚ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸ਼ਨੀਵਾਰ ਨੂੰ ਵੋਟਿੰਗ ਦੇ 7ਵੇਂ ਤੇ ਆਖਰੀ ਪੜਾਅ ’ਚ ਆਪਣੀ ਵੋਟ ਬਰਬਾਦ ਨਾ ਕਰਨ ਕਿਉਂਕਿ ਕਾਂਗਰਸ ਆਮ ਤੌਰ ’ਤੇ ਆਪਣੇ ਆਪ ਨੂੰ ਉਦੋਂ ਦੂਰ ਕਰ ਲੈਂਦੀ ਹੈ, ਜਦੋਂ ਉਸ ਨੂੰ ਚੰਗੇ ਨਤੀਜੇ ਦੀ ਅਾਸ ਨਹੀਂ ਹੁੰਦੀ। ਉਨ੍ਹਾਂ ਦਾ ਪਖੰਡ ਕਿਸੇ ’ਤੇ ਹਾਵੀ ਨਹੀਂ ਹੋਇਅਾ। 7ਵੇਂ ਗੇੜ ’ਚ ਕੋਈ ਵੀ ਆਪਣੀ ਵੋਟ ਉਨ੍ਹਾਂ ’ਤੇ ਬਰਬਾਦ ਨਾ ਕਰੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।