ਦਰਜਨਾਂ ਬਿਮਾਰੀਆਂ ਦੀ ਔਸ਼ਧੀ ਹੈ ''ਹਰਾ ਲਸਣ'', ਫ਼ਾਇਦੇ ਜਾਣ ਜ਼ਰੂਰ ਕਰੋਗੇ ਆਪਣੀ ਡਾਈਟ ''ਚ ਸ਼ਾਮਲ

Saturday, Dec 18, 2021 - 02:03 PM (IST)

ਦਰਜਨਾਂ ਬਿਮਾਰੀਆਂ ਦੀ ਔਸ਼ਧੀ ਹੈ ''ਹਰਾ ਲਸਣ'', ਫ਼ਾਇਦੇ ਜਾਣ ਜ਼ਰੂਰ ਕਰੋਗੇ ਆਪਣੀ ਡਾਈਟ ''ਚ ਸ਼ਾਮਲ

ਨਵੀਂ ਦਿੱਲੀ (ਬਿਊਰੋ) : ਖਾਣਾ ਬਣਾਉਣ ਦੇ ਸ਼ੌਕੀਨ ਲੋਕ ਅਤੇ ਅਜਿਹੇ ਲੋਕ ਜੋ ਪੇਸ਼ੇ ਤੋਂ ਸ਼ੈੱਫ ਹਨ, ਉਨ੍ਹਾਂ ਨੂੰ ਹਰੇ ਲਸਣ ਦਾ ਸਵਾਦ ਕਾਫ਼ੀ ਪਸੰਦ ਆਉਂਦਾ ਹੈ। ਇਹੀ ਕਾਰਨ ਹੈ ਕਿ ਇਸ ਨੂੰ ਕਈ ਡਿਸ਼ੇਜ਼ ਦੇ ਅਨੋਖੇ ਸਵਾਦ ਲਈ ਚੁਣਿਆ ਜਾਂਦਾ ਹੈ। ਸਵਾਦਿਸ਼ਟ ਸੂਪ ਤੋਂ ਲੈ ਕੇ, ਚੀਜ਼ ਡਿਪਸ, ਸਟਿਰ ਫ੍ਰਾਈਜ਼, ਸਲਾਦ, ਮੀਟ ਰੋਸਟ ਤਕ ਹਰਾ ਲਸਣ ਖਾਣ ਦੇ ਸਵਾਦ ਦਾ ਮਜ਼ਾ ਦੁੱਗਣਾ ਕਰ ਦਿੰਦਾ ਹੈ।

ਕੀ ਹੈ ਹਰਾ ਲਸਣ ?
ਹਰੇ ਲਸਣ ਨੂੰ 'ਸਪਰਿੰਗ ਗਾਰਲਿੰਕ' ਵੀ ਕਿਹਾ ਜਾਂਦਾ ਹੈ, ਜੋ ਅਸਲ 'ਚ ਅਜਿਹਾ ਲਸਣ ਹੈ, ਜੋ ਸਹੀ ਢੰਗ ਨਾਲ ਨਹੀਂ ਉਗਾਇਆ ਜਾਂਦਾ। ਲਸਣ ਦੇ ਬਲਬ ਬਣਨ ਤੋਂ ਪਹਿਲਾਂ ਹਰੇ ਲਸਣ ਨੂੰ ਜ਼ਮੀਨ 'ਚੋਂ ਬਾਹਰ ਕੱਢ ਲਿਆ ਜਾਂਦਾ ਹੈ। ਗ੍ਰੀਨ ਲਸਣ ਜਾਂ ਬੇਬੀ ਲਸਣ ਨੂੰ ਇਸ ਦੇ ਆਕਰਸ਼ਕ ਸੁਆਦ ਲਈ ਸੇਵਨ ਕੀਤਾ ਜਾਂਦਾ ਹੈ ਅਤੇ ਰਸੋਈ ਮਾਹਿਰ ਇਸ ਦੇ ਸੁਆਦ ਅਤੇ ਬਣਤਰ ਦੀ ਸਹੁੰ ਖਾਂਦੇ ਹਨ।

PunjabKesari

ਸਰਦੀਆਂ ਦੀ ਸਬਜ਼ੀ ਹੈ ਹਰਾ ਲਸਣ
ਹਰੇ ਲਸਣ ਦੀ ਬਿਜਾਈ ਸਰਦੀਆਂ ਦੇ ਸ਼ੁਰੂ 'ਚ ਕੀਤੀ ਜਾਂਦੀ ਹੈ ਕਿਉਂਕਿ ਇਹ ਪੌਦਾ ਤੇਜ਼ੀ ਨਾਲ ਵਧਦਾ ਹੈ, ਇਸ ਦਾ ਉੱਪਰਲਾ ਹਿੱਸਾ, ਭਾਵ ਹਰੇ ਲੰਬੇ ਪੱਤੇ ਉੱਗਣ 'ਤੇ ਪੁੱਟਿਆ ਜਾਂਦਾ ਹੈ। ਇਸ ਸਮੇਂ ਤਕ ਲਸਣ ਦਾ ਬਲੱਬ ਤਿਆਰ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਹਰਾ ਲਸਣ ਤਾਜ਼ਗੀ ਭਰਪੂਰ ਹੁੰਦਾ ਹੈ ਅਤੇ ਇਸ ਦਾ ਸੁਆਦ ਹਲਕਾ ਹੁੰਦਾ ਹੈ ਪਰ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ।

PunjabKesari

ਹਰਾ ਲਸਣ ਕਿਉਂ ਹੈ ਇੰਨਾ ਮਸ਼ਹੂਰ
ਹਰਾ ਲਸਣ ਐਲੀਸਿਨ ਨਾਮਕ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ। ਇਹ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਇੱਕ ਸਰਗਰਮ ਸਾਮੱਗਰੀ ਦੇ ਰੂਪ 'ਚ ਕੰਮ ਕਰਦਾ ਹੈ। ਸਰੀਰ 'ਚ ਸੋਜਸ਼ ਨੂੰ ਘਟਾਉਂਦਾ ਹੈ, ਜ਼ੁਕਾਮ, ਖੰਘ ਅਤੇ ਫਲੂ ਨੂੰ ਰੋਕਦਾ ਹੈ। ਸ਼ਕਤੀਸ਼ਾਲੀ ਐਂਟੀਆਕਸੀਡੈਂਟਸ ਤੋਂ ਇਲਾਵਾ ਇਹ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ 'ਚ ਮਦਦ ਕਰਦਾ ਹੈ ਅਤੇ ਆਕਸੀਡੇਟਿਵ ਤਣਾਅ ਦੇ ਕਾਰਨ ਸੈੱਲਾਂ ਦੇ ਪੁਨਰਜਨਮ 'ਚ ਮਦਦ ਕਰਦਾ ਹੈ। ਕਈ ਖੋਜਾਂ ਤੋਂ ਪਤਾ ਚੱਲਿਆ ਹੈ ਕਿ ਲਸਣ 'ਚ ਮੌਜੂਦ ਐਲੀਸਿਨ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨੂੰ ਰੋਕਣ 'ਚ ਮਦਦਗਾਰ ਸਾਬਤ ਹੁੰਦਾ ਹੈ। ਹਾਲਾਂਕਿ ਇਸ ਨੁਕਤੇ ਨੂੰ ਸਾਬਤ ਕਰਨ ਲਈ ਹੋਰ ਖੋਜ ਦੀ ਲੋੜ ਹੈ।

PunjabKesari

ਹਰਾ ਲਸਣ ਖਾਣ ਦੇ ਫਾਇਦੇ -
1. ਇਮਿਊਨ ਸਿਸਟਮ ਨੂੰ ਵਧਾਉਂਦਾ ਹੈ।
2. ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਹੈ।
3. ਦਿਲ ਨੂੰ ਸਿਹਤਮੰਦ ਰੱਖਦਾ ਹੈ।
4. ਆਇਰਨ ਦਾ ਚੰਗਾ ਸਰੋਤ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News