ਸਫੈਦ ਦਾਗਾਂ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਆਸਾਨ ਤਰੀਕੇ
Wednesday, Apr 12, 2017 - 12:59 PM (IST)

ਜਲੰਧਰ— ਸਫੈਦ ਦਾਗ਼ ਇਕ ਚਮੜੀ ਦਾ ਰੋਗ ਹੈ। ਇਸ ਸਰੀਰ ''ਚ ਕਿਸੇ ਤਰ੍ਹਾਂ ਦੀ ਖਾਰਸ਼, ਦਰਦ ਜਾਂ ਪ੍ਰਤੀ ਕਿਰਿਆ ਨਹੀਂ ਕਰਦਾ। ਇਸ ਬੀਮਾਰੀ ਨਾਲ ਰੋਗੀ ਦੇ ਸਰੀਰ ''ਤੇ ਵੱਖ-ਵੱਖ ਥਾਵਾਂ ''ਤੇ ਸਫੈਦ ਦਾਗ਼ ਪੈ ਜਾਂਦੇ ਹਨ। ਚਿਹਰੇ ਉਪਰ ਸਫੈਦ ਦਾਗ ਪੈਣ ਨਾਲ ਸਰੀਰ ''ਚ ਕੈਲਸ਼ੀਅਮ ਦੀ ਕਮੀ ਹੁੰਦੀ ਹੈ। ਅਜਿਹੀ ਹਾਲਤ ''ਚ ਡਰਨ ਦੀ ਜ਼ਰੂਰਤ ਨਹੀਂ ਹੁੰਦੀ। ਕੈਲਸ਼ੀਅਮ ਦੀਆਂ ਗੋਲੀਆਂ ਜਾ ਕੁੱਝ ਘਰੇਲੂ ਨੁਸਖੇ ਆਪਣਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਆਓ ਜਾਣਦੇ ਹਾਂ ਜੇਕਰ ਤੁਸੀਂ ਵੀ ਸਫੈਦ ਦਾਗ ਠੀਕ ਕਰਨਾ ਚਾਹੁੰਦੇ ਹੋ ਤਾਂ ਕੋਈ ਮੁਸ਼ਕਲ ਕੰਮ ਨਹੀਂ ਹੈ। ਬਸ ਜ਼ਰੂਰਤ ਹੈ ਇਨ੍ਹਾਂ ਘਰੇਲੂ ਤਰੀਕਿਆਂ ਦੇ ਨਾਲ-ਨਾਲ ਕੁੱਝ ਗੱਲਾਂ ਨੂੰ ਧਿਆਨ ''ਚ ਰੱਖਣ ਦੀ।
1. ਜ਼ਿਆਦਾ ਤਲੀ-ਭੁੰਨੀ ਚੀਜ਼ਾਂ ਅਤੇ ਮਾਂਸ ਅਤੇ ਮੱਛਲੀ ਨੂੰ ਘੱਟ ਖਾਓ।
2. ਭੋਜਨ ''ਚ ਗੁੜ ਘੱਟ ਮਾਤਰਾ ''ਚ ਖਾਓ। ਖੱਟਾ, ਤੇਲ ਮਿਰਚ ਵਾਲੇ ਭੋਜਨਾਂ ਤੋਂ ਦੂਰੀ ਬਣਾ ਕੇ ਰੱਖੋ।
3. ਅਖਰੋਟ ਸਭ ਤੋਂ ਲਾਭਦਾਇਕ ਅਤੇ ਕਾਰਗਰ ਤਰੀਕਾ ਹੈ। ਇਸ ਸਫੈਦ ਪੈ ਚੁੱਕੀ ਚਮੜੀ ਨੂੰ ਠੀਕ ਕਰਦਾ ਹੈ। ਇਸ ਲਈ ਰੋਜ਼ਾਨਾਂ ਆਪਣੀ ਖੁਰਾਕ ''ਚ ਅਖਰੋਟ ਜ਼ਰੂਰ ਸ਼ਾਮਲ ਕਰੋ।
4. ਭੋਜਨ ''ਚ ਲਸਣ ਦਾ ਇਸਤੇਮਾਲ ਜ਼ਰੂਰ ਕਰੋ। ਇਹ ਦੇਖਣ ''ਚ ਛੋਟਾ ਲੱਗਦਾ ਹੈ ਪਰ ਇਸ ਦੇ ਬਹੁਤ ਫਾਇਦੇ ਹੁੰਦੇ ਹਨ।
5. ਕਹਿੰਦੇ ਹਨ ਕਿ ਨਿੰਮ ਹਰ ਮਰਜ ਦੀ ਦਵਾਈ ਹੈ, ਜੇਕਰ ਤੁਸੀਂ ਵੀ ਸਫੈਦ ਦਾਗਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਨਿੰਮ ਦੀਆਂ ਪੱਤੀਆਂ ਨੂੰ ਸੁਕਾ ਕੇ ਪੀਸ ਲਓ ਅਤੇ ਪ੍ਰਤੀਦਿਨ ਇਸ ਦੀ ਫੰਕੀ ਲਓ। ਸਫੈਦ ਦਾਗਾਂ ਲਈ ਨਿੰਮ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।
6. ਭੋਜਨ ''ਚ ਨਮਕ ਦਾ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ ਨਾਲ ਹੀ ਖੱਟੀ ਚੀਜ਼ਾਂ ਤੋਂ ਦੂਰੀ ਰੱਖਣੀ ਚਾਹੀਦੀ ਹੈ ਜਿਵੇਂ- ਅਚਾਰ, ਖਟਾਈ ਅਤੇ ਵਿਟਾਮਿਨ-ਸੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।
7. ਦੁੱਧ ਦੀਆਂ ਬਣੀਆਂ ਚੀਜ਼ਾਂ ਨੂੰ ਘੱਟ ਖਾਓ। ਮਿਠਾਈ ਅਤੇ ਦਹੀ ਨੂੰ ਇੱਕਠੇ ਭੋਜਨ ''ਚ ਸ਼ਾਮਲ ਨਾ ਕਰੋ।