ਛਾਤੀ ਦੇ ਦਰਦ ਨੂੰ ਦੂਰ ਕਰਨਗੇ ਇਹ ਘਰੇਲੂ ਉਪਾਅ

Tuesday, Jun 21, 2016 - 02:38 PM (IST)

 ਛਾਤੀ ਦੇ ਦਰਦ ਨੂੰ ਦੂਰ ਕਰਨਗੇ ਇਹ ਘਰੇਲੂ ਉਪਾਅ

ਛਾਤੀ ''ਚ ਇਕਦਮ ਦਰਦ ਦਾ ਹੋਣਾ ਡਰਾ ਦੇਣ ਵਾਲੀ ਸਮੱਸਿਆ ਹੈ ਪਰ ਲੋਕ ਅਕਸਰ ਹੀ ਡਰਦੇ ਹਨ ਕਿ ਉਨ੍ਹਾਂ ਨੂੰ ਸ਼ਾਇਦ ਦਿਲ ਦਾ ਰੋਗ ਤਾਂ ਨਹੀਂ ਹੋ ਗਿਆ। ਛਾਤੀ ''ਚ ਦਰਦ ਹੋਣਾ ਸਿਰਫ ਹਾਰਟ ਅਟੈਕ ਨੂੰ ਹੀ ਨਹੀਂ ਦਰਸਾਉਂਦਾ ਹੈ, ਸਗੋਂ ਤੁਹਾਨੂੰ ਸੰਕੇਤ ਦਿੰਦਾ ਹੈ ਕਿ ਹੁਣ ਤੁਹਾਡੀ ਆਪਣੀ ਖੁਰਾਕ ''ਚ ਬਦਲਾਵ ਲਿਆਉਣਾ ਜ਼ਰੂਰੀ ਹੈ।

ਭੋਜਨ ''ਚ ਜ਼ਿਆਦਾ ਚਰਬੀ ਵਾਲੇ ਅਤੇ ਪੋਸ਼ਣ ਰਹਿਤ ਸਮੱਗਰੀਆਂ ਦੀ ਵਰਤੋਂ ਕਰਨ ਨਾਲ ਵੀ ਛਾਤੀ ''ਚ ਦਰਦ ਅਤੇ ਸੜਣ ਦਾ ਕਾਰਨ ਬਣ ਸਕਦੀ ਹੈ ਪਰ ਸਭ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਜ਼ਰੂਰ ਦਿਖਾਓ।
ਹਾਰਟ ਅਟੈਕ ਨਾ ਹੋਣ ਦੀ ਹਾਲਤ ''ਚ ਕੁਝ ਸਪੈਸ਼ਲ ਫੂਡ ਦੀ ਵਰਤੋਂ ਕਰੋ ਤਾਂ ਕਿ ਤੁਹਾਨੂੰ ਕਦੇ ਵੀ ਛਾਤੀ ਦੇ ਦਰਦ ਨੂੰ ਸਹਿਣਾ ਨੇ ਪਵੇ। ਇਨ੍ਹਾਂ ਸਮੱਗਰੀਆਂ ''ਚ ਆਯੁਰਵੈਦਿਕ ਗੁਣਾਂ ਦੀ ਭਰਮਾਰ ਹੈ ਜੋ ਸਿਰਫ ਸਰੀਰ ਨੂੰ ਲਾਭ ਹੀ ਪਹੁੰਚਾਉਂਦੇ ਹਨ। ਇਨ੍ਹਾਂ ਦਾ ਕੋਈ ਸਾਈਡਇਫੈਕਟ ਨਹੀਂ ਹੁੰਦਾ ਹੈ।

1. ਲਸਣ—ਲਸਣ ''ਚ ਕਈ ਆਯੁਰਵੈਦਿਕ ਗੁਣ ਹੁੰਦੇ ਹਨ। ਜੋ ਕਿ ਛਾਤੀ ''ਚ ਹੋਣ ਵਾਲੇ ਸੜਣ, ਦਰਦ, ਤੇਜ਼ਾਬ ਬਣਾਉਣ ਦੀ ਸਮੱਸਿਆ, ਖਾਂਸੀ, ਬਲਗਮ ਆਦਿ ਨੂੰ ਦੂਰ ਕਰਦਾ ਹੈ। ਹਰ ਰੋਜ ਸਵੇਰ ਨੂੰ ਉੱਠ ਕੇ ਲਸਣ ਦੀ ਇਕ ਕਲੀ ਦੀ ਵਰਤੋਂ ਕਰਨ ਦੇ ਨਾਲ ਛਾਤੀ ''ਚ ਹੋਣ ਵਾਲੀ ਸੜਣ ਅਤੇ ਦਰਦ ਖਤਮ ਹੋ ਜਾਂਦੀ ਹੈ।

2. ਹਲਦੀ—ਇਸ ''ਚ ਕਈ ਕੀਟਾਣੂ ਨਾਸ਼ਕ ਗੁਣ ਹੁੰਦੇ ਹਨ, ਜੋ ਕਿ ਕਈ ਪ੍ਰਕਾਰ ਦੇ ਰੋਗਾਂ ਨੂੰ ਠੀਕ ਕਰਨ ''ਚ ਫਾਇਦੇਮੰਦ ਸਿੱਧ ਹੁੰਦੇ ਹੈ। ਛਾਤੀ ''ਚ ਦਰਦ ਜਾਂ ਦਿਲ ਸੰਬੰਧੀ ਕੋਈ ਸਮੱਸਿਆ ਹੋਣ ''ਤੇ ਹਲਦੀ ਦੀ ਵਰਤੋਂ ਕਰਨ ਨਾਲ ਲਾਭ ਪਹੁੰਚਾਉਂਦਾ ਹੈ। ਇਸ ਨੂੰ ਭੋਜਨ ''ਚ ਵਰਤੋਂ ਕਰੋ ਜਾਂ ਦੁੱਧ ''ਚ ਪਾ ਕੇ ਪੀਓ।

3. ਮੁਲੱਠੀ—ਮੁਲੱਠੀ ਇਕ ਤਰ੍ਹਾਂ ਦੀ ਜੜ੍ਹੀ-ਬੂਟੀ ਹੁੰਦੀ ਹੈ, ਜਿਸ ਦੀ ਵਰਤੋਂ ਗਲੇ ਦੀ ਖਾਰਸ਼ ਚੂਸਣ ਲਈ ਕੀਤੀ ਜਾਂਦੀ ਹੈ। ਇਸ ਨੂੰ ਚੂਸਣ ਦੇ ਨਾਲ ਨਿਕਲਣ ਵਾਲਾ ਰਸ, ਛਾਤੀ ''ਚ ਅਰਾਮ ਪਹੁੰਚਾਉਂਦਾ ਹੈ ਅਤੇ ਨਾਲ ਹੀ ਪਾਚਨ ਕਿਰਿਆ ਸਬੰਧੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ। ਆਯੁਰਵੈਦ ''ਚ ਇਸ ਬੂਟੀ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਅਤੇ ਕਈ ਤਰ੍ਹਾਂ ਦੀਆਂ ਦਵਾਈਆਂ ਨੂੰ ਬਣਾਉਣ ''ਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

4. ਮੇਥੀ ਦੇ ਦਾਣੇ—ਮੇਥੀ ਦੇ ਦਾਣਿਆ ਨੂੰ ਇਕ ਰਾਤ ਲਈ ਪਾਣੀ ''ਚ ਭਿਓ ਕੇ ਰੱਖੋ ਹੁਣ ਇਸ ਨੂੰ ਛਾਣ ਲਓ ''ਤੇ ਹੁਣ ਇਸ ਦੇ ਪਾਣੀ ਨੂੰ ਪੀਓ। ਇਸ ਨਾਲ ਛਾਤੀ ''ਚ ਹੋਣ ਵਾਲੀ ਸੜਣ ਜਾਂ ਦਰਦ ਸ਼ਾਂਤ ਹੋ ਜਾਏਗੀ। ਇਹ ਪਾਣੀ ਬੈਡ ਕੈਲੋਸਟ੍ਰਾਲ ਨੂੰ ਘੱਟ ਕਰ ਦਿੰਦਾ ਹੈ।

5. ਤੁਲਸੀ—ਤੁਲਸੀ ਦੇ ਗੁਣਾਂ ਤੋਂ ਹਰ ਕੋਈ ਜਾਣੂ ਹੈ। ਇਸ ''ਚ ਦਿਲ ਨੂੰ ਦਰੁੱਸਤ ਅਤੇ ਸਿਹਤ ਨੂੰ ਠੀਕ ਬਣਾਏ ਰੱਖਣ ਦੇ ਗੁਣ ਵੀ ਹੁੰਦੇ ਹਨ। ਤੁਲਸੀ ਦੇ 5 ਪੱਤਿਆ ਦੀ ਵਰਤੋਂ ਰੋਜ਼ ਸਵੇਰੇ ਕਰਨ ਨਾਲ ਸਰੀਰ ''ਚ ਮੈਗਨੀਸ਼ੀਅਮ ਦੀ ਮਾਤਰਾ ਸਹੀ ਹੋ ਜਾਂਦੀ ਹੈ। ਖੂਨ ਦਾ ਸੰਚਾਰ ਵੀ ਚੰਗੀ ਤਰ੍ਹਾਂ ਹੋ ਜਾਂਦਾ ਹੈ। ਇਸ ਨਾਲ ਸਰਦੀਆਂ ''ਚ ਜੋੜਾਂ ਦੇ ਦਰਦ ਹੋਣ ''ਤੋਂ ਵੀ ਕਾਫੀ ਰਾਹਤ ਮਿਲਦੀ ਹੈ।


Related News