ਪੇਟ ਫੁੱਲਣ ਦੇ ਹੋ ਸਕਦੇ ਹਨ ਇਹ ਕਾਰਨ
Friday, Jun 09, 2017 - 05:53 PM (IST)

ਜਲੰਧਰ— ਯੂਨੀਵਰਸਿਟੀ ਆਫ ਨਾਰਥ ਕੈਰੋਲਿਨਾ ਦੀ ਸਟੱਡੀ ਮੁਤਾਬਕ ਪੇਟ ਫੁੱਲਣ ਦੀ ਸਮੱਸਿਆ ਹਰ ਤੀਜੇ ਵਿਅਕਤੀ ਨੂੰ ਹੈ। ਜ਼ਿਆਦਾਤਰ ਲੋਕਾਂ ਨੂੰ ਪੇਟ ਫੁੱਲਣ ਦੇ ਅਸਲੀ ਕਾਰਨਾਂ ਬਾਰੇ ਜਾਣਕਾਰੀ ਨਹੀਂ ਹੁੰਦੀ। ਡਾਕਟਰ ਅਮਿਤ ਅਗਰਵਾਲ ਮੁਤਾਬਕ ਪੇਟ ਫੁੱਲਣ ਦਾ ਕਾਰਨ ਹਰ ਵਾਰੀ ਮੋਟਾਪਾ ਨਹੀਂ ਹੁੰਦਾ ਬਲਕਿ ਕਈ ਹੋਰ ਗੰਭੀਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਪੇਟ ਫੁੱਲਣ ਦੇ ਕਾਰਨਾਂ ਬਾਰੇ ਦੱਸ ਰਹੇ ਹਾਂ।
1. ਐਡੀਮਾ ਜਿਹੀਆਂ ਬੀਮਾਰੀਆਂ ਕਾਰਨ ਸਰੀਰ 'ਚ ਪਾਣੀ ਜਮਾਂ ਹੋ ਜਾਂਦਾ ਹੈ, ਜਿਸ ਕਾਰਨ ਪੇਟ ਫੁੱਲਦਾ ਹੈ।
2. ਜ਼ਿਆਦਾਤਰ ਲੋਕਾਂ ਦੇ ਪੇਟ ਫੁੱਲਣ ਦਾ ਕਾਰਨ IBS (ਇਰੀਟੇਬਲ ਬਾਊਲ ਸਿਡੰਰੋਮ) ਅਤੇ ਅਲਸਰ ਜਿਹੀਆਂ ਤਕਲੀਫਾਂ ਹੋ ਸਕਦੀਆਂ ਹਨ।
3. ਜਿਗਰ 'ਚ ਇਨਫੈਕਸ਼ਨ, ਸੋਜ, ਹੈਪੇਟਾਈਟਸ ਜਿਹੀ ਕਿਸੇ ਬੀਮਾਰੀ ਕਾਰਨ ਵੀ ਪੇਟ ਫੁੱਲਿਆ ਨਜ਼ਰ ਆਉਂਦਾ ਹੈ।
4. ਪਾਣੀ ਦੀ ਕਮੀ ਨਾਲ ਕਬਜ਼ ਹੋ ਜਾਂਦੀ ਹੈ। ਇਸ ਦੇ ਮਗਰੋਂ ਪਾਣੀ ਪੀਣ ਨਾਲ ਇਹ ਪਾਣੀ ਪੇਟ 'ਚ ਜਮਾਂ ਹੋ ਕੇ ਪੇਟ ਫੁੱਲਣ ਦਾ ਕਾਰਨ ਬਣਦਾ ਹੈ।
5. ਕਈ ਫੂਡਸ ਖਾਸ ਕਰ ਕੇ ਦੁੱਧ ਅਤੇ ਮੈਦਾ ਦੇ ਉਤਪਾਦਾਂ ਨਾਲ ਐਲਰਜੀ ਕਾਰਨ ਪੇਟ 'ਚ ਗੈਸ ਬਣਦੀ ਹੈ ਅਤੇ ਪੇਟ ਫੁੱਲਦਾ ਹੈ।
6. ਛੋਟੀ ਆਂਤ 'ਚ ਬੈਕਟੀਰੀਆ ਨਾਲ SIBO ਨਾਂ ਦੀ ਬੀਮਾਰੀ ਹੋ ਸਕਦੀ ਹੈ, ਜਿਸ ਨਾਲ ਪੇਟ ਫੁੱਲਦਾ ਹੈ।
7. ਪੇਲਵਿਕ ਕਾਰਨ, ਯੂਰੀਨਰੀ ਟ੍ਰੈਕਟ 'ਚ ਇਨਫੈਕਸ਼ਨ ਕਾਰਨ ਪੇਟ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ।
8. ਅੰਤੜਿਆਂ 'ਚ ਕੋਈ ਟਿਊਮਰ ਜਾਂ ਕਿਸੇ ਹੋਰ ਰੁਕਾਵਟ ਕਾਰਨ ਪੇਟ ਫੁੱਲਦਾ ਹੈ। ਇਸ ਸਥਿਤੀ 'ਚ ਦਰਦ ਵੀ ਬਹੁਤ ਹੁੰਦਾ ਹੈ।
9. ਔਰਤਾਂ 'ਚ ਹਾਰਮੋਨਲ ਬਦਲਾਅ ਕਾਰਨ ਕਈ ਵਾਰੀ ਮਾਹਵਾਰੀ ਦੌਰਾਨ ਪੇਟ ਫੁੱਲਣ ਦੀ ਸ਼ਿਕਾਇਤ ਹੋ ਜਾਂਦੀ ਹੈ।