Liver ਲਈ ਵਰਦਾਨ ਹਨ ਇਹ 5 ਸੂਪਰ ਫੂਡ, ਡੈਮੇਜ ਲੀਵਰ ਵੀ ਹੋ ਜਾਵੇਗਾ ਰਿਪੇਅਰ
Tuesday, Dec 20, 2022 - 07:18 PM (IST)

ਨਵੀਂ ਦਿੱਲੀ (ਬਿਊਰੋ)- ਲੀਵਰ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ। ਇਹ ਸਰੀਰ ਦੇ ਬਹੁਤ ਸਾਰੇ ਕੰਮ ਕਰਦਾ ਹੈ ਜਿਵੇਂ ਕਿ ਭੋਜਨ ਨੂੰ ਪਚਾਉਣਾ, ਮੇਟਾਬੋਲਿਜ਼ਮ ਨੂੰ ਬਿਹਤਰ ਰੱਖਣਾ, ਸਰੀਰ ਵਿੱਚ ਵਿਟਾਮਿਨ ਅਤੇ ਮਿਨਰਲਸ ਨੂੰ ਸਟੋਰ ਕਰਨਾ, ਖੂਨ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਫਿਲਟਰ ਕਰਨਾ, ਪ੍ਰੋਟੀਨ ਨੂੰ ਸਿੰਥੇਸਾਈਜ਼ ਕਰਨਾ ਆਦਿ। ਇੱਥੋਂ ਤਕ ਕਿ ਜੇਕਰ ਲੀਵਰ ਨੂੰ ਨੁਕਸਾਨ ਪਹੁੰਚਦਾ ਹੈ, ਤਾਂ ਇਹ ਆਪਣੇ ਆਪ ਨੂੰ ਰੀਜੇਨਰੇਟ ਵੀ ਕਰ ਸਕਦਾ ਹੈ। ਪਰ ਇਹ ਪੂਰੀ ਤਰ੍ਹਾਂ ਤੁਹਾਡੇ ਖਾਣ-ਪੀਣ 'ਤੇ ਨਿਰਭਰ ਕਰਦਾ ਹੈ। ਲੀਵਰ ਨੂੰ ਸਿਹਤਮੰਦ ਰੱਖਣ ਲਈ ਬਹੁਤ ਸਾਰੇ ਭੋਜਨ ਹਨ, ਖਾਸ ਕਰਕੇ ਸਬਜ਼ੀਆਂ, ਜੋ ਇਸਨੂੰ ਸਿਹਤਮੰਦ ਰੱਖਣ ਅਤੇ ਕਿਸੇ ਵੀ ਨੁਕਸਾਨ ਨੂੰ ਠੀਕ ਕਰਨ ਵਿੱਚ ਮਦਦ ਕਰ ਸਕਦੀਆਂ ਹਨ। ਇੱਥੇ ਅਸੀਂ ਤੁਹਾਨੂੰ ਉਨ੍ਹਾਂ 5 ਸੁਪਰ ਫੂਡਜ਼ ਬਾਰੇ ਦੱਸਦੇ ਹਾਂ ਜਿਨ੍ਹਾਂ ਨੂੰ ਤੁਸੀਂ ਡਾਈਟ ਵਿੱਚ ਸ਼ਾਮਲ ਕਰਕੇ ਆਪਣੇ ਲੀਵਰ ਨੂੰ ਸਿਹਤਮੰਦ ਰੱਖ ਸਕਦੇ ਹੋ
ਬ੍ਰੋਕਲੀ
ਖੋਜਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਬ੍ਰੋਕਲੀ ਖਾਣ ਨਾਲ ਫੈਟੀ ਲੀਵਰ ਦੀ ਬੀਮਾਰੀ ਜਾਂ ਲੀਵਰ ਟਿਊਮਰ ਦੀ ਸਮੱਸਿਆ ਨੂੰ ਦੂਰ ਰੱਖਿਆ ਜਾ ਸਕਦਾ ਹੈ। ਤੁਸੀਂ ਇਸ ਨੂੰ ਕੱਚਾ ਖਾਣ ਦੇ ਨਾਲ-ਨਾਲ ਪਕਾ ਵੀ ਖਾ ਸਕਦੇ ਹੋ। ਦੋਵੇਂ ਤਰ੍ਹਾਂ ਨਾਲ ਇਹ ਲੀਵਰ ਦੀ ਸਿਹਤ ਲਈ ਚੰਗਾ ਹੈ।
ਚਕੁੰਦਰ
ਚਕੁੰਦਰ ਇਕ ਅਜਿਹੀ ਸਬਜ਼ੀ ਹੈ ਜੋ ਸਵਾਦ ਦੇ ਲਿਹਾਜ਼ ਨਾਲ ਹਰ ਸਾਰਿਆਂ ਨੂੰ ਪਸੰਦ ਨਹੀਂ ਹੁੰਦੀ ਪਰ ਜੇਕਰ ਤੁਸੀਂ ਇਸ ਦਾ ਜੂਸ ਪੀਂਦੇ ਹੋ ਤਾਂ ਇਹ ਤੁਹਾਡੇ ਲੀਵਰ ਨੂੰ ਸਿਹਤਮੰਦ ਰੱਖਣ ਵਿਚ ਕਾਫੀ ਹੱਦ ਤੱਕ ਮਦਦ ਕਰ ਸਕਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ ਜੋ ਲੀਵਰ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ ਦਾ ਕੰਮ ਕਰਦੇ ਹਨ।
ਹਰੀਆਂ ਪੱਤੇਦਾਰ ਸਬਜ਼ੀਆਂ
ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਕਿ ਪਾਲਕ ਆਦਿ ਨੂੰ ਵੀ ਲੀਵਰ ਦੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਇਹ ਐਂਟੀ-ਆਕਸੀਡੈਂਟਸ ਨਾਲ ਵੀ ਭਰਪੂਰ ਹੁੰਦੀਆਂ ਹਨ ਜੋ ਲੀਵਰ ਸਮੇਤ ਸਰੀਰ ਦੇ ਕਈ ਅੰਗਾਂ ਨੂੰ ਪ੍ਰੋਟੈਕਟ ਕਰਦੀਆਂ ਹਨ।
ਅੰਗੂਰ
ਲਾਲ ਅਤੇ ਜਾਮਨੀ ਅੰਗੂਰ ਵੀ ਲੀਵਰ ਦੀ ਸਿਹਤ ਲਈ ਵਧੀਆ ਬਦਲ ਹਨ, ਕਿਉਂਕਿ ਇਹ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਪਾਚਨ ਵਿੱਚ ਸੁਧਾਰ ਕਰਦੇ ਹਨ।
ਸੇਬ
ਸੇਬ ਨੂੰ ਸਿਹਤਮੰਦ ਫਲਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਸੇਬ ਵਿਚ ਸਰੀਰ ਲਈ ਲੋੜੀਂਦੀਆਂ ਸਾਰੀਆਂ ਕਿਸਮਾਂ ਦੇ ਪੋਸ਼ਕ ਤੱਤਾਂ ਦੀ ਕਾਫ਼ੀ ਮਾਤਰਾ ਵਿਚ ਮੌਜੂਦ ਹੁੰਦੇ ਹਨ। ਸੇਬ ਵਿਚ ਮੌਜੂਦ ਮੈਲਿਕ ਐਸਿਡ ਤੁਹਾਡੇ ਲੀਵਰ ਨੂੰ ਚੰਗੀ ਤਰ੍ਹਾਂ ਸਾਫ਼ ਕਰਦਾ ਹੈ ਅਤੇ ਖੂਨ ਦੀ ਮੈਲ ਨੂੰ ਵੀ ਸਾਫ ਕਰਦਾ ਹੈ। ਇਸ ਤੋਂ ਇਲਾਵਾ ਸੇਬ ਵਿਚ ਪੈਕਟਿਨ ਨਾਮਕ ਫਾਈਬਰ ਤੁਹਾਡੇ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ ਅਤੇ ਦਿਲ ਨਾਲ ਸਬੰਧਤ ਬੀਮਾਰੀਆਂ ਤੋਂ ਬਚਾਉਂਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।