ਫੰਗਲ ਇਨਫੈਕਸ਼ਨ ਨੂੰ ਮਿੰਟਾਂ ''ਚ ਦੂਰ ਕਰਦੇ ਹਨ ਇਹ ਘਰੇਲੂ ਨੁਸਖੇ
Saturday, Apr 14, 2018 - 02:22 PM (IST)
ਨਵੀਂ ਦਿੱਲੀ— ਬਦਲਦੇ ਮੌਸਮ ਦੇ ਨਾਲ ਸਕਿਨ ਸਮੱਸਿਆ ਹੋਣ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਗਰਮੀ 'ਚ ਧੁੱਪ ਅਤੇ ਪ੍ਰਦੂਸ਼ਣ ਕਾਰਨ ਤੁਹਾਨੂੰ ਕਈ ਚਮੜੀ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ 'ਚੋਂ ਇਕ ਹੈ ਫੰਗਲ ਇਨਫੈਕਸ਼ਨ। ਇਸ ਕਾਰਨ ਚਮੜੀ ਦੀ ਉਪਰੀ ਸਤਹ 'ਚ ਪਪੜੀ, ਪੈਰਾਂ 'ਚ ਖਾਰਸ਼, ਨਹੁੰਆਂ ਦਾ ਪੀਲਾ ਅਤੇ ਮੋਟਾ ਹੋਣਾ, ਚਮੜੀ 'ਤੇ ਲਾਲ ਚਕਤੇ ਬਣਨਾ ਅਤੇ ਚਮੜੀ 'ਚ ਖਾਰਸ਼, ਰੈਸ਼ੇਜ ਹੋਣ ਵਰਗੇ ਲੱਛਣ ਦੇਖਣ ਨੂੰ ਮਿਲਦੇ ਹਨ। ਫੰਗਲ ਐਂਟੀਬਾਓਟਿਕ ਦਵਾਈਆਂ ਦੇ ਸਾਈਡ ਇਫੈਕਟ, ਕਮਜ਼ੋਰ ਪ੍ਰਤੀਰੱਖਿਆ ਪ੍ਰਣਾਲੀ ਡਾਇਬਿਟੀਜ਼, ਪ੍ਰਦੂਸ਼ਣ, ਧੁੱਪ, ਬਲੱਡ ਸਰਕੁਲੇਸ਼ਨ ਦੀ ਕਮੀ ਕਾਰਨ ਹੋ ਜਾਂਦੀ ਹੈ। ਕੁਝ ਲੋਕ ਇਸ ਸਮੱਸਿਆ ਨੂੰ ਦੂਰ ਕਰਨ ਲਈ ਕ੍ਰੀਮ ਜਾਂ ਦਵਾਈ ਦੀ ਵਰਤੋਂ ਕਰਦੇ ਹਨ ਪਰ ਕੁਝ ਆਸਾਨ ਘਰੇਲੂ ਤਰੀਕਿਆਂ ਨੂੰ ਅਪਣਾ ਕੇ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਜੈਤੂਨ ਦੇ ਪੱਤੇ
ਫੰਗਲ ਇਨਫੈਕਸ਼ਨ ਨੂੰ ਦੂਰ ਕਰਨ ਲਈ ਜੈਤੂਨ ਦੇ 5-6 ਪੱਤਿਆਂ ਨੂੰ ਲੈ ਕੇ ਪੀਸ ਕੇ ਇਸ ਦੀ ਪੇਸਟ ਬਣਾ ਲਓ। ਇਸ ਤੋਂ ਬਾਅਦ ਇਸ ਨੂੰ ਇਨਫੈਕਸ਼ਨ ਵਾਲੀ ਥਾਂ 'ਤੇ 30 ਮਿੰਟ ਲਈ ਲਗਾਓ ਅਤੇ ਬਾਅਦ 'ਚ ਧੋ ਲਓ। ਇਨਫੈਕਸ਼ਨ ਨੂੰ ਦੂਰ ਕਰਨ ਲਈ ਇਸ ਪੇਸਟ ਨੂੰ ਲਗਾਉਂਦੇ ਰਹੋ।
2. ਐਲੋਵੇਰਾ ਜੈੱਲ
ਐਲੋਵੇਰਾ ਜੈੱਲ ਦੀ ਵਰਤੋਂ ਇਨਫੈਕਸ਼ਨ ਨੂੰ ਦੂਰ ਕਰਨ ਦੇ ਨਾਲ ਤੁਹਾਨੂੰ ਜਲਣ, ਖਾਰਸ਼ ਅਤੇ ਰੈਸ਼ੇਜ ਤੋਂ ਰਾਹਤ ਵੀ ਦਿਵਾਏਗੀ। ਇਸ ਲਈ ਤੁਸੀਂ ਐਲੋਵੇਰਾ ਜੈੱਲ ਨੂੰ ਚਮੜੀ 'ਤੇ ਰਗੜੋ। ਇਸ ਤੋਂ ਬਾਅਦ ਇਸ ਨੂੰ 30 ਮਿੰਟ ਲਈ ਛੱਡ ਦਿਓ। ਫਿਰ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ।
3. ਦਹੀਂ
ਦਹੀਂ 'ਚ ਐਸਿਡ ਹੋਣ ਦੇ ਕਾਰਨ ਇਹ ਹਾਨੀਕਾਰਕ ਬੈਕਟੀਰੀਆ ਨੂੰ ਮਾਰ ਦਿੰਦਾ ਹੈ। ਕਾਟਨ ਦੀ ਮਦਦ ਨਾਲ ਦਹੀਂ ਨੂੰ ਇਨਫੈਕਸ਼ਨ ਵਾਲੀ ਥਾਂ 'ਤੇ ਲਗਾਓ ਅਤੇ ਕੁਝ ਦੇਰ ਬਾਅਦ ਇਸ ਨੂੰ ਧੋ ਲਓ। ਧਿਆਨ ਰਹੇ ਕਿ ਇਨਫੈਕਸ਼ਨ ਵਾਲੀ ਥਾਂ ਨੂੰ ਕਦੇ ਵੀ ਹੱਥ ਨਾਲ ਨਾਲ ਛੂਹੋ ਕਿਉਂਕਿ ਇਸ ਨਾਲ ਇਨਫੈਕਸ਼ਨ ਹੁੰਦੀ ਹੈ।
4. ਲਸਣ
ਐਂਟੀਫੰਗਲ ਗੁਣਾਂ ਨਾਲ ਭਰਪੂਰ ਲਸਣ ਦੀ ਵਰਤੋਂ ਤੁਹਾਡੀ ਇਸ ਸਮੱਸਿਆ ਨੂੰ ਮਿੰਟਾਂ 'ਚ ਦੂਰ ਕਰ ਦੇਵੇਗਾ। ਇਸ ਲਈ ਲਸਣ ਦੀ 3-4 ਕਲੀਆਂ ਦੀ ਪੇਸਟ ਬਣਾ ਕੇ ਇਨਫੈਕਸ਼ਨ ਵਾਲੀ ਥਾਂ 'ਤੇ ਲਗਾਓ। ਲਸਣ ਲਗਾਉਣ ਨਾਲ ਇਕ ਮਿੰਟ ਤਕ ਹਲਕੀ ਜਿਹੀ ਜਲਣ ਹੋ ਸਕਦੀ ਹੈ ਪਰ ਇਸ ਨਾਲ ਇਹ ਇਨਫੈਕਸ਼ਨ ਹੌਲੀ-ਹੌਲੀ ਖਤਮ ਹੋ ਜਾਵੇਗੀ।
5. ਹਲਦੀ
ਕੱਚੀ ਹਲਦੀ ਨੂੰ ਪੀਸ ਕੇ ਇਨਫੈਕਸ਼ਨ ਵਾਲੀ ਥਾਂ 'ਤੇ 30 ਮਿੰਟ ਲਈ ਲਗਾਓ। ਐਂਟੀਫੰਗਲ ਗੁਣ ਹੋਣ ਕਾਰਨ ਇਹ ਫੰਗਲ ਇਨਫੈਕਸ਼ਨ ਅਤੇ ਇਸ ਨਾਲ ਹੋਣ ਵਾਲੇ ਦਾਗ-ਧੱਬੇ ਵੀ ਦੂਰ ਕਰ ਦਿੰਦੀ ਹੈ।
