ਖਜੂਰ ਦੀ ਜ਼ਿਆਦਾ ਵਰਤੋ ਨਾਲ ਸਰੀਰ ਨੂੰ ਹੋ ਸਕਦੇ ਹਨ ਇਹ ਨੁਕਸਾਨ

Saturday, Jul 29, 2017 - 06:23 PM (IST)

ਖਜੂਰ ਦੀ ਜ਼ਿਆਦਾ ਵਰਤੋ ਨਾਲ ਸਰੀਰ ਨੂੰ ਹੋ ਸਕਦੇ ਹਨ ਇਹ ਨੁਕਸਾਨ

ਨਵੀਂ ਦਿੱਲੀ— ਖਜੂਰ ਵਿਚ ਕਈ ਤਰ੍ਹਾਂ ਦੇ ਸਿਹਤ ਨਾਲ ਸੰਬੰਧੀ ਗੁਣ ਹੁੰਦੇ ਹਨ, ਜਿਨ੍ਹਾਂ ਨੂੰ ਖਾ ਕੇ ਊਰਜਾ ਮਿਲਦੀ ਹੈ। ਇਸ ਤੋਂ ਇਲਾਵਾ ਡਾਕਟਰ ਵੀ ਲੋਕਾਂ ਨੂੰ ਹਰ ਦਿਨ ਖਜੂਰ ਖਾਣ ਦੀ ਸਲਾਹ ਦਿੰਦੇ ਹਨ। ਇੱਥੋਂ ਤੱਕ ਕੀ ਜੋ ਲੋਕ ਡਾਈਬੀਟੀਜ਼ ਨਾਲ ਲੜ ਰਹੇ ਹਾਂ ਉਹ ਵੀ ਇਕ ਦੋ ਖਜੂਰ ਦੀ ਵਰਤੋਂ ਬੜੇ ਆਰਾਮ ਨਾਲ ਕਰ ਸਕਦੇ ਹਨ। ਖਜੂਰ ਵਿਚ ਬਹੁਕ ਸਾਰੇ ਗੁਣ ਹੁੰਦੇ ਹਨ, ਜਿਸ ਦੀ ਸਾਡੇ ਸਰੀਰ ਨੂੰ ਜ਼ਰੂਰਤ ਹੁੰਦੀ ਹੈ। ਇਕ ਇਕੱਲੇ ਖਜੂਰ ਵਿਚ 23 ਕੈਲੋਰੀ ਹੁੰਦੀ ਹੈ ਅਤੇ ਕੋਲੈਸਟਰੋਲ ਬਿਲਕੁਲ ਵੀ ਨਹੀਂ ਹੁੰਦਾ ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਖਜੂਰ ਖਾਣ ਨਾਲ ਹੋਣ ਵਾਲੇ ਨੁਕਸਾਨ ਬਾਰੇ 
1. ਬਲੱਡ ਸ਼ੂਗਰ ਲੇਵਲ ਵਧ ਸਕਦਾ ਹੈ
ਜ਼ਿਆਦਾ ਸੂਗਰ ਹੋਣ ਦੀ ਵਜ੍ਹਾ ਨਾਲ ਖਜੂਰ ਨੂੰ ਹਾਈ-ਗਲਾਈਸੇਮਿਕ ਫੂਡ ਮੰਨਿਆ ਜਾਂਦਾ ਹੈ। ਇਹ ਤੁਹਾਡੇ ਬਲੱਡ ਗਲੂਕੋਜ਼ ਨੂੰ ਪ੍ਰਭਾਵਿਤ ਕਰਦੀਆਂ ਹਨ। 
2. ਮੋਟਾਪਾ ਵਧ ਸਕਦਾ ਹੈ
ਖਜੂਰ ਵਿਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਫਾਈਬਰ ਭਾਰ ਵਧਾਉਣ ਵਿਚ ਮਦਦ ਕਰਦੇ ਹਨ। ਇਹ ਕਾਰਨ ਹੈ ਕਿ ਖਜੂਰ ਭਾਰ ਘਟਾਉਣ ਲਈ ਬਹਿਤਰ ਚੀਜ਼ ਨਹੀਂ ਹੈ। ਦੋ ਖਜੂਰ ਵਿਚ ਲੱਗਭਗ 2.8 ਪ੍ਰਤੀ ਗ੍ਰਾਮ ਕੈਲੋਰੀ ਹੁੰਦੀ ਹੈ।
3. ਪੇਟ ਦਰਦ
ਫਾਈਬਰ ਕਾਰਬੋਹਾਈਡ੍ਰੇਟ ਜੋ ਸਰੀਰ ਵਿਚ ਨਹੀਂ ਪਚਦੇ। ਜ਼ਿਆਦਾ ਖਾਣ ਨਾਲ ਆਂਦਰਾਂ ਨੂੰ ਨੁਕਸਾਨ ਪਹੁੰਚਦਾ ਹੈ। ਆਸਲਾਫਾਈਟ ਨਾਲ ਪੇਟ ਦਰਦ ਦੀ ਸਮੱਸਿਆ ਦੂਰ ਹੋ ਸਕਦੀ ਹੈ। ਇਸ ਵਿਚ ਕੈਮੀਕਲ ਸਲਫਾਈਟ ਮਿਲਾਇਆ ਗਿਆ ਹੁੰਦਾ ਹੈ। ਜੋ ਪੇਟ ਲਈ ਸਹੀ ਨਹੀਂ ਹੁੰਦਾ। 
4. ਗੈਸ 
ਇਸ ਦੀ ਵਰਤੋਂ ਨਾਲ ਖਾਣ ਵਾਲੀਆਂ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਖਜੂਰ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ । 
5. ਡਾਅਰਿਆ
ਇਸ ਵਿਚ ਫਾਈਬਰ ਜ਼ਿਆਦਾ ਹੁੰਦੇ ਹਨ ਅਤੇ ਇਸ ਦੀ ਵਰਤੋਂ ਨਾਲ ਤੁਹਾਨੂੰ ਡਾਇਰੀਆਂ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਘੱਟ ਮਾਤਰਾ ਵਿਚ ਹੀ ਖਜੂਰ ਦੀ ਵਰਤੋਂ ਕਰੋ। 
6. ਐਲਰਜੀ 
ਇਸ ਵਿਚ ਹਿਸਟਾਮਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਤੁਹਾਨੂੰ ਐਲਜ਼ੀ ਹੋ ਸਕਦੀ ਹੋ। ਇਸ ਵਿਚ ਸਲੈਸੀਲੇਟਸ ਤੱਤ ਵੀ ਹੁੰਦੇ ਹਨ, ਜਿਸ ਨਾਲ ਕੁਝ ਲੋਕਾਂ ਨੂੰ ਐਲਰਜੀ ਹੋ ਸਕਦੀ ਹੈ। 


Related News