ਇਨ੍ਹਾਂ ਤਰੀਕਿਆਂ ਨਾਲ ਮਿੰਟਾਂ ''ਚ ਠੀਕ ਹੋ ਜਾਵੇਗੀ ਹਿਚਕੀ

12/07/2016 12:12:11 PM

 ਜਲੰਧਰ— ਹਿਚਕੀ ਜਦੋਂ ਆਉਦੀ ਹੈ ਤਾਂ ਕੁਝ ਦੇਰ ਰੁਕਣ ਦਾ ਨਾਮ ਨਹੀ ਲੈਦੀ। ਹਿਚਕੀ ਆਉਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਗਰਮ ਖਾਣ ਦੇ ਬਾਅਦ ਨਾਲ ਹੀ ਕੁਝ ਠੰਡਾ ਖਾਣਾ ਜਾ ਜਿਆਦਾ  ਮਿਰਚ ਵਾਲਾ ਖਾਣਾ ਖਾਣ ਨਾਲ ਵੀ ਇਹ ਪਰੇਸ਼ਾਨੀ ਹੋ ਸਕਦੀ ਹੈ। ਆਓ ਜਾਣਦੇ ਹਾ ਹਿਚਕੀ ਰੋਕਣ ਦੇ ਕੁਝ ਘਰੇਲੂ ਉਪਾਅ ਜਿਸ ਨਾਲ ਹਿਚਕੀ ਦੀ ਸਮੱਸਿਆਂ ਦੂਰ ਹੋ ਜਾਵੇਗੀ ।
1. ਠੰਡਾ ਪਾਣੀ 
ਹਿਚਕੀ ਆਉਣ ''ਤੇ ਇਕ ਗਲਾਸ ਠੰਡਾ ਪਾਣੀ ਪੀਣ ਨਾਲ ਹਿਚਕੀ ਠੀਕ ਹੋ ਜਾਂਦੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਪੀਂਦੇ ਸਮੇਂ ਆਪਣੀ ਨੱਕ ਬੰਦ ਕਰ ਲੈਣੀ ਚਾਹੀਦੀ ਹੈ।
2. ਸ਼ਹਿਦ 
ਹਿਚਕੀ ਆਉਣ ''ਤੇ ਤਰੁੰਤ ਸ਼ਹਿਦ ਦਾ 1 ਚਮਚ ਖਾਣ ਨਾਲ ਆਰਾਮ ਮਿਲਦਾ ਹੈ । 
3. ਪੀਨਟ ਬਟਰ
ਪੀਨਟ ਬਟਰ ਖਾਣ ਨਾਲ ਵੀ ਰਾਹਤ ਮਿਲ ਦੀ ਹੈ । ਇਸ ਨੂੰ ਖਾਣ ਨਾਲ ਸਾਹ ਲੈਣ ਦੀ ਕਿਰਿਆ ਪ੍ਰਭਾਵਿਤ ਹੁੰਦੀ ਹੈ ਜੋ ਹਿਚਕੀ ਨੂੰ ਰੋਕਣ ''ਚ ਮਦਦਗਾਰ ਹੈ।
4. ਗੋਡਿਆਂ ਨੂੰ ਛਾਤੀ ਤੱਕ ਲਗਾਓ
ਹਿਚਕੀ ਨਹੀ ਰੁਕ ਰਹੀ ਤਾਂ ਪੈਰਾਂ ਦੇ ਭਾਰ ਬੈਠ ਕੇ ਗੋਡਿਆਂ ਨੂੰ ਛਾਤੀ ਨਾਲ ਲਗਾਓ। ਇਸ ਨਾਲ ਮਾਸਪੇਸ਼ੀਆਂ ਦੀ ਸੁੰਗੜਨ ਦੂਰ ਹੋ ਜਾਂਦੀ ਹੈ ।
5. ਨਿੰਬੂ
ਸ਼ਰਾਬ ਪੀਣ ਦੇ ਕਾਰਨ ਵੀ ਹਿਚਕੀ ਆ ਸਕਦੀ ਹੈ ਇਸਦੇ ਲਈ ਨਿੰਬੂ ਅਸਰਦਾਰ ਉਪਾਅ ਹੈ । ਨਿੰਬੂ ਦਾ ਇਕ ਚੌਥਾਈ ਟੁਕੜਾ ਕੱਟ ਕੇ ਮੁੰਹ ''ਚ ਪਾ ਲਓ। ਇਸ ਨੂੰ ਹੋਲੀ ਹੋਲੀ ਚਬਾਉਂਦੇ ਰਹੋ।


Related News