ਹੱਥਾਂ ਦੇ ਇਨ੍ਹਾਂ ਪੁਆਇੰਟਸ ਨੂੰ ਦਬਾਉਣ ਨਾਲ ਦੂਰ ਹੋਣਗੀਆਂ ਕਈ ਸਮੱਸਿਆਵਾਂ

07/19/2017 12:49:41 PM

ਨਵੀਂ ਦਿੱਲੀ— ਜ਼ਿਆਦਾਤਰ ਲੋਕਾਂ ਨੂੰ ਹਰ ਸਮੇਂ ਕਿਸੇ ਨਾ ਕਿਸੇ ਛੋਟੀਆਂ-ਛੋਟੀਆਂ ਸਮੱਸਿਆ ਜਾਂ ਦਰਤ ਤੋਂ ਲੰਗਣਾ ਪੈਂਦਾ ਹੈ। ਕਦੀ ਸਿਰ ਦਾ ਦਰਦ ਤਾਂ ਕਦੀ ਤਣਾਅ ਵਰਗੀਆਂ ਪ੍ਰੇਸ਼ਾਨੀਆਂ, ਜੋ ਪਿੱਛਾ ਛੱਡਣ ਦਾ ਨਾਂ ਹੀ ਨਹੀਂ ਲੈਂਦੀਆਂ। ਅਜਿਹੇ ਵਿਚ ਲੋਕ ਮਹਿੰਗੀ ਤੋਂ ਮਹਿੰਗੀ ਦਵਾਈਆਂ ਦੀ ਵਰਤੋਂ ਕਰਦੇ ਹਨ ਅਤੇ ਕਈ ਦੇਸੀ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਜੇ ਇਨ੍ਹਾਂ ਸਾਰਿਆਂ ਨਾਲ ਵੀ ਕੋਈ ਫਾਇਦਾ ਨਾ ਹੋਵੇ ਤਾਂ ਪੈਸਿਆਂ ਦੀ ਬਰਬਾਦੀ ਹੁੰਦੀ ਦਿਖਾਈ ਦਿੰਦੀ ਹੈ। ਤੁਸੀਂ ਕਦੀ ਸੋਚਿਆ ਹੈ ਕਿ ਸਾਡੇ ਹੀ ਸਰੀਰ ਵਿਚ ਕੁਝ ਪੁਆਂਇੰਟ ਅਜਿਹੇ ਹੁੰਦੇ ਹਨ ਕਿ ਜਿਨ੍ਹਾਂ ਨੂੰ ਕੁਝ ਸਕਿੰਟਾਂ ਲਈ ਦਬਾਉਣ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਹੱਥ ਦੇ ਕੁਝ ਅਜਿਹੇ ਹੀ ਪੁਆਇੰਟ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਦਬਾ ਕੇ ਤੁਸੀਂ ਵੀ ਇਸ ਦਰਦ ਤੋਂ ਨਿਜ਼ਾਤ ਪਾ ਸਕਦੇ ਹੋ।
1. ਤਣਾਅ
ਤੁਸੀਂ ਜੇ ਜ਼ਿਆਦਾਤਰ ਤਣਾਅ ਵਿਚੋਂ ਲੰਘ ਰਹੇ ਹੋ ਤਾਂ ਇਸ ਨੂੰ ਦੂਰ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਦਵਾਈਆਂ ਦਾ ਸਹਾਰਾ ਲੈਣ ਦੀ ਜ਼ਰੂਰਤ ਨਹੀਂ ਹੈ, ਸਗੋਂ ਹੱਥ ਨੂੰ ਛੋਟੀ ਉਂਗਲੀ ਦੇ ਥੱਲੇ ਕਲਾਈ ਵਾਲੀ ਥਾਂ 'ਤੇ ਹਲਕੇ ਹੱਥਾਂ ਨਾਲ ਦਬਾਓ। ਇਸ ਨਾਲ ਤਣਾਅ ਦੂਰ ਹੋ ਜਾਵੇਗਾ।
2. ਹਿਚਕੀ
ਅਚਾਨਕ  ਨਾਲ ਆਉਣ ਵਾਲੀ ਹਿਚਕੀ ਜਦੋਂ ਰੁੱਕਣ ਦਾ ਨਾਂ ਨਾ ਲਵੇ ਤਾਂ ਹਥੇਲੀ ਵਿਚ ਵਾਲੇ ਪੁਆਇੰਟ ਨੂੰ ਦਬਾਓ। ਇਸ ਨਾਲ ਹਿਚਕੀ ਝੱਟ ਨਾਲ ਰੁੱਕ ਜਾਵੇਗੀ।
3. ਗਰਦਨ ਦਾ ਦਰਦ
ਗਰਦਨ ਦਰਦ ਦੀ ਸਮੱਸਿਆ ਬਹੁਤ ਲੋਕਾਂ ਨੂੰ ਰਹਿੰਦੀ ਹੈ। ਜਦੋਂ ਵੀ ਗਰਦਨ ਵਿਚ ਤੇਜ਼ ਦਰਦ ਹੁੰਦਾ ਹੈ ਤਾਂ ਕੋਈ ਵੀ ਕੰਮ ਨਹੀਂ ਕੀਤਾ ਜਾਂਦਾ। ਅਜਿਹੇ ਵਿਚ ਇੰਡੈਕਸ ਫਿੰਗਰ ਅਤੇ ਮਿਡਲ ਫਿੰਗਰ ਦੇ ਵਿਚ ਥੱਲੇ ਵਾਲੇ ਹਿੱਸੇ ਨੂੰ ਦਬਾਉਣ ਨਾਲ ਦਰਦ ਖਤਮ ਹੋ ਜਾਂਦਾ ਹੈ।
4. ਦੰਦ ਦਰਦ
ਦੰਦ ਦਰਦ ਦੀ ਸਮੱਸਿਆ ਵੀ ਬਹੁਤ ਲੋਕਾਂ ਨੂੰ ਹੁੰਦੀ ਹੈ ,ਜਿਸ ਨਾਲ ਕੁਝ ਵੀ ਖਾਣ-ਪੀਣ ਵਿਚ ਕਾਫੀ ਦਰਦ ਨੂੰ ਸਹਿਣ ਕਰਨਾ ਪੈਂਦਾ ਹੈ। ਇਸ ਨਾਲ ਦਰਦ ਦੂਰ ਹੋਵੇਗਾ।
5. ਪੇਟ ਦੀ ਸਮੱਸਿਆ
ਪੇਟ ਦੀ ਸਮੱਸਿਆ ਜ਼ਿਆਦਾਤਰ ਲੋਕਾਂ ਨੂੰ ਹੁੰਦੀ ਹੈ ਜਿਵੇਂ ਗੈਸ ਦੀ ਸਮੱਸਿਆ, ਪੇਟ ਖਰਾਬ ਆਦਿ ਹੋਣਾ। ਅਜਿਹੇ ਵਿਚ ਜੇ ਹੱਥਾਂ ਦੀ ਹਥੇਲੀ ਦੇ ਵਿਚ ਵਾਲੇ ਪੁਆਇੰਟ ਨੂੰ ਦਬਾਇਆ ਜਾਵੇ ਤਾਂ ਪ੍ਰੇਸ਼ਾਨੀ ਖਤਮ ਹੋ ਜਾਂਦੀ ਹੈ।


Related News