ਪੇਟ ਦਰਦ ਨੂੰ ਦੂਰ ਕਰਨ 'ਚ ਬੇਹੱਦ ਅਸਰਦਾਰ ਹਨ ਇਹ ਘਰੇਲੂ ਨੁਸਖੇ
Saturday, Mar 24, 2018 - 11:27 AM (IST)

ਨਵੀਂ ਦਿੱਲੀ— ਮੌਸਮ 'ਚ ਬਦਲਾਅ ਕਾਰਨ ਸਿਹਤ ਨਾਲ ਜੁੜੀਆਂ ਪ੍ਰੇਸ਼ਾਨੀਆਂ ਹੋਣਾ ਆਮ ਗੱਲ ਹੈ। ਕਈ ਵਾਰ ਸਾਡੇ ਭੋਜਨ 'ਚ ਬਦਲਾਅ ਅਤੇ ਪਾਚਨ ਕਿਰਿਆ 'ਚ ਗੜਬੜੀ ਦੀ ਵਜ੍ਹਾਂ ਨਾਲ ਵੀ ਪੇਟ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਘਰੇਲੂ ਉਪਾਅ ਦੀ ਵਰਤੋਂ ਨਾਲ ਵੀ ਆਰਾਮ ਪਾਇਆ ਜਾ ਸਕਦਾ ਹੈ।ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਨਾਲ ਤੁਸੀਂ ਪੇਟ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ...
1. ਅਦਰਕ
ਪੇਟ ਦਰਦ ਹੋਣ 'ਤੇ ਅਦਰਕ ਦਾ ਛੋਟਾ ਜਿਹਾ ਟੁੱਕੜਾ ਮੂੰਹ 'ਚ ਪਾ ਕੇ ਚੂਸਣ ਨਾਲ ਦਰਦ ਤੋਂ ਆਰਾਮ ਮਿਲਦਾ ਹੈ। ਧੁੰਨੀ 'ਤੇ ਅਦਰਕ ਦਾ ਰਸ ਲਗਾਉਂਣ ਨਾਲ ਪੇਟ ਦਰਦ ਠੀਕ ਹੋ ਜਾਂਦਾ ਹੈ ਅਤੇ ਪਾਚਨ ਕਿਰਿਆ ਵੀ ਬਿਹਤਰ ਹੋ ਜਾਂਦੀ ਹੈ।
2. ਹਿੰਗ
ਬੱਚਿਆਂ ਦੇ ਪੇਟ 'ਚ ਗੈਸ ਦੀ ਵਜ੍ਹਾਂ ਨਾਲ ਦਰਦ ਹੋਵੇ ਤਾਂ ਥੋੜੀ ਜਿਹੀ ਹਿੰਗ 'ਚ ਪਾਣੀ ਮਿਲਾਕੇ ਪੇਸਟ ਬਣਾ ਲਓ। ਇਸ ਨੂੰ ਧੁੰਨੀ 'ਤੇ ਲਗਾਉਣ ਨਾਲ ਪੇਟ ਦਰਦ ਅਤੇ ਗੈਸ ਤੋਂ ਛੁਟਕਾਰਾ ਮਿਲਦਾ ਹੈ।
3. ਮੂਲੀ
ਪੇਟ ਦਰਦ ਹੋਣ 'ਤੇ ਮੂਲੀ ਦੀ ਵਰਤੋਂ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ ਮੂਲੀ 'ਤੇ ਕਾਲਾ ਨਮਕ ਲਗਾ ਕੇ ਖਾਣ ਨਾਲ ਪੇਟ ਦਰਦ ਠੀਕ ਹੋ ਜਾਂਦਾ ਹੈ।
4. ਤੁਲਸੀ
ਤੁਲਸੀ ਦੇ 10-12 ਪੱਤਿਆਂ ਦੇ ਰਸ ਦੀ ਵਰਤੋਂ ਕਰਨ ਨਾਲ ਜਾਂ ਤੁਲਸੀ ਦੀ ਚਾਹ ਪੀਣ ਨਾਲ ਆਰਾਮ ਮਿਲਦਾ ਹੈ।
5. ਮੇਥੀ ਦੇ ਬੀਜ
ਦਹੀਂ ਦੇ ਨਾਲ ਮੇਥੀ ਦੇ ਬੀਜ ਦਾ ਪਾਊਡਰ ਮਿਲਾਕੇ ਖਾਣ ਨਾਲ ਦਰਦ ਤੋਂ ਆਰਾਮ ਮਿਲਦਾ ਹੈ।
6. ਮਿੱਠਾ ਸੋਡਾ
ਪੇਟ ਗੈਸ ਦੇ ਕਾਰਨ ਦਰਦ ਤੋਂ ਪ੍ਰੇਸ਼ਾਨ ਹੋ ਤਾਂ 1 ਗਲਾਸ 'ਚ ਥੋੜਾ ਜਿਹਾ ਮਿੱਠਾ ਸੋਡਾ ਮਿਲਾਕੇ ਪੀਣ ਨਾਲ ਆਰਾਮ ਮਿਲਦਾ ਹੈ।
7. ਅਜਵਾਈਨ
1 ਚੱਮਚ ਅਜਵਾਈਨ ਨੂੰ ਤਵੇ 'ਤੇ ਭੁੰਨ ਕੇ ਉਸ 'ਚ ਕਾਲਾ ਨਮਕ ਮਿਲਾ ਕੇ ਅਤੇ ਇਸ ਨੂੰ ਕੋਸੇ ਪਾਣੀ ਨਾਲ ਖਾਣ ਨਾਲ ਦਰਦ ਠੀਕ ਹੋ ਜਾਂਦਾ ਹੈ।