ਰੋਜ਼ਾਨਾ ਕੜੀ ਪੱਤੇ ਦੀ ਵਰਤੋਂ ਨਾਲ ਕਈ ਬੀਮਾਰੀਆਂ ਹੁੰਦੀਆਂ ਹਨ ਦੂਰ

10/09/2017 10:44:39 AM

ਨਵੀਂ ਦਿੱਲੀ— ਕੜੀ ਪੱਤੇ ਦੀ ਵਰਤੋਂ ਖਾਣੇ ਦਾ ਸੁਆਦ ਅਤੇ ਖੁਸ਼ਬੂ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਖਾਣੇ ਦੇ ਇਲਾਵਾ ਕੜੀ ਪੱਤੇ ਦੀ ਵਰਤੋਂ ਕਈ ਬੀਮਾਰੀਆਂ ਨੂੰ ਦੂਰ ਕਰਨ ਲਈ ਵੀ ਕੀਤੀ ਜਾਂਦੀ ਹੈ। ਇਸ ਵਿਚ ਮੌਜੂਦ ਔਸ਼ਧੀ ਗੁਣ ਬਲੱਡ ਸ਼ੂਗਰ ਅਤੇ ਅਪਚ ਵਰਗੀਆਂ ਬੀਮਾਰੀਆਂ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਅਪਚ ਤੋਂ ਰਾਹਤ 
ਕਈ ਵਾਰ ਤਿੱਖਾ ਖਾਣਾ ਖਾਣ ਦੇ ਕਾਰਨ ਅਪਚ ਦੀ ਸਮੱਸਿਆ ਹੋ ਜਾਂਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਘਿਓ ਨੂੰ ਗਰਮ ਕਰਕੇ ਉਸ ਵਿਚ ਜੀਰਾ, ਕੜੀ ਪੱਤਾ, ਡੇੜ ਚਮੱਚ ਸੌਂਠ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਉਬਾਲ ਕੇ ਠੰਡਾ ਕਰਕੇ ਪੀ ਲਓ। ਤੁਸੀਂ ਚਾਹੋ ਤਾਂ ਇਸ ਨੂੰ ਪੀਣ ਤੋਂ ਬਾਅਦ ਹਲਕਾ ਜਿਹਾ ਸ਼ਹਿਦ ਵੀ ਚੱਟ ਸਕਦੇ ਹੋ।
2. ਛਾਤੀ ਵਿਚ ਕਫ 
ਬਦਲਦੇ ਮੌਸਮ ਕਾਰਨ ਨੱਕ ਅਤੇ ਛਾਤੀ ਵਿਚ ਕਫ ਹੋ ਜਾਂਦਾ ਹੈ। ਇਸ ਲਈ 1 ਚਮੱਚ ਕੜੀ ਪਾਊਡਰ ਵਿਚ 1 ਚਮੱਚ ਸ਼ਹਿਦ ਮਿਲਾ ਕੇ ਪੇਸਟ ਬਣਾ ਲਓ। ਲਗਾਤਾਰ ਦੋ ਦਿਨਾਂ ਤੱਕ ਇਸ ਦਾ ਵਰਤੋਂ ਕਰਨ ਨਾਲ ਫਾਇਦਾ ਹੁੰਦਾ ਹੈ।
3. ਬਲੱਡ ਸ਼ੂਗਰ 
ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਰੋਜ਼ਾਨਾ ਕੜੀ ਪੱਤੇ ਦਾ ਪਾਣੀ ਉਬਾਲ ਕੇ ਪੀਓ। ਇਸ ਤੋਂ ਇਲਾਵਾ ਇਹ ਕਾੜ੍ਹਾ ਤੁਹਾਨੂੰ ਅਨੀਮੀਆ ਵਰਗੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। 
4. ਮੋਟਾਪਾ
ਇਸ ਵਿਚ ਮੌਜੂਦ ਐਂਟੀ-ਬੈਕਟੀਰੀਅਲ ਅਤੇ ਐਂਟੀਫੰਗਲ ਤੁਹਾਡਾ ਕੁਦਰਤੀ ਤਰੀਕੇ ਨਾਲ ਮੋਟਾਪਾ ਘੱਟ ਕਰਨ ਦਾ ਕੰਮ ਕਰਦਾ ਹੈ। ਦਿਨ ਵਿਚ ਦੋ ਵਾਰ ਇਸ ਦੇ ਕਾੜ੍ਹੇ ਦੀ ਵਰਤੋਂ ਕਰੋ। ਇਸ ਦੀ ਵਰਤੋਂ ਨਾਲ ਕੁਝ ਹੀ ਹਫਤਿਆਂ ਵਿਚ ਤੁਹਾਡਾ ਭਾਰ ਘੱਟ ਹੋ ਜਾਵੇਗਾ। 
5. ਮਾਹਾਵਾਰੀ
ਮਾਹਾਵਾਰੀ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਕੜੀ ਅਤੇ ਨਿੰਮ ਦੇ ਪੱਤਿਆਂ ਦੇ ਪਾਊਡਰ ਦੀ ਸਵੇਰੇ ਕੋਸੇ ਪਾਣੀ ਨਾਲ ਵਰਤੋਂ ਕਰੋ। ਤੁਹਾਡਾ ਦਰਦ ਕੁਝ ਹੀ ਸਕਿੰਟਾਂ ਵਿਚ ਦੂਰ ਹੋ ਜਾਵੇਗਾ।


Related News