ਰੋਜ਼ਾਨਾ ਦੁੱਧ ਪੀਣ ਦੇ ਫ਼ਾਇਦੇ

Friday, Dec 04, 2015 - 11:51 AM (IST)

ਸਾਡੇ ਵੱਡੇ ਬਜ਼ੁਰਗ ਸਾਨੂੰ ਰੋਜ਼ਾਨਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ ਕਿਉਂਕਿ ਇਸ ਦੇ ਬਹੁਤ ਸਾਰੇ ਲਾਭ ਹੁੰਦੇ ਹਨ। ਦੁੱਧ ਸਰੀਰ ਨੂੰ ਊਰਜਾ ਅਤੇ ਸ਼ਕਤੀ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਦੁੱਧ ਦੇ ਹੋਰ ਵੀ ਫਾਇਦੇ ਹੁੰਦੇ ਹਨ, ਜੋ ਕਿ ਉਸ ਪ੍ਰਕਾਰ ਹਨ :
1.  ਰੋਜ਼ਾਨਾ ਦੁੱਧ ਪੀਣ ਨਾਲ ਚਮੜੀ ਚਮਕਦਾਰ ਅਤੇ ਨਰਮ ਬਣਦੀ ਹੈ। ਪਹਿਲੇ ਸਮੇਂ ਵਿਚ ਲੋਕ ਇਸੇ ਕਾਰਨ ਦੁੱਧ ਨਾਲ ਨਹਾਉਂਦੇ ਸਨ। ਮਹਿੰਗਾਈ ਦੇ ਸਮੇਂ ਵਿਚ ਇਹ ਸੰਭਵ ਨਹੀਂ ਹੈ। ਫਿਰ ਵੀ ਸਾਨੂੰ ਰੋਜ਼ਾਨਾ ਘੱਟੋ-ਘੱਟ ਇਕ ਗਿਲਾਸ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ। ਦੁੱਧ ਵਿਚ ਲੈਕਟਿਕ ਐਸਿਡ ਹੁੰਦਾ ਹੈ ਜੋ ਸਰੀਰ ਨੂੰ ਨਮੀ ਦਿੰਦਾ ਹੈ।
2.  ਦੁੱਧ ਪੀਣ ਨਾਲ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਮਾਸਪੇਸ਼ੀਆਂ ਦੀ ਸੋਜ ਵੀ ਦੂਰ ਹੁੰਦੀ ਹੈ।
3.  ਖੋਜਕਾਰਾਂ ਨੇ ਦੱਸਿਆ ਹੈ ਕਿ ਦੁੱਧ ਪੀਣ ਨਾਲ ਭਾਰ ਵੀ ਘੱਟ ਹੁੰਦਾ ਹੈ। ਬਾਕੀ ਉਤਪਾਦਕ ਜੋ ਕਿ ਭਾਰ ਘਟਾਉਣ ਦੀ ਗਰੰਟੀ ਦਿੰਦੇ ਹਨ, ਉਨ੍ਹਾਂ ਤੋਂ ਵਧੇਰੇ ਲਾਭਦਾਇਕ ਦੁੱਧ ਹੈ। ਇਸ ਨਾਲ ਕੋਈ ਵੀ ਨੁਕਸਾਨ ਹੋਣ ਦਾ ਖ਼ਤਰਾ ਨਹੀਂ ਹੁੰਦਾ।
4.  ਦੁੱਧ ਪੀਣ ਨਾਲ ਦਿਨ ਭਰ ਦਾ ਤਣਾਅ ਵੀ ਖ਼ਤਮ ਹੁੰਦਾ ਹੈ। ਗਰਮ ਦੁੱਧ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ। ਦੁੱਧ ਸਰੀਰ ਵਿਚ ਊਰਜਾ ਵੀ ਵਧਾਉਂਦਾ ਹੈ।
5.  ਦੁੱਧ ਵਿਚ ਹਾਈ ਬਲੱਡ ਪ੍ਰੈਸ਼ਰ ਨੂੰ ਅਤੇ ਸਟਰੋਕ ਦੇ ਖ਼ਤਰੇ ਨੂੰ ਘੱਟ ਕਰਨ ਦੇ ਗੁਣ ਹੁੰਦੇ ਹਨ। ਦੁੱਧ ਵਿਚ ਵਿਟਾਮਨ ''ਏ'' ਅਤੇ ''ਬੀ'' ਹੁੰਦੇ ਹਨ ਜੋ ਕਿ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਬਹੁਤ ਲਾਭਦਾਇਕ ਹੁੰਦੇ ਹਨ।  


Related News