ਚਾਵਲਾਂ ਦੇ ਪਾਣੀ ''ਚ ਮਿਲਾ ਕੇ ਪੀਓ ਇਹ ਚੀਜ਼ਾਂ, ਹੋਣਗੇ ਦੋਗੁਣਾ ਫਾਇਦੇ

Saturday, Jun 03, 2017 - 02:33 PM (IST)

ਜਲੰਧਰ— ਉੱਬਲੇ ਹੋਏ ਚਾਵਲਾਂ ਦਾ ਪਾਣੀ ਜਿਸ ਨੂੰ ਕਾਂਜੀ ਵੀ ਕਿਹਾ ਜਾਂਦਾ ਹੈ, ਸਿਹਤ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਕਹਿੰਦੇ ਹਨ ਕਿ ਉੱਬਲੇ ਹੋਏ ਚਾਵਲਾਂ ਦਾ ਪਾਣੀ ਪੀਣ ਨਾਲ ਤਾਕਤ ਅਤੇ ਅਨਰਜੀ ਮਿਲਦੀ ਹੈ, ਇਕ ਬਰਤਨ 'ਚ ਸਾਫ ਧੋਤੇ ਹੋਏ ਚਾਵਲ ਲੈ ਕੇ ਉਸ 'ਚ 3 ਤੋਂ 4 ਗੁਣਾ ਪਾਣੀ ਪਾ ਕੇ ਉੱਬਾਲੋ। ਜਦੋਂ ਚਾਵਲ ਚੰਗੀ ਤਰ੍ਹਾਂ ਗੱਲ ਜਾਣ ਤਾਂ ਇਸ ਦੇ ਪਾਣੀ ਨੂੰ ਛਾਣ ਲਓ ਅਤੇ ਕੋਸਾ ਹੋਣ 'ਤੇ ਪੀਓ। ਆਓ ਜਾਣਦੇ ਹਾਂ ਇਸ ਤੋਂ ਹੋਣ ਵਾਲੇ ਫਾਇਦਿਆਂ ਬਾਰੇ। 
1. ਕਾਲਾ ਨਮਕ
ਚਾਵਲਾਂ ਦੇ ਪਾਣੀ 'ਚ ਚੁਟਕੀ ਭਰ ਕਾਲਾ ਨਮਕ ਪਾ ਕੇ ਪੀਣ ਨਾਲ ਭੁੱਖ ਵਧਦੀ ਹੈ। 
2. ਸ਼ਹਿਦ
ਚਾਵਲਾਂ ਦੇ ਪਾਣੀ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਅਨਰਜੀ ਮਿਲਦੀ ਹੈ। ਕਮਜ਼ੋਰੀ ਦੂਰ ਹੁੰਦੀ ਹੈ। 
3. ਲੱਸੀ 
ਚਾਵਲਾਂ ਦੇ ਪਾਣੀ 'ਚ ਲੱਸੀ ਮਿਲਾ ਕੇ ਪੀਣ ਨਾਲ ਸਰੀਰ 'ਚ ਪਾਣੀ ਦੀ ਕਮੀ ਦੂਰ ਹੁੰਦੀ ਹੈ। 
4. ਨਿੰਬੂ ਦਾ ਰਸ 
ਚਾਵਲਾਂ ਦੇ ਪਾਣੀ 'ਚ ਨਿੰਬੂ ਦਾ ਸਰ ਮਿਲਾ ਕੇ ਪੀਣ ਨਾਲ ਗੈਸਟ੍ਰਿਕ ਪਰੇਸ਼ਾਨੀ ਤੋਂ ਫਾਇਦਾ ਹੁੰਦਾ ਹੈ। 
5. ਦੁੱਧ
ਚਾਵਲਾਂ ਦੇ ਪਾਣੀ 'ਚ ਦੁੱਧ ਅਤੇ ਸ਼ੱਕਰ ਪਾ ਕੇ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। 
6. ਦਹੀਂ 
ਚਾਵਲਾਂ ਦੇ ਪਾਣੀ 'ਚ ਦਹੀਂ ਮਿਲਾ ਕੇ ਖਾਣ ਨਾਲ ਕਬਜ਼ ਦੀ ਪਰੇਸ਼ਾਨੀ ਤੋਂ ਫਾਇਦਾ ਹੁੰਦਾ ਹੈ। 
7. ਚਾਵਲਾਂ ਦੇ ਪਾਣੀ 'ਚ ਕੇਲਾ ਮਿਲਾ ਕੇ ਖਾਣ ਨਾਲ ਡਾਈਰੀਆ ਦੀ ਪਰੇਸ਼ਾਨੀ ਤੋਂ ਫਾਇਦਾ ਹੁੰਦਾ ਹੈ। 
8. ਜੀਰਾ
ਚਾਵਲਾਂ ਦੇ ਪਾਣੀ 'ਚ ਨਮਕ ਅਤੇ ਜੀਰਾ ਮਿਲਾ ਕੇ ਪਾਣ ਨਾਲ ਪਾਚਨ ਸ਼ਕਤੀ ਠੀਕ ਹੁੰਦੀ ਹੈ। 
9. ਹਲਦੀ 
ਚਾਵਲਾਂ ਦੇ ਪਾਣੀ 'ਚ ਚੁਟਕੀ ਭਰ ਹਲਦੀ ਮਿਲਾ ਕੇ ਪੀਣ ਨਾਲ ਇਨਫੈਕਸ਼ਨ ਤੋਂ ਬਚਾਅ ਹੁੰਦਾ ਹੈ।


Related News