ਇਹ 5 ਸੁਪਰ ਫੂਡ ਚਰਬੀ ਘਟਾਉਣ ''ਚ ਦਿੰਦੇ ਨੇ ਚਮਤਕਾਰੀ ਨਤੀਜੇ, ਸਾਇੰਸ ਵੀ ਮੰਨਦੀ ਹੈ ਲੋਹਾ, ਕਰੋ ਡਾਈਟ ''ਚ ਸ਼ਾਮਲ
Wednesday, May 31, 2023 - 08:47 PM (IST)
ਜਲੰਧਰ (ਬਿਊਰੋ) : ਬਾਹਰੋਂ ਗੈਰ-ਸਿਹਤਮੰਦ ਅਤੇ ਤਲਿਆ ਹੋਇਆ ਭੋਜਨ ਖਾਣ ਨਾਲ ਲੋਕ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਮਾੜੀ ਜੀਵਨ ਸ਼ੈਲੀ ਕਾਰਨ ਵੀ ਲੋਕ ਮੋਟਾਪੇ ਦਾ ਸ਼ਿਕਾਰ ਹੁੰਦੇ ਹਨ। ਢਿੱਡ ਦੇ ਬਾਹਰ ਆਉਣ ਤੋਂ ਪਰੇਸ਼ਾਨ ਲੋਕ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਕਈ ਤਰੀਕੇ ਅਪਣਾਉਂਦੇ ਹਨ। ਇਸਦੇ ਲਈ, ਉਹ ਕਸਰਤ ਤੋਂ ਲੈ ਕੇ ਖੁਰਾਕ ਵਿੱਚ ਤਬਦੀਲੀਆਂ ਕਰਦੇ ਹਨ ਤੇ ਜੀਵਨ ਸ਼ੈਲੀ ਵਿੱਚ ਕਈ ਬਦਲਾਅ ਕਰਦੇ ਹਨ। ਇਸ ਦੇ ਬਾਵਜੂਦ ਮੋਟਾਪਾ ਅਤੇ ਵਧੀ ਹੋਈ ਚਰਬੀ ਤੋਂ ਛੁਟਕਾਰਾ ਨਹੀਂ ਮਿਲ ਰਿਹਾ ਹੈ। ਹਾਲਾਂਕਿ, ਖੁਰਾਕ ਵਿੱਚ ਸਹੀ ਬਦਲਾਅ ਕਰਕੇ ਮੋਟਾਪੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮੋਟਾਪੇ ਤੋਂ ਪੀੜਤ ਲੋਕਾਂ ਦੀ ਖੁਰਾਕ ਵਿੱਚ ਇਹ 5 ਸੁਪਰ ਫੂਡ ਸ਼ਾਮਲ ਕਰਨ ਨਾਲ ਵਾਧੂ ਚਰਬੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ-
1. ਗੋਭੀ : ਹੈਲਥਲਾਈਨ 'ਚ ਛਪੀ ਇਕ ਖਬਰ ਮੁਤਾਬਕ ਗੋਭੀ ਦਾ ਸੇਵਨ ਕਰਨ ਨਾਲ ਮੋਟਾਪੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਗੋਭੀ ਵਿੱਚ ਪ੍ਰੋਟੀਨ, ਫਾਈਬਰ ਅਤੇ ਕੈਲੋਰੀ ਪਾਈ ਜਾਂਦੀ ਹੈ। ਜੋ ਭਾਰ ਘੱਟ ਕਰਨ ਵਿੱਚ ਬਹੁਤ ਕਾਰਗਰ ਹੈ। ਗੋਭੀ ਦੇ ਨਿਯਮਤ ਸੇਵਨ ਨਾਲ ਵੀ ਤੁਸੀਂ ਭਾਰ ਘਟਾ ਸਕਦੇ ਹੋ।
ਇਹ ਵੀ ਪੜ੍ਹੋ : ਭੁੱਲਣ ਦੀ ਬੀਮਾਰੀ ਤੋਂ ਬਚਣਾ ਹੈ ਤਾਂ ਵਧਦੀ ਉਮਰ 'ਚ ਰੱਜ ਕੇ ਖਾਓ ਇਹ ਚੀਜ਼ਾਂ
2. ਮੇਥੀ : ਮੇਥੀ ਭਾਰ ਘਟਾਉਣ ਵਿਚ ਬਹੁਤ ਕਾਰਗਰ ਹੈ। ਮੇਥੀ ਦੇ ਬੀਜ ਚਰਬੀ ਨੂੰ ਪਿਘਲਾਉਣ ਵਿਚ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ। ਇਸ ਦੇ ਨਿਯਮਤ ਸੇਵਨ ਨਾਲ ਮੋਟਾਪੇ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਦੇ ਲਈ ਮੇਥੀ ਦੇ ਦਾਣਿਆਂ ਨੂੰ ਰਾਤ ਭਰ ਭਿਓਂ ਕੇ ਰੱਖੋ। ਰਾਤ ਭਰ ਭਿਓਂਏ ਮੇਥੀ ਦੇ ਦਾਣਿਆਂ ਦਾ ਪਾਣੀ ਸਵੇਰੇ ਪੀਣ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ।
3. ਚੀਆ ਸੀਡਸ : ਚੀਆ ਦੇ ਬੀਜ ਭਾਰ ਘਟਾਉਣ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ 'ਚ ਕਾਫੀ ਮਾਤਰਾ 'ਚ ਘੁਲਣਸ਼ੀਲ ਫਾਈਬਰ ਪਾਇਆ ਜਾਂਦਾ ਹੈ। ਚੀਆ ਦੇ ਬੀਜਾਂ ਨੂੰ ਪਾਣੀ 'ਚ ਮਿਲਾ ਕੇ ਰੋਜ਼ਾਨਾ ਪੀਣ ਨਾਲ ਭਾਰ ਘੱਟ ਹੁੰਦਾ ਹੈ। ਚੀਆ ਬੀਜਾਂ ਨੂੰ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਢਿੱਡ ਦੇ ਲੰਬੇ ਸਮੇਂ ਤੱਕ ਭਰੇ ਰਹਿਣ ਦਾ ਅਹਿਸਾਸ ਹੁੰਦਾ ਹੈ। ਜਿਸ ਕਾਰਨ ਵਿਅਕਤੀ ਜਲਦੀ ਖਾਣ ਤੋਂ ਬਚਦਾ ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ
4. ਲੱਸੀ : ਲੱਸੀ ਵਿੱਚ ਬਹੁਤ ਘੱਟ ਕੈਲੋਰੀ ਹੁੰਦੀ ਹੈ। ਇਸ ਵਿੱਚ ਫੈਟ ਵੀ ਬਹੁਤ ਘੱਟ ਹੁੰਦੀ ਹੈ। ਇਹੀ ਕਾਰਨ ਹੈ ਕਿ ਭਾਰ ਘਟਾਉਣ ਲਈ ਲੱਸੀ ਇੱਕ ਬਹੁਤ ਹੀ ਆਸਾਨ ਨੁਸਖਾ ਹੈ। ਇਸ ਦਾ ਨਿਯਮਤ ਸੇਵਨ ਕਰਨ ਨਾਲ ਭਾਰ ਘੱਟ ਕਰਨ 'ਚ ਕਾਫੀ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਲੱਸੀ ਪੀਣ ਨਾਲ ਭੁੱਖ ਵੀ ਸ਼ਾਂਤ ਹੁੰਦੀ ਹੈ।
ਇਹ ਵੀ ਪੜ੍ਹੋ : ਸਪੋਰਟਸ ਡਰਿੰਕ ਤੋਂ ਵੀ ਜ਼ਿਆਦਾ ਫਾਇਦੇਮੰਦ ਹੈ ਨਾਰੀਅਲ ਪਾਣੀ, ਜਾਣੋ ਪੀਣ ਦੇ ਅਨੇਕਾਂ ਫਾਇਦਿਆਂ ਬਾਰੇ
5. ਫਲ : ਫਲਾਂ ਦਾ ਸੇਵਨ ਭਾਰ ਘਟਾਉਣ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਵੀ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੀ ਰੋਜ਼ਾਨਾ ਖੁਰਾਕ 'ਚ ਅਨਾਰ, ਤਰਬੂਜ, ਸੰਤਰਾ ਵਰਗੇ ਤਾਜ਼ੇ ਫਲ ਸ਼ਾਮਲ ਕਰੋ। ਪੌਸ਼ਟਿਕ ਤੱਤਾਂ ਨਾਲ ਭਰਪੂਰ ਇਹ ਸਿਹਤ ਲਈ ਵੀ ਫਾਇਦੇਮੰਦ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।