ਕੋਰੋਨਾ ਕਾਲ ’ਚ ਇਮਿਊੁਨਿਟੀ ਨੂੰ ਮਜ਼ਬੂਤ ਬਣਾਉਣ ਲਈ ਖੁਰਾਕ ’ਚ ਜ਼ਰੂਰ ਸਾਮਲ ਕਰੋ ਇਹ 5 ਵਸਤੂਆਂ
Monday, May 31, 2021 - 04:06 PM (IST)
ਮੁੰਬਈ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਫ਼ੀ ਤੇਜ਼ੀ ਨਾਲ ਫੈਲ ਰਹੀ ਹੈ। ਇਸ ਲਈ ਸਰਕਾਰ ਵੱਲੋਂ ਵੈਕਸੀਨੇਸ਼ਨ ਪ੍ਰੋਗਰਾਮ ਨੂੰ ਤੇਜ਼ ਕੀਤਾ ਜਾ ਰਿਹਾ ਹੈ ਪਰ ਸਿਰਫ਼ ਵੈਕਸੀਨ ਦੇ ਭਰੋਸੇ ਸਹੀ ਨਹੀਂ ਹੋਵੇਗਾ ਕਿਉਂਕਿ ਕੋਰੋਨਾ ਦਾ ਖਤਰਾ ਟੀਕਾ ਲਗਵਾਉਣ ਤੋਂ ਬਾਅਦ ਵੀ ਹੈ। ਅਜਿਹਾ ਜ਼ਰੂਰੀ ਹੈ ਕਿ ਤੁਸੀਂ ਕੋਰੋਨਾ ਤੋਂ ਬਚਣ ਲਈ ਜ਼ਰੂਰੀ ਨਿਯਮਾਂ ਦੇ ਨਾਲ ਇਮਿਊਨਿਟੀ ਨੂੰ ਵੀ ਮਜ਼ਬੂਤ ਰੱਖੋ। ਇਮਿਊਨਿਟੀ ਸਿਸਟਮ ਕਮਜ਼ੋਰ ਹੋਣ ਦੇ ਕਈ ਕਾਰਨ ਹਨ ਪਰ ਸਭ ਤੋਂ ਜ਼ਿਆਦਾ ਮੁੱਖ ਖਾਣ-ਪੀਣ ਸਹੀ ਨਾ ਹੋਣਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਆਹਾਰ ਦੱਸਾਂਗੇ ਜਿਨ੍ਹਾਂ ਨੂੰ ਖੁਰਾਕ ’ਚ ਲੈਣ ਨਾਲ ਤੁਹਾਡੀ ਇਮਿਊਨਿਟੀ ਪਾਵਰ ਵੱਧ ਜਾਵੇਗੀ।
ਦੁੱਧ-ਦਹੀਂ ਖਾਓ
ਸਭ ਤੋਂ ਪਹਿਲਾਂ ਤਾਂ ਆਪਣੀ ਖੁਰਾਕ ’ਚ ਦੁੱਧ-ਦਹੀਂ ਸ਼ਾਮਲ ਕਰ ਲਓ। ਇਸ ਦੇ ਨਾਲ ਲੱਸੀ, ਪਨੀਰ ਆਦਿ ਦੀ ਵਰਤੋਂ ਕਰਦੇ ਰਹੋ। ਇਸ ’ਚ ਮੌਜੂਦ ਚੰਗੇ ਬੈਕਟਰੀਆ ਤੁਹਾਨੂੰ ਸਿਹਤਮੰਦ ਰੱਖਣ ’ਚ ਮਦਦ ਕਰਨਗੇ।
ਲਸਣ-ਗੰਢੇ
ਭੋਜਨ ’ਚ ਲਸਣ, ਗੰਢੇ, ਅਦਰਕ ਦੀ ਮਾਤਰਾ ਵੀ ਵਧਾ ਦਿਓ। ਇਸ ਦੇ ਔਸ਼ਦੀ ਗੁਣ ਨਾ ਸਿਰਫ਼ ਇਮਿਊਨਿਟੀ ਵਧਾਉਣਗੇ ਸਗੋਂ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਣ ’ਚ ਵੀ ਮਦਦ ਕਰਨਗੇ।
ਕੀਵੀ
ਕੀਵੀ ਸਿਰਫ਼ ਸੈਲਸ ਵਧਾਉਣ ’ਚ ਹੀ ਮਦਦ ਨਹੀਂ ਕਰਦਾ ਇਸ ਨਾਲ ਇਮਿਊਨ ਪਾਵਰ ਵੀ ਵੱਧਦੀ ਹੈ। 1 ਕੀਵੀ ’ਚ 42 ਕੈਲੋਰੀ, 2.1 ਮਿਲੀਗ੍ਰਾਮ ਸੋਡੀਅਮ, 3 ਫੀਸਦੀ ਕਾਰਬਸ, 8 ਫੀਸਦੀ ਡਾਇਟਰੀ ਫਾਈਬਰ, 1 ਫੀਸਦੀ ਪ੍ਰੋਟੀਨ, 106 ਫੀਸਦੀ ਵਿਟਾਮਿਨ ਸੀ, ਕੈਲਸ਼ੀਅਮ, ਆਇਰਨ ਵਰਗੇ ਤੱਤ ਵੀ ਹੁੰਦੇ ਹਨ ਜੋ ਇਮਿਊਨਿਟੀ ਵਧਾਉਂਦੇ ਹਨ।
ਪਪੀਤਾ
ਵਿਟਾਮਿਨ ਸੀ ਨਾਲ ਭਰਪੂਰ ਪਪੀਤਾ ਇਮਿਊਨ ਪਾਵਰ ਵਧਾਉਣ ਦੇ ਨਾਲ ਪਾਚਨ ਕਿਰਿਆ ਨੂੰ ਵੀ ਦਰੁੱਸਤ ਰੱਖਦਾ ਹੈ। ਇਸ ਨਾਲ ਕਬਜ਼, ਢਿੱਡ ਦਰਦ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਨਾਲ ਹੀ ਇਸ ਨਾਲ ਚਮੜੀ ’ਤੇ ਵੀ ਚਮਚ ਆਵੇਗੀ।
ਅਨਾਨਾਸ
ਇਕ ਕੱਪ ਅਨਾਨਾਸ ’ਚ 5 ਫੀਸਦੀ ਪੋਟਾਸ਼ੀਅਮ, 7 ਫੀਸਦੀ ਕਾਰਬੋਹਾਈਡ੍ਰੇਟਸ, 131 ਫੀਸਦੀ ਵਿਟਾਮਿਨ ਸੀ, 2 ਫੀਸਦੀ ਕੈਲਸ਼ੀਅ, 2 ਫੀਸਦੀ ਆਇਰਨ, 10 ਫੀਸਦੀ ਵਿਟਾਮਿਨ ਬੀ-6, ਅਤੇ 4 ਫੀਸਦੀ ਮੈਗਨੀਸ਼ੀਅਮ ਹੁੰਦੀ ਹੈ। ਇਮਿਊਨਿਟੀ ਵਧਾਉਣ ਦੇ ਨਾਲ ਇਸ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਤੁਸੀਂ ਚਾਹੋ ਤਾਂ ਇਸ ਦਾ ਜੂਸ ਵੀ ਪੀ ਸਕਦੇ ਹੋ।
ਗ੍ਰੀਨ ਟੀ
ਗ੍ਰੀਨ ਟੀ ਦੀ ਵਰਤੋਂ ਜ਼ਰੂਰ ਕਰੋ। ਇਹ ਵੀ ਤੁਹਾਡੀ ਇਮਿਊਨਿਟੀ ਨੂੰ ਵਧਾਉਂਦੀ ਹੈ ਅਤੇ ਤੁਹਾਨੂੰ ਕਈ ਬਿਮਾਰੀਆਂ ਤੋਂ ਵੀ ਬਚਾਉਂਦੀ ਹੈ ਪਰ ਦਿਨ ਦੇ ਸਿਰਫ਼ 1-2 ਕੱਪ ਹੀ ਗ੍ਰੀਨ ਟੀ ਪੀਓ।
ਓਟਸ
ਓਟਸ ’ਚ ਫਾਈਬਰ ਦੇ ਨਾਲ ਮਾਈਕ੍ਰੋਨਿਊਟੀਸ਼ਨ ਵੀ ਹੰੁਦੇ ਹਨ। ਜੋ ਇਮਿਊਨਿਟੀ ਨੂੰ ਬੂਸਟ ਕਰਦੇ ਹਨ। ਤੁਸੀਂ ਸਵੇਰੇ ਨਾਸ਼ਤੇ ’ਚ ਜਾਂ ਸ਼ਾਮ ਦੇ ਸਨੈਕਸ ’ਚ ਇਸ ਦੀ ਵਰਤੋਂ ਕਰ ਸਕਦੇ ਹੋ।