ਇਨ੍ਹਾਂ ਬੀਮਾਰੀਆਂ ''ਚ ਲਸਣ ਦਾ ਇਸਤੇਮਾਲ ਕਰਨ ਨਾਲ ਹੋ ਸਕਦੇ ਕਈ ਹਾਨੀਕਾਰਕ ਨੁਕਸਾਨ

03/29/2017 3:41:04 PM

ਜਲੰਧਰ— ਭੋਜਨ ''ਚ ਹਰ ਸਬਜ਼ੀ ਅਤੇ ਮਸਾਲੇ ਦੇ ਵੱਖ-ਵੱਖ ਫਾਇਦੇ ਅਤੇ ਨੁਕਸਾਨ ਹੁੰਦੇ ਹਨ। ਕੁੱਝ ਲੋਕਾਂ ਨੂੰ ਇਕ ਚੀਜ਼ ਖਾਣ ਨਾਲ ਜੋ ਫਾਇਦਾ ਹੁੰਦਾ ਹੈ ਪਰ ਜ਼ਰੂਰੀ ਨਹੀਂ ਕਿ ਦੂਜੇ ਬੰਦੇ ਨੂੰ ਵੀ ਫਾਇਦਾ ਹੀ ਹੋਵੇ ਉਸ ਨੂੰ ਨੁਕਸਾਨ ਵੀ ਹੋ ਸਕਦਾ ਹੈ। ਲਸਣ ਵੈਸੇ ਤਾਂ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਸਿਹਤ ਸੰਬੰਧੀ ਕੁੱਝ ਪਰੇਸ਼ਾਨੀਆਂ ਦੇ ਹੁੰਦੇ ਹੋਏ ਇਸ ਦਾ ਇਸਤੇਮਾਲ ਕਰਨਾ ਹਾਨੀਕਾਰਕ ਹੋ ਸਕਦਾ ਹੈ। ਇਸਦਾ ਪ੍ਰਭਾਵ ਗਰਮ ਹੁੰਦਾ ਹੈ ਅਤੇ ਗਰਮੀ ''ਚ ਇਸਦਾ ਇਸਤੇਮਾਲ ਕਰਨਾ ਘੱਟ ਕਰ ਦੇਣਾ ਚਾਹੀਦਾ ਹੈ। 
1. ਪੇਟ ਦੀਆਂ ਪਰੇਸ਼ਾਨੀਆਂ
ਪੇਟ ''ਚ ਅਲਰਜ਼ੀ ਜਾਂ ਦਸਤ ਹੋਣ ਤੇ ਲਸਣ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਦੀ ਵਰਤੋਂ ਕਰਨ ਨਾਲ ਪਰੇਸ਼ਾਨੀ ਹੋਰ ਵੀ ਵੱਧ ਸਕਦੀ ਹੈ। 
2. ਖੂਨ ਦੀ ਕਮੀ
ਜਿਸ ਵਿਅਕਤੀ ''ਚ ਖੂਨ ਦੀ ਕਮੀ ਹੋਵੇ ਉਸਨੂੰ ਲਸਣ ਨਹੀਂ ਖਾਣਾ ਚਾਹੀਦਾ। ਉਸਨੂੰ ਲਸਣ ਖਾਣ ਨਾਲ ਹੀਮੋਲੇਟਿਕ ਅਨੀਮੀਆ ਹੋ ਸਕਦਾ ਹੈ। ਇਸ ਨਾਲ ਖੂਨ ਦੀ ਹੋਰ ਵੀ ਜ਼ਿਆਦਾ ਕਮੀ ਹੋ ਸਕਦੀ ਹੈ। 
3. ਹੋਮੀਓਪੈਥਿਕ
ਕੁੱਝ ਲੋਕ ਰੋਜ਼ਾਨਾਂ ਹੋਮੀਓਪੈਥਿਕ ਦਵਾਈਆਂ ਦਾ ਇਸਤੇਮਾਲ ਕਰਦੇ ਹਨ। ਇਸ ਲਈ ਉਨ੍ਹਾਂ ਲਈ ਲਸਣ ਦਾ ਇਸਤੇਮਾਲ ਕਰਨਾ ਠੀਕ ਨਹੀਂ ਹੈ। ਇਸ ਨਾਲ ਦਵਾਈ ਦਾ ਅਸਰ ਵੀ ਘੱਟ ਜਾਂਦਾ ਹੈ। 
4. ਵੀ. ਪੀ. ਘੱਟ
ਜਿਨ੍ਹਾਂ ਲੋਕਾਂ ਦਾ ਵੀ. ਪੀ. ਘੱਟ ਰਹਿੰਦਾ ਹੈ। ਉਨ੍ਹਾਂ ਲੋਕਾਂ ਨੂੰ ਲਸਣ ਘੱਟ ਵਰਤੋਂ ਕਰਨੀ ਚਾਹੀਦੀ ਹੈ। 
5. ਗਰਭ ਅਵਸਥਾ
ਗਰਭ-ਅਵਸਥਾ ''ਚ ਔਰਤਾਂ ਨੂੰ ਲਸਣ ਖਾਣਾ ਘੱਟ ਕਰ ਦੇਣਾ ਚਾਹੀਦਾ ਹੈ। ਲਸਣ ਗਰਮ ਹੁੰਦਾ ਹੈ। ਜਿਸ ਨਾਲ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ। 
6. ਓਪਰੇਸ਼ਨ ਕਰਵਾਉਣ ਤੋਂ ਪਹਿਲਾਂ
ਜੇਕਰ ਤੁਸੀਂ ਓਪਰੇਸ਼ਨ ਕਰਵਾਉਣ ਵਾਲੇ ਹੋ ਤਾਂ ਪਹਿਲਾਂ ਤੋਂ ਹੀ ਭੋਜਨ ''ਚ ਲਸਣ ਦੀ ਵਰਤੋਂ ਨੂੰ ਬੰਦ ਕਰ ਦਿਓ। ਇਸ ਨਾਲ ਖੂਨ ਪਤਲਾ ਹੋਵੇਗਾ ਜੋ ਓਪਰੇਸ਼ਨ ਦੇ ਲਈ ਠੀਕ ਨਹੀਂ ਹੋਵੇਗਾ।  


Related News