ਜ਼ਿਆਦਾ ਮਾਤਰਾ ਵਿਚ ਚਾਵਲ ਦੀ ਵਰਤੋ ਨਾਲ ਸਰੀਰ ਨੂੰ ਹੁੰਦੇ ਹਨ ਇਹ ਨੁਕਸਾਨ

09/11/2017 11:25:27 AM

ਨਵੀਂ ਦਿੱਲੀ— ਚਾਵਲ ਲਗਭਗ ਹਰ ਕੋਈ ਖਾਣਾ ਪਸੰਦ ਕਰਦਾ ਹੈ ਲੋਕ ਭਾਂਵੇ ਹੀ ਰਾਤ ਨੂੰ ਚਾਵਲ ਨੂੰ ਨਜ਼ਰਅੰਦਾਜ ਕਰ ਦਿੰਦੇ ਹਨ ਪਰ ਦੁਪਹਿਰ ਦੇ ਸਮੇਂ ਤਾਂ ਚਾਵਲ ਉਨ੍ਹਾਂ ਦੀ ਫੇਵਰਟ ਡਿਸ਼ ਹੁੰਦੀ ਹੈ। ਚਾਵਲ ਖਾਣ ਨਾਲ ਪੇਟ ਭਰ ਜਾਂਦਾ ਹੈ ਪਰ ਭੁੱਖ ਵੀ ਵਾਰ-ਵਾਰ ਲੱਗਦੀ ਹੈ। ਜ਼ਿਆਦਾ ਮਾਤਰਾ ਵਿਚ ਚਾਵਲ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਵੀ ਪਹੁੰਚ ਸਕਦੇ ਹਨ, ਜੇ ਤੁਸੀਂ ਵੀ ਜ਼ਿਆਦਾ ਮਾਤਰਾ ਵਿਚ ਚਾਵਲ ਖਾਂਦੇ ਹੋ ਤਾਂ ਇਸ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣ ਲਓ। 
1. ਡਾਈਬੀਟੀਜ਼ 
ਇਕ ਕੋਲੀ  ਪੱਕੇ ਹੋਏ ਚਾਵਲ ਵਿਚ ਘੱਟ ਤੋਂ ਘੱਟ 10 ਚਮੱਚ ਦੇ ਬਰਾਬਰ ਕੈਲੋਰੀ ਹੁੰਦੀ ਹੈ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਡਾਈਬੀਟੀਜ਼ ਦਾ ਖਤਰਾ ਰਹਿੰਦਾ ਹੈ। 
2. ਮੋਟਾਪਾ
ਪੱਕੇ ਹੋਏ ਚਾਵਲ ਵਿਚ ਕਾਰਬੋਹਾਈਡ੍ਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਭਾਰ ਵਧਾਉਣ ਦਾ ਕੰਮ ਕਰਦੀ ਹੈ। 
3. ਓਵਰ ਈਟਿੰਗ
ਉਂਝ ਤਾਂ ਚਾਵਲ ਖਾਣ ਨਾਲ ਪੇਟ ਜਲਦੀ ਭਰ ਜਾਂਦਾ ਹੈ ਅਤੇ ਇਹ ਆਸਾਨੀ ਨਾਲ ਪੱਚ ਵੀ ਜਾਂਦਾ ਹੈ ਪਰ ਇਨ੍ਹਾਂ ਨੂੰ ਖਾਣ ਨਾਲ ਵਾਰ-ਵਾਰ ਭੁੱਖ ਲੱਗਦੀ ਹੈ। 
4. ਘੱਟ ਨਿਊਟ੍ਰੀਐਂਟਸ
ਸਫੇਦ ਚਾਵਲ ਵਿਚ ਨਿਊਟ੍ਰੀਐਂਟਸ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ, ਜਿਸ ਵਜ੍ਹਾ ਨਾਲ ਸਰੀਰ ਨੂੰ ਜ਼ਰੂਰੀ ਵਿਟਾਮਿਨਸ ਅਤੇ ਨਿਊਟ੍ਰੀਐਂਟਸ ਨਹੀਂ ਮਿਲ ਪਾਉਂਦੇ। 
5. ਪਾਚਨ ਸ਼ਕਤੀ ਦੀ ਸਮੱਸਿਆ 
ਸਫੇਦ ਚਾਵਲ ਵਿਚ ਫਾਈਬਰਸ ਦੀ ਮਾਤਰਾ ਘੱਟ ਹੁੰਦੀ ਹੈ ਇਨ੍ਹਾਂ ਨੂੰ ਜ਼ਿਆਦਾ ਮਾਤਰਾ ਵਿਚ ਖਾਣ ਨਾਲ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। 


Related News