ਖਾਲੀ ਪੇਟ ਚਾਹ ਪੀਣ ਦੀ ਆਦਤ ਨਾਲ ਹੋ ਸਕਦੀਆਂ ਹਨ ਇਹ ਪ੍ਰੇਸ਼ਾਨੀਆਂ

06/03/2020 2:43:06 PM

ਨਵੀਂ ਦਿੱਲੀ(ਬਿਊਰੋ)— ਚਾਹ ਪੀਣਾ ਬਹੁਤ ਲੋਕਾਂ ਨੂੰ ਪਸੰਦ ਹੁੰਦਾ ਹੈ ਅਤੇ ਕਈ ਲੋਕ ਤਾਂ ਆਪਣੇ ਦਿਨ ਦੀ ਸ਼ੁਰੂਆਤ ਹੀ ਚਾਹ ਨਾਲ ਕਰਦੇ ਹਨ। ਕਈ ਲੋਕਾਂ ਲਈ ਇਹ ਇਕ ਨਸ਼ੇ ਦੀ ਤਰ੍ਹਾਂ ਹੈ ਅਤੇ ਜੇ ਸਾਰਾ ਦਿਨ ਚਾਹ ਨਾ ਮਿਲੇ ਤਾਂ ਉਨ੍ਹਾਂ ਦਾ ਸਿਰ ਦਰਦ ਹੋਣ ਲੱਗਦਾ ਹੈ ਪਰ ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਸਰੀਰ ਨੂੰ ਨੁਕਸਾਨ ਹੁੰਦੇ ਹਨ। ਇਸ ਵਿਚ ਮੌਜੂਦ ਕੈਫਿਨ ਸਰੀਰ ਨੂੰ ਐਨਰਜੀ ਤਾਂ ਦਿੰਦਾ ਹੈ ਪਰ ਖਾਲੀ ਪੇਟ ਚਾਹ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਬੁਲਾਵਾ ਦਿੰਦਾ ਹੈ। ਆਓ ਜਾਣਦੇ ਹਾਂ ਕਿਵੇਂ ਸਵੇਰ ਦੀ ਚਾਹ ਨਾਲ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ। 
1. ਪ੍ਰੋਸਟੇਟ ਕੈਂਸਰ
ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਪ੍ਰੇਸਟੇਟ ਕੈਂਸਰ ਵਰਗੀ ਗੰਭੀਰ ਸਮੱਸਿਆ ਹੋ ਸਕਦੀ ਹੈ, ਜੋ ਪੁਰਸ਼ਾ ਵਿਚ ਮੌਜੂਦ ਹੁੰਦੀ ਹੈ।
2. ਚਿੜਚਿੜਾਪਨ
ਲੋਕਾਂ ਦਾ ਮੰਨਣਾ ਹੈ ਕਿ ਸਵੇਰ ਦੇ ਸਮੇਂ ਚਾਹ ਪੀਣ ਨਾਲ ਸਰੀਰ ਵਿਚ ਚੁਸਤੀ ਆ ਜਾਂਦੀ ਹੈ ਪਰ ਇਹ ਗੱਲ ਗਲਤ ਹੈ ਖਾਲੀ ਪੇਟ ਚਾਹ ਦੀ ਵਰਤੋਂ ਨਾਲ ਸਾਰਾ ਦਿਨ ਥਕਾਵਟ ਅਤੇ ਸੁਭਾਅ ਵਿਚ ਚਿੜਚਿੜਾਪਨ ਬਣਿਆ ਰਹਿੰਦਾ ਹੈ।
3. ਐਸੀਡਿਟੀ
ਦਿਨ ਵਿਚ ਇਕ ਵਾਰ ਚਾਹ ਪੀਣਾ ਤਾਂ ਸਹੀ ਹੈ ਪਰ ਖਾਲੀ ਪੇਟ ਚਾਹ ਪੀਣ ਨਾਲ ਗੈਸ ਦੀ ਸਮੱਸਿਆ ਹੋ ਜਾਂਦੀ ਹੈ ਅਜਿਹੇ ਵਿਚ ਜਿਨ੍ਹਾਂ ਲੋਕਾਂ ਨੂੰ ਐਸੀਡਿਟੀ ਦੀ ਸਮੱਸਿਆ ਹੈ ਉਨ੍ਹਾਂ ਨੂੰ ਸਵੇਰੇ ਚਾਹ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
4. ਮੋਟਾਪਾ
ਖਾਲੀ ਪੇਟ ਚਾਹ ਪੀਣ ਨਾਲ ਘੁਲੀ ਹੋਈ ਖੰਡ ਵੀ ਸਰੀਰ ਦੇ ਅੰਦਰ ਜਾਂਦੀ ਹੈ, ਜੋ ਭਾਰ ਨੂੰ ਵਧਾਉਣ ਦਾ ਕਾਰਨ ਬਣਦੀ ਹੈ।


manju bala

Content Editor

Related News