ਘਰ ''ਚ ਮੋਜੂਦ ਇਹ ਚੀਜ਼ਾਂ ਬਣ ਸਕਦੀਆਂ ਹਨ ਥਾਇਰਾਇਡ ਦਾ ਕਾਰਨ

07/01/2017 3:33:54 PM

ਨਵੀਂ ਦਿੱਲੀ— ਘਰ 'ਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦਾ ਰੋਜ਼ਾਨਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਸਾਰੀਆਂ ਚੀਜਾਂ ਜਾਣੇ-ਅਣਜਾਣੇ 'ਚ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਨ੍ਹਾਂ ਸਾਰਿਆਂ 'ਚ ਨੋਨ ਸਟਿਕ ਪੈਨ, ਸ਼ੈਂਪੂ ਅਤੇ ਅਜਿਹੀਆਂ ਚੀਜ਼ਾਂ ਮੋਜੂਦ ਹਨ ਜੋ ਕੈਮੀਕਲਸ ਦੀ ਵਜ੍ਹਾ ਨਾਲ ਥਾਇਰਾਇਡ ਦੀ ਸਮੱਸਿਆ ਹੋ ਸਕਦੀ ਹੈ। ਕੈਮੀਕਲਸ ਸਰੀਰ 'ਚ ਜਾਣ ਦੀ ਵਜ੍ਹਾ ਨਾਲ ਹਾਰਮੋਨ ਅਸੰਤੁਲਿਤ ਹੋ ਜਾਂਦੇ ਹਨ ਜੋ ਥਾਇਰਾਇਡ ਦਾ ਕਾਰਨ ਬਣਦੇ ਹਨ। ਆਓ ਜਾਣਦੇ ਹਾਂ ਘਰ 'ਚ ਇਸਤੇਮਾਲ ਹੋਣ ਵਾਲੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਨੁਕਸਾਨ ਪਹੁੰਚਾ ਸਕਦੀਆਂ ਹਨ। 
1. ਸ਼ੈਂਪੂ ਅਤੇ ਮਾਊਥਵਾਸ਼
ਹਰ ਰੋਜ਼ ਇਸਤੇਮਾਲ 'ਚ ਆਉਣ ਵਾਲੇ ਸ਼ੈਂਪੂ ਅਤੇ ਮਾਊਥਵਾਸ਼ 'ਚ ਕਾਫੀ ਮਾਤਰਾ 'ਚ ਕੈਮੀਕਲਸ ਮੋਜੂਦ ਹੁੰਦੇ ਹਨ ਜਿਨ੍ਹਾਂ ਦੇ ਇਸਤੇਮਾਲ ਨਾਲ ਥਾਇਰਾਇਡ ਦੀ ਸਮੱਸਿਆ ਹੋ ਜਾਂਦੀ ਹੈ ਉਂਝ ਤਾਂ ਮਾਊਥਵਾਸ਼ ਕਰੁਲੀ ਕਰ ਕੇ ਬਾਹਰ ਸੁੱਟ ਦਿੱਤਾ ਜਾਂਦਾ ਹੈ ਪਰ ਫਿਰ ਵੀ ਇਸ 'ਚ ਮੋਜੂਦ ਕੈਮੀਕਲਸ ਸਰੀਰ 'ਚ ਪਹੁੰਚ ਹੀ ਜਾਂਦੇ ਹਨ। 

PunjabKesari
2. ਨੋਨ ਸਟਿਕ ਪੈਨ
ਜ਼ਿਆਦਾਤਰ ਘਰਾਂ 'ਚ ਖਾਣਾ ਪਕਾਉਣ ਦੇ ਲਈ ਨੋਨ ਸਟਿਕ ਕੁਕਵਿਅਰ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਇਨ੍ਹਾਂ ਬਰਤਨਾਂ 'ਚ ਕੈਮੀਕਲਸ ਦੀ ਕੋਟਿੰਗ ਕੀਤੀ ਜਾਂਦੀ ਹੈ। ਜਿਸ 'ਚ ਖਾਣਾ ਪਕਾਉਣ  ਨਾਲ ਹੋਲੀ-ਹੋਲੀ ਕੈਮੀਕਲਸ ਸਰੀਰ 'ਚ ਚਲੇ ਜਾਂਦੇ ਹਨ ਅਤੇ ਹਾਰਮੋਨ ਅਸੰਤੁਲਿਚ ਕਰਦੇ ਹਨ। ਜਿਸ ਵਜ੍ਹਾ ਨਾਲ ਥਾਇਰਾਇਡ ਦੀ ਸਮੱਸਿਆ ਹੋ ਜਾਂਦੀ ਹੈ।

PunjabKesari
3. ਰੇਨਕੋਟ ਅਤੇ ਕਾਰਪੇਟ 
ਬਾਰਿਸ਼ ਦੇ ਦਿਨਾਂ 'ਚ ਕਈ ਲੋਕ ਰੇਨਕੋਟ ਦਾ ਇਸਤੇਮਾਲ ਕਰਦੇ ਹਨ ਪਰ ਇਸ ਨੂੰ ਬਣਾਉਣ ਦੇ ਲਈ ਕਈ ਸਾਰੇ ਕੈਮੀਕਲਸ ਦੀ ਇਸਤੇਮਾਲ ਕੀਤਾ ਜਾਂਦਾ ਹੈ ਜੋ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਤੋਂ ਇਲਾਵਾ ਘਰ 'ਚ ਇਸ ਦੇ ਇਸਤੇਮਾਲ ਹੋਣ ਵਾਲੇ ਕਾਰਪੇਟ ਵੀ ਥਾਇਰਾਇਡ ਦੀ ਸਮੱਸਿਆ ਨੂੰ ਪੈਦਾ ਕਰਦੇ ਹਨ ਕਿਉਂਕਿ ਕਾਰਪੇਟ ਨੂੰ ਰੋਜ਼ਾਨਾ ਧੋਣਾ ਥੋੜ੍ਹਾ ਜਿਹਾ ਮੁਸ਼ਕਿਲ ਹੁੰਦਾ ਹੈ ਜਿਸ ਵਜ੍ਹਾ ਨਾਲ ਇਨ੍ਹਾਂ 'ਤੇ ਲਗੀ ਧੂਲ-ਮਿੱਟੀ ਅਤੇ ਜ਼ਹਿਰੀਲੇ ਤੱਤ ਦੇ ਕਾਰਨ ਥਾਇਰਾਇਡ ਦੀ ਸਮੱਸਿਆ ਹੋ ਜਾਂਦੀ ਹੈ। 

PunjabKesari
4. ਪੀਜ਼ਾ ਬਾਕਸ
ਪੀਜ਼ਾ ਖਾਣਾ ਸਾਰਿਆਂ ਨੂੰ ਪਸੰਦ ਹੁੰਦਾ ਹੈ ਪਰ ਇਸ ਦੇ ਬਾਕਸ 'ਚ ਅੰਦਰ ਦੀ ਤਰਫ ਕੈਮੀਕਲਸ ਦੀ ਕੰਟਿੰਗ ਹੁੰਦੀ ਹੈ ਜਿਸ ਨਾਲ ਪੀਜ਼ਾ ਗਰਮ ਰਹੇ। ਅਜਿਹੇ 'ਚ ਇਸ ਪੀਜ਼ੇ ਨੂੰ ਖਾਣ ਨਾਲ ਕੈਮੀਕਲਸ ਸਰੀਰ 'ਚ ਚਲੇ ਜਾਂਦੇ ਹਨ ਜੋ ਥਾਇਰਾਇਡ ਦੀ ਸਮੱਸਿਆ ਪੈਦਾ ਕਰਦੇ ਹਨ।

PunjabKesari


Related News