ਪੈਰ ਦੀ ਮੋਚ ਨੂੰ ਮਿੰਟਾਂ ਵਿਚ ਦੂਰ ਕਰਦੇ ਹਨ ਇਹ ਘਰੇਲੂ ਨੁਸਖੇ

Wednesday, Aug 09, 2017 - 01:07 PM (IST)

ਪੈਰ ਦੀ ਮੋਚ ਨੂੰ ਮਿੰਟਾਂ ਵਿਚ ਦੂਰ ਕਰਦੇ ਹਨ ਇਹ ਘਰੇਲੂ ਨੁਸਖੇ

ਨਵੀਂ ਦਿੱਲੀ— ਅਚਾਨਕ ਦੌੜਦੇ ਜਾਂ ਚਲਦੇ-ਫਿਰਦੇ ਪੈਰਾਂ ਵਿਚ ਮੋਚ ਆ ਜਾਣਾ ਇਹ ਇਕ ਆਮ ਸਮੱਸਿਆ ਹੈ। ਮੋਚ ਆਉਣ 'ਤੇ ਇਨਸਾਨ ਇਕ ਥਾਂ 'ਤੇ ਆਪਣਾ ਪੈਰ ਫੜ ਕੇ ਬੈਠ ਜਾਂਦਾ ਹੈ ਅਤੇ ਉਸ ਨੂੰ ਕਾਫੀ ਦਰਦ ਝੇਲਣਾ ਪੈਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜੋ ਤੁਹਾਡੇ ਕਾਫੀ ਕੰਮ ਆ ਸਕਦੇ ਹਨ, ਜਿਨ੍ਹਾਂ ਨੂੰ ਵਰਤ ਕੇ ਤੁਸੀਂ ਪੈਰ ਵਿਚ ਆਈ ਮੋਚ ਨੂੰ ਜਲਦੀ ਠੀਕ ਕਰ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ
1. ਫਿਟਕਰੀ
ਇਕ ਗਿਲਾਸ ਗਰਮ ਦੁੱਧ ਵਿਚ ਅੱਧਾ ਚਮੱਚ ਫਿਟਕਰੀ ਮਿਲਾ ਕੇ ਇਸ ਦੀ ਵਰਤੋ ਕਰੋ। ਇਸ ਦੀ ਵਰਤੋਂ ਕਰਨ ਨਾਲ ਮੋਚ ਕਾਫੀ ਜਲਦੀ ਠੀਕ ਹੋ ਜਾਂਦੀ ਹੈ। 
2. ਹਲਦੀ
ਦੋ ਚਮੱਚ ਹਲਦੀ ਵਿਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਤਿਆਰ ਕਰ ਲਓ। ਫਿਰ ਇਸ ਪੇਸਟ ਨੂੰ ਹਲਕਾ ਗਰਮ ਕਰਕੇ ਮੋਚ ਵਾਲੀ ਥਾਂ 'ਤੇ ਲਗਾਓ। ਫਿਰ ਦੋ ਘੰਟੇ ਦੇ ਬਾਅਦ ਪੈਰਾਂ ਨੂੰ ਕੋਸੇ ਪਾਣੀ ਨਾਲ ਧੋ ਲਓ। 
3. ਚੂਨਾ
ਸ਼ਹਿਦ ਅਤੇ ਚੂਨੇ ਦੋਹਾਂ ਨੂੰ ਬਰਾਬਰ ਮਾਤਰਾ ਵਿਚ ਮਿਲਾ ਲਓ ਅਤੇ ਮੋਚ ਵਾਲੀ ਥਾਂ 'ਤੇ ਹਲਕੀ ਮਾਲਿਸ਼ ਕਰੋ।
4. ਤੁਲਸੀ
ਤੁਲਸੀ ਦੀਆਂ ਪੱਤੀਆਂ ਨੂੰ ਪੀਸ ਕੇ ਪੇਸਟ ਤਿਆਰ ਕਰ ਲਓ ਅਤੇ ਉਸ ਨੂੰ ਮੋਚ ਵਾਲੀ ਥਾਂ 'ਤੇ ਲਗਾਓ। ਅਜਿਹਾ ਕਰਨ ਨਾਲ ਕਾਫੀ ਆਰਾਮ ਮਹਿਸੂਸ ਹੋਵੇਗਾ। 
5. ਬਰਫ
ਥੋੜ੍ਹੇ ਜਿਹੇ ਬਰਫ ਦੇ ਟੁੱਕੜਿਆਂ ਨੂੰ ਕਿਸੇ ਇਕ ਕੱਪੜੇ ਵਿਚ ਰੱਖ ਕੇ ਸੋਜ ਵਾਲੀ ਥਾਂ 'ਤੇ ਲਗਾਓ। ਇਸ ਨਾਲ ਸੋਜ ਘੱਟ ਹੋ ਜਾਂਦੀ ਹੈ ਅਤੇ ਦਰਦ ਹੌਲੀ-ਹੌਲੀ ਘੱਟ ਹੋਣ ਲੱਗਦਾ ਹੈ।


Related News