ਇਹ ਹਨ ਐਸੀਡਿਟੀ ਦੇ ਲੱਛਣ, ਕਾਰਨ ਅਤੇ ਉਪਾਅ
Wednesday, Sep 13, 2017 - 03:32 PM (IST)
ਨਵੀਂ ਦਿੱਲੀ— ਜ਼ਿਆਦਾਤਰ ਲੋਕ ਖਾਣਾ ਖਾਣ ਦੇ ਬਾਅਦ ਬਿਸਤਰ 'ਤੇ ਲੇਟ ਜਾਂਦੇ ਹਨ, ਜਿਸ ਨਾਲ ਖਾਣ ਠੀਕ ਤਰ੍ਹਾਂ ਨਾਲ ਨਹੀਂ ਪਚਦਾ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਅਸਲ ਵਿਚ ਸਾਡੀ ਪਾਚਨ ਕਿਰਿਆ ਪੇਟ ਵਿਚ ਅਜਿਹੇ ਐਸਿਡ ਦਾ ਸਤ੍ਰਾਵ ਕਰਦੀ ਹੈ ਜੋ ਪਾਚਨ ਨੂੰ ਸਿਹਤਮੰਦ ਬਣਾਈ ਰੱਖਦਾ ਹੈ ਜੇ ਇਹ ਐਸਿਡ ਜ਼ਰੂਰਤ ਤੋਂ ਜ਼ਿਆਦਾ ਬਣਨ ਲੱਗੇ ਤਾਂ ਪੇਟ ਸੰਬੰਧੀ ਕਈ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਇਨ੍ਹਾਂ ਹੀ ਨਹੀਂ ਐਸੀਡਿਟੀ ਦੀ ਸਮੱਸਿਆ ਆ ਸਕਦੀ ਹੈ ਜੇ ਪੇਟ ਵਿਚ ਐਸਿਡ ਬਣਨ ਲੱਗੇ ਤਾਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਸਦਾ ਹੈ। ਉਂਝ ਤਾਂ ਐਸੀਡਿਟੀ ਦੇ ਕਈ ਕਾਰਨ ਹੋ ਸਕਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਕਾਰਨਾਂ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਪਹਿਚਾਨ ਕੇ ਤੁਸੀਂ ਇਸ ਦੇ ਇਲਾਜ ਕਰ ਸਕਦੇ ਹੋ।
ਐਸੀਜਿਟੀ ਦੇ ਕਾਰਨ
- ਖਾਣ-ਪੀਣ ਵਿਚ ਅਨਿਯਮਿਤਤਾ
- ਖਾਣਾ ਠੀਕ ਨਾਲ ਨਾ ਪਚਨਾ
- ਕਾਫੀ ਮਾਤਰਾ ਵਿਚ ਨਾ ਪੀਣਾ
- ਮਸਾਲੇਦਾਰ ਅਤੇ ਜੰਕ ਫੂਡ
- ਤਣਾਅ
- ਸਿਗਰਟ ਦੀ ਵਰਤੋਂ
- ਜ਼ਿਆਦਾ ਸਮੇਂ ਤੱਕ ਭੁੱਖ ਰਹਿਣਾ
ਐਸੀਡਿਟੀ ਦੇ ਜ਼ਰੂਰੀ ਲੱਛਣ
- ਪੇਟ ਵਿਚ ਜਲਣ
- ਛਾਤੀ ਵਿਚ ਜਲਣ
- ਮਿਤਲੀ ਦਾ ਅਹਿਸਾਸ
- ਖੱਟੇ ਡਕਾਰ ਆਉਣਾ
- ਭੁੱਖ ਘੱਟ ਲਗਣਾ
ਐਸੀਡਿਟੀ ਦੇ ਉਪਾਅ
1. ਇਲਾਇਚੀ
ਜੇ ਛਾਤੀ ਵਿਚ ਜਲਣ ਹੋਣ ਲੱਗੇ ਤਾਂ ਇਲਾਇਚੀ ਦੀ ਵਰਤੋਂ ਕਰੋ। ਇਸ ਨਾਲ ਕਾਫੀ ਫਾਇਦਾ ਮਿਲੇਗਾ।
2. ਅਦਰਕ ਦਾ ਰਸ
ਅਦਰਕ ਦੇ ਰਸ ਵਿਚ ਨਿੰਬੂ ਅਤੇ ਸ਼ਹਿਦ ਵਿਚ ਮਿਲਾ ਕੇ ਪੀਓ। ਇਸ ਨਾਲ ਪੇਟ ਦੀ ਜਲਣ ਦੂਰ ਹੋਵੇਗੀ ਅਤੇ ਐਸੀਡਿਟੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
3. ਸੌਂਫ
ਸੌਂਫ ਨੂੰ ਕਾਫੀ ਗੁਣਕਾਰੀ ਮੰਨਿਆ ਜਾਂਦਾ ਹੈ ਉਂਝ ਵੀ ਖਾਣਾ ਖਾਣ ਦੇ ਬਾਅਦ ਜੇ ਤੁਸੀਂ ਸੌਂਫ ਦੀ ਵਰਤੋਂ ਕਰਦੇ ਹੋ ਤਾਂ ਉਹ ਚੰਗੀ ਤਰ੍ਹਾਂ ਨਾਲ ਪਚ ਜਾਂਦਾ ਹੈ। ਇਸ ਨਾਲ ਪੇਟ ਦੀ ਜਲਣ ਵੀ ਦੂਰ ਹੋ ਜਾਂਦੀ ਹੈ।
4. ਚੰਦਨ
ਚੰਦਨ ਦੀ ਵਰਤੋਂ ਨਾਲ ਐਸੀਡਿਟੀ ਦੇ ਲਈ ਸਦੀਆਂ ਤੋਂ ਕੀਤੀ ਜਾ ਰਹੀ ਹੈ। ਪੇਟ ਵਿਚ ਗੈਸ ਬਣਨ ਦੀ ਸਮੱਸਿਆ ਹੈ ਤਾਂ ਚੰਦਨ ਦੀ ਵਰਤੋਂ ਕਰੋ। ਇਸ ਨਾਲ ਠੰਡਕ ਮਿਲੇਗੀ ਅਤੇ ਪੇਟ ਦੀ ਜਲਣ , ਦਸਤ ਅਤੇ ਪੇਟ ਦੀ ਗੜਬੜੀ ਠੀਕ ਰਹੇਗੀ।
