60 ਸਾਲ ਦੀ ਉਮਰ ਤੋਂ ਬਾਅਦ ਵੀ ਨਹੀਂ ਡਿੱਗਣਗੇ ਦੰਦ, ਅਪਣਾਓ ਇਹ ਆਸਾਨ ਘਰੇਲੂ ਨੁਸਖ਼ੇ

Monday, Jan 29, 2024 - 10:41 AM (IST)

60 ਸਾਲ ਦੀ ਉਮਰ ਤੋਂ ਬਾਅਦ ਵੀ ਨਹੀਂ ਡਿੱਗਣਗੇ ਦੰਦ, ਅਪਣਾਓ ਇਹ ਆਸਾਨ ਘਰੇਲੂ ਨੁਸਖ਼ੇ

ਜਲੰਧਰ (ਬਿਊਰੋ)– ਦੰਦ ਕਮਜ਼ੋਰ ਹੋਣ ’ਤੇ ਇਨਸਾਨ ਨੂੰ ਦਰਦ, ਮਸੂੜਿਆਂ ’ਚ ਸੋਜ, ਖ਼ੂਨ ਆਉਣਾ, ਖਾਣ-ਪੀਣ ਦੌਰਾਨ ਪ੍ਰੇਸ਼ਾਨੀ ਹੋਣਾ ਤੇ ਮੂੰਹ ’ਚੋਂ ਬਦਬੂ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਮਾਹਿਰਾਂ ਦੀ ਮੰਨੀਏ ਤਾਂ ਮੂੰਹ ਦੀਆਂ ਇਨ੍ਹਾਂ ਪ੍ਰੇਸ਼ਾਨੀਆਂ ਦੇ ਚਲਦਿਆਂ ਇਨਸਾਨ ਨੂੰ ਦਿਲ ਦੇ ਰੋਗ, ਸਟ੍ਰੋਕ, ਕਿਡਨੀ, ਸ਼ੂਗਰ ਤੇ ਮੂੰਹ ਦੇ ਕੈਂਸਰ ਆਦਿ ਵਰਗੀਆਂ ਕਈ ਬੀਮਾਰੀਆਂ ਹੋ ਸਕਦੀਆਂ ਹਨ। ਹਾਲਾਂਕਿ ਇਨ੍ਹਾਂ ਸਮੱਸਿਆਵਾਂ ਨੂੰ ਦੇਸੀ ਨੁਸਖ਼ਿਆਂ ਨਾਲ ਹੱਲ ਕੀਤਾ ਜਾ ਸਕਦਾ ਹੈ। ਸਾਡੇ ਘਰ ’ਚ ਅਜਿਹੀਆਂ ਕਈ ਚੀਜ਼ਾਂ ਮੌਜੂਦ ਹਨ, ਜਿਨ੍ਹਾਂ ਦੇ ਰੋਜ਼ਾਨਾ ਸੇਵਨ ਨਾਲ ਦੰਦਾਂ ਦੀਆਂ ਵੱਖ-ਵੱਖ ਸਮੱਸਿਆਵਾਂ ਤੋਂ ਨਿਜਾਤ ਮਿਲ ਸਕਦੀ ਹੈ। ਆਓ ਜਾਣਦੇ ਹਾਂ ਇਨ੍ਹਆਂ ਘਰੇਲੂ ਨੁਸਖ਼ਿਆਂ ਬਾਰੇ–

ਮੁਲੱਠੀ
ਦੰਦਾਂ ਨੂੰ ਮਜ਼ਬੂਤ ਬਣਾਉਣ ਲਈ ਮੁਲੱਠੀ ’ਚ ਮੌਜੂਦ ਲਿਕੋਰੀਸੀਡਿਨ ਤੇ ਲਿਕੋਰੀਸੋਫਲੈਵਨ ਏ ਹੁੰਦਾ ਹੈ। ਇਸ ਨਾਲ ਦੰਦਾਂ ਤੇ ਮਸੂੜਿਆਂ ਦੀ ਸਿਹਤ ਨੂੰ ਵਿਗਾੜਨ ਵਾਲੇ ਬੈਕਟੀਰੀਆ ਨਾਲ ਲੜਨ ’ਚ ਮਦਦ ਮਿਲਦੀ ਹੈ। ਮੁਲੱਠੀ ਦੀ ਲਕੜੀ ਨਾਲ ਬਰੱਸ਼ ਵੀ ਕੀਤਾ ਜਾ ਸਕਦਾ ਹੈ।

ਤੁਲਸੀ
ਤੁਲਸੀ ’ਚ ਕਈ ਔਸ਼ੱਧੀ ਗੁਣ ਹੁੰਦੇ ਹਨ, ਜੋ ਇਨਸਾਨ ਨੂੰ ਇੰਫੈਕਸ਼ਨ ਤੋਂ ਬਚਾ ਕੇ ਬੈਕਟੀਰੀਆ ਨੂੰ ਘੱਟ ਕਰਦੇ ਹਨ। ਇਸ ਨਾਲ ਦੰਦਾਂ ’ਚ ਸੋਜ, ਮੂੰਹ ’ਚ ਬਦਬੂ, ਕੈਵਿਟੀ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ ਤੇ ਇਸ ਨਾਲ ਦੰਦ ਮਜ਼ਬੂਤ ਬਣੇ ਰਹਿੰਦੇ ਹਨ।

ਔਲੇ
ਵਿਟਾਮਿਨ ਸੀ ਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਔਲੇ ਦੰਦਾਂ ਨੂੰ ਮਜ਼ਬੂਤ ਬਣਾਉਂਦੇ ਹਨ। ਇਹ ਮੂੰਹ ਦੇ ਬੈਕਟੀਰੀਆ ਨੂੰ ਖ਼ਤਮ ਕਰਕੇ ਇਨਸਾਨ ਨੂੰ ਇੰਫੈਕਸ਼ਨ ਤੋਂ ਬਚਾਉਣ ’ਚ ਮਦਦ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਦਿਮਾਗ ਨੂੰ Active ਤੇ ਸਿਹਤਮੰਦ ਰੱਖਣ ਲਈ ਕਰੋ ਇਹ ਯੋਗ ਆਸਣ, ਤਣਾਅ ਤੋਂ ਮਿਲੇਗੀ ਰਾਹਤ

ਪੁਦੀਨਾ
ਪੁਦੀਨੇ ’ਚ ਐਂਟੀ-ਬੈਕਟੀਰੀਅਲ ਤੇ ਐਂਟੀ-ਸੈਪਟਿਕ ਗੁਣ ਪਾਏ ਜਾਂਦੇ ਹਨ। ਅਜਿਹੇ ’ਚ ਪੁਦੀਨੇ ਦੀਆਂ ਪੱਤੀਆਂ ਨੂੰ ਪਾਣੀ ’ਚ ਪਾਓ ਤੇ ਕੁਝ ਦੇਰ ਇਸ ਨੂੰ ਗਰਮ ਕਰਕੇ ਰੱਖੋ। ਕੁਝ ਦੇਰ ਬਾਅਦ ਇਸ ਨੂੰ ਛਾਣ ਲਓ। ਇਸ ਤੋਂ ਬਾਅਦ ਪਾਣੀ ਨੂੰ ਮੂੰਹ ’ਚ ਰੱਖ ਕੇ ਕੁਝ ਮਿੰਟਾਂ ਤਕ ਕੁਰਲੀ ਕਰੋ।

ਸਰ੍ਹੋ ਦਾ ਤੇਲ ਤੇ ਲੂਣ
ਦੰਦਾਂ ਦੀ ਮਜ਼ਬੂਤੀ ਲਈ ਸਰ੍ਹੋਂ ਦਾ ਤੇਲ ਤੇ ਲੂਣ ਬਹੁਤ ਜ਼ਰੂਰੀ ਹੁੰਦੇ ਹਨ। ਇਨ੍ਹਾਂ ’ਚ ਐਂਟੀ-ਸੈਪਟਿਕ ਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਬੈਕਟੀਰੀਆ ਤੋਂ ਇਨਸਾਨ ਦਾ ਬਚਾਅ ਕਰਦੇ ਹਨ। ਇਸ ਲਈ ਸਰ੍ਹੋਂ ਦੇ ਤੇਲ ’ਚ ਲੂਣ ਮਿਲਾਓ ਤੇ ਇਸ ਮਿਸ਼ਰਣ ਨੂੰ ਦੰਦ ’ਤੇ ਲਗਾ ਕੇ ਕੁਝ ਮਿੰਟਾਂ ਲਈ ਮਸਾਜ ਕਰੋ।

ਤਿਲ ਦਾ ਤੇਲ
ਤਿਲ ਦੇ ਤੇਲ ਨਾਲ ਵੀ ਦੰਦਾਂ ਦੀ ਸਿਹਤ ਦਾ ਖਿਆਲ ਰੱਖਿਆ ਜਾ ਸਕਦਾ ਹੈ। ਤੇਲ ਨੂੰ 20 ਮਿੰਟਾਂ ਤਕ ਮੂੰਹ ’ਚ ਘੁਮਾਉਣ ਤੋਂ ਬਾਅਦ ਥੁੱਕ ਦਿਓ। ਫਿਰ ਕੋਸੇ ਪਾਣੀ ਨਾਲ ਕੁਰਲੀ ਕਰਕੇ ਬਰੱਸ਼ ਕਰ ਲਓ। ਅਜਿਹਾ ਰੋਜ਼ਾਨਾ ਕਰਨ ਨਾਲ ਮੂੰਹ ਦੇ ਬੈਕਟੀਰੀਆ ਤੇ ਹਾਨੀਕਾਰਕ ਕੀਟਾਣੂ ਮਰ ਜਾਂਦੇ ਹਨ।

ਨਿੰਮ
ਨਿੰਮ ’ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਦੰਦਾਂ ਨੂੰ ਮਜ਼ਬੂਤ ਤੇ ਸਿਹਤਮੰਦ ਰੱਖਣ ’ਚ ਮਦਦ ਕਰਦੇ ਹਨ। ਨਿੰਮ ’ਚ ਕਈ ਤਰ੍ਹਾਂ ਦੇ ਐਂਟੀ-ਸੈਪਟਿਕ ਗੁਣ ਹੁੰਦੇ ਹਨ। ਅਜਿਹੇ ’ਚ ਰੋਜ਼ਾਨਾ ਨਿੰਮ ਤੋਂ ਬਣੇ ਮਾਊਥਵਾਸ਼ ਦੀ ਵਰਤੋਂ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਦੰਦਾਂ ਦਾ ਖਿਆਲ ਰੱਖਣ ਲਈ ਇਨ੍ਹਾਂ ਨੁਸਖ਼ਿਆਂ ਨੂੰ ਫਾਲੋਅ ਕਰੋ। ਇਸ ਨਾਲ ਕਾਫੀ ਹੱਦ ਤਕ ਦੰਦਾਂ ਦੀ ਸਿਹਤ ਠੀਕ ਹੋਵੇਗੀ।


author

sunita

Content Editor

Related News