ਡਾਇਬਿਟੀਜ਼ 'ਚ ਖਾਓ ਇਹ 4 ਸਨੈਕਸ, ਸ਼ੂਗਰ ਲੈਵਲ ਹੋਵਗਾ ਕੰਟਰੋਲ
Monday, Dec 17, 2018 - 12:13 PM (IST)

ਨਵੀਂ ਦਿੱਲੀ— ਬਲੱਡ ਸ਼ੂਗਰ ਦੇ ਰੋਗੀ ਨੂੰ ਆਪਣੇ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਆਹਾਰ 'ਚ ਲਈ ਗਈ ਜ਼ਿਆਦਾ ਖੰਡ ਹਾਨੀਕਾਰਕ ਹੋ ਸਕਦੀ ਹੈ ਕਿਉਂਕਿ ਇਸ ਨਾਲ ਖੂਨ 'ਚ ਗਲੂਕੋਜ਼ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ। ਸਰੀਰ 'ਚ ਇਸ ਦਾ ਲੈਵਲ ਜ਼ਿਆਦਾ ਜਾਂ ਘੱਟ ਹੋਣ ਨਾਲ ਵਿਅਕਤੀ ਦੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ। ਇਸ ਤੋਂ ਇਲਾਵਾ ਡਾਇਬਿਟੀਜ਼ ਦੇ ਰੋਗੀ ਨੂੰ ਨਾਰਮਲ ਵਿਅਕਤੀ ਤੋਂ ਜ਼ਿਆਦਾ ਭੁੱਖ ਲੱਗਦੀ ਹੈ। ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਉਸ ਨੂੰ ਕੁਝ ਖਾਣ ਦੀ ਇੱਛਾ ਹੁੰਦੀ ਹੈ ਪਰ ਓਵਰ ਇਟਿੰਗ ਮੋਟਾਪੇ ਦਾ ਕਾਰਨ ਵੀ ਬਣ ਸਕਦੀ ਹੈ। ਅਜਿਹੇ 'ਚ ਇਹ ਆਹਾਰ ਖਾਣਾ ਫਾਇਦੇਮੰਦ ਹੁੰਦਾ ਹੈ ਜੋ ਭੁੱਖ ਨੂੰ ਸੰਤੁਸ਼ਟੀ ਦਿਵਾਏ ਅਤੇ ਬਲੱਡ ਸ਼ੂਗਰ ਦੇ ਵਧਣ ਦਾ ਡਰ ਵੀ ਨਾ ਰਹੇ।
1. ਡਰਾਈ ਫਰੂਟ
ਡਾਇਬਿਟੀਜ਼ ਦੇ ਰੋਗੀ ਨੂੰ ਆਹਾਰ 'ਚ ਡਰਾਈ ਫਰੂਟ ਦਾ ਸੇਵਨ ਕਰਨਾ ਚਾਹੀਦਾ ਹੈ ਪਰ ਇਸ ਨੂੰ ਘੱਟ ਮਾਤਰਾ 'ਚ ਲੈਣਾ ਬਹੁਤ ਜ਼ਰੂਰੀ ਹੈ। ਜ਼ਰੂਰਤ ਤੋਂ ਜ਼ਿਆਦਾ ਖਾਦੇ ਗਏ ਨਟਸ ਤੁਹਾਨੂੰ ਬੀਮਾਰ ਵੀ ਕਰ ਸਕਦੇ ਹਨ। ਨਟਸ 'ਚ ਫਾਈਬਰ, ਵਿਟਾਮਿਨ, ਮਿਨਰਲਸ ਦੀ ਜ਼ਿਆਦਾ ਮਾਤਰਾ ਅਤੇ ਕਾਰਬਸ ਘੱਟ ਮਾਤਰਾ 'ਚ ਹੁੰਦੇ ਹਨ। ਇਨ੍ਹਾਂ ਨੂੰ ਖਾਣ ਨਾਲ ਖੂਨ 'ਚ ਬਲੱਡ ਸ਼ੂਗਰ ਦਾ ਲੈਵਲ ਨਹੀਂ ਵਧਦਾ। ਇਸ ਲਈ ਸਨੈਕਸ 'ਚ ਪਿਸਤਾ, ਅਖਰੋਟ, ਕਾਜੂ, ਬਾਦਾਮ ਆਦਿ ਖਾਓ।
2. ਪੀਨਟ ਬਟਰ ਅਤੇ ਸੇਬ
ਸੇਬ 'ਚ ਪੋਸ਼ਕ ਤੱਤ, ਵਿਟਾਮਿਨ ਬੀ, ਸੀ ਅਤੇ ਪੋਟਾਸ਼ੀਅਮ ਵਰਗੇ ਮਿਨਰਲਸ ਮੌਜੂਦ ਹੁੰਦੇ ਹਨ। ਸੇਬ ਦੇ ਇਕ ਸਲਾਈਸ ਨੂੰ ਪੀਨਟ ਬਟਰ ਦੇ ਨਾਲ ਖਾਣ ਨਾਲ ਫਾਇਦਾ ਮਿਲਦਾ ਹੈ। ਪੀਨਟ ਬਟਰ ਵਿਟਾਮਿਨ ਈ, ਮੈਗਨੀਸ਼ੀਅਮ ਅਤੇ ਮੈਗਨੀਜ਼ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ। 1 ਘੱਟ ਆਕਾਰ ਦੇ ਸੇਬ ਦੇ ਨਾਲ 28 ਗਰਾਮ ਪੀਨਟ ਬਟਰ ਖਾਓ। ਇਸ ਤੋਂ ਇਲਾਵਾ ਸ਼ੂਗਰ ਦੇ ਰੋਗੀ ਨਾਸ਼ਤਪਤੀ ਦੇ ਨਾਲ ਵੀ ਇਸ ਬਟਰ ਦਾ ਸੇਵਨ ਕਰ ਸਕਦੇ ਹਨ।
3. ਉਬਲੇ ਅੰਡੇ
ਅੰਡਾ ਪ੍ਰੋਟੀਨ ਨਾਲ ਭਰਪੂਰ ਅਤੇ ਓਕ ਕਾਰਬਸ ਘੱਟ ਮਾਤਰਾ 'ਚ ਹੁੰਦੇ ਹਨ। ਇਸ ਨਾਲ ਸ਼ੂਗਰ ਦਾ ਲੈਵਲ ਕੰਟਰੋਲ 'ਚ ਰਹਿੰਦਾ ਹੈ। ਆਪਣੇ ਸਨੈਕਸ 'ਚ ਉਬਲੇ ਅੰਡੇ ਜ਼ਰੂਰ ਸ਼ਾਮਲ ਕਰੋ।
4. ਦਹੀਂ ਅਤੇ ਬੇਰੀਜ਼
ਡੇਅਰੀ ਪ੍ਰਾਡਕਟਸ 'ਚ ਦਹੀਂ ਡਾਇਬਿਟੀਜ਼ ਰੋਗੀ ਲਈ ਫਾਇਦੇਮੰਦ ਹੈ। ਇਸ ਨਾਲ ਭੁੱਖ ਕੰਟਰੋਲ 'ਚ ਰਹਿੰਦੀ ਹੈ ਅਤੇ ਇਹ ਸ਼ੂਗਰ ਦੇ ਪੱਧਰ ਨੂੰ ਵੀ ਨਹੀਂ ਵਧਣ ਦਿੰਦਾ। ਦਹੀਂ 'ਚ ਬਲੂਬੇਰੀਜ਼ ਖਾਣਾ ਲਾਭਕਾਰੀ ਹੈ। ਇਸ ਨਾਲ ਮੈਟਾਬਾਲੀਜ਼ਮ ਹਾਈ ਹੋਣ ਲੱਗਦਾ ਹੈ।