ਗਰਮੀ ''ਚ ਬਹੁਤ ਜ਼ਿਆਦਾ ਠੰਡਾ ਪਾਣੀ ਪੀਣ ਨਾਲ ਹੋ ਸਕਦੇ ਹਨ ਇਹ ਨੁਕਸਾਨ

05/27/2017 1:18:56 PM

ਜਲੰਧਰ— ਗਰਮੀਆਂ ''ਚ ਲੋਕ ਠੰਡਕ ਪਾਉਣ ਲਈ ਠੰਡਾ ਪਾਣੀ ਪੀਂਦੇ ਹਨ ਪਰ ਜ਼ਿਆਦਾ ਠੰਡਾ ਪਾਣੀ ਪੀਣਾ ਸਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਸ ਨਾਲ ਅੰਤੜੀਆਂ ਦੇ ਰੋਗ ਅਤੇ ਪਾਚਣ ਕਿਰਿਆ ''ਚ ਪਰੇਸ਼ਾਨੀ ਆ ਸਕਦੀ ਹੈ। ਇਸ ਲਈ ਗਰਮੀਆਂ ''ਚ ਬਹੁਤ ਜ਼ਿਆਦਾ ਠੰਡਾ ਪਾਣੀ ਪੀਣ ਤੋਂ ਬਚਣਾ ਚਾਹੀਦਾ ਹੈ। ਇੱਥੋ ਤੱਕ ਕਿ ਇਕਦਮ ਬਾਹਰੋ ਆ ਕੇ ਠੰਡਾ ਪਾਣੀ ਨਾ ਪੀਓ। ਇਸ ਨਾਲ ਸਰਦੀ ਜੁਕਾਮ ਦਾ ਖਤਰਾ ਵੱਧ ਸਕਦਾ ਹੈ। ਆਓ ਜਾਣਦੇ ਹਾਂ ਕਿ ਠੰਡਾ ਪਾਣੀ ਪੀਣ ਨਾਲ ਹੋਰ ਕੀ ਨੁਕਸਾਨ ਹਨ। 
1. ਜ਼ਿਆਦਾ ਠੰਡਾ ਪਾਣੀ ਪੀਣ ਨਾਲ ਸਰੀਰ ਦੇ ਮਲ ਜਮਾ ਹੋ ਜਾਂਦੇ ਹਨ। ਇਸ ਨਾਲ ਅੰਤੜੀਆਂ ਦੇ ਰੋਗ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਜ਼ਿਆਦਾ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ। 
2. ਜ਼ਿਆਦਾ ਠੰਡਾ ਪਾਣੀ ਪੀਣ ਨਾਲ ਕੈਲੋਰੀਜ਼ ਜ਼ਿਆਦਾ ਬਰਨ ਹੁੰਦੀ ਹੈ ਅਤੇ ਪਾਚਣ ਸ਼ਕਤੀ ''ਚ ਵਿਗਾੜ ਹੁੰਦਾ ਹੈ। ਠੰਡਾ ਪਾਣੀ ਪੀਣ ਦੇ ਬਾਅਦ ਸਰੀਰ ਨੂੰ ਭੋਜਨ ਪਚਾਉਣ ''ਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। 
3. ਠੰਡਾ ਪਾਣੀ ਪੀਣ ਨਾਲ ਪਾਚਣ ਕਿਰਿਆ ਧੀਮੀ ਹੋ ਜਾਂਦੀ ਹੈ ਅਤੇ ਇਸ ਨਾਲ ਪਾਚਣ ਕਿਰਿਆ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦੀ। 
4. ਜ਼ਿਆਦਾ ਠੰਡਾ ਪਾਣੀ ਪੀਣ ਨਾਲ ਸਰੀਰ ''ਚ ਜਾਨ ਵਾਲੇ ਖਾਧ ਪਦਾਰਥਾਂ ਦੇ ਸਾਰੇ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ। ਸਰੀਰ ਦਾ ਤਾਪਮਾਨ 37 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਅਜਿਹੀ ਹਾਲਤ ''ਚ ਜਦੋਂ ਤੁਸੀਂ ਕੋਈ ਠੰਡੀ ਚੀਜ਼ ਪੀਂਦੇ ਹੋ ਤਾਂ ਉਸ ਨਾਲ ਸਰੀਰ ਪੂਰੀ ਤਰ੍ਹਾਂ ਠੰਡਾ ਹੋ ਜਾਂਦਾ ਹੈ ਅਤੇ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ। 


Related News