Health Tips: ਠੰਢ ਦੇ ਮੌਸਮ ''ਚ ਬੱਚਿਆਂ ਨੂੰ ਕਈ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾਉਂਦੈ ਹਨ ਇਹ Superfoods

Monday, Jan 31, 2022 - 12:33 PM (IST)

Health Tips: ਠੰਢ ਦੇ ਮੌਸਮ ''ਚ ਬੱਚਿਆਂ ਨੂੰ ਕਈ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾਉਂਦੈ ਹਨ ਇਹ Superfoods

ਜਲੰਧਰ (ਵੈੱਬ ਡੈਸਕ) : ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੇ ਚਿੰਤਾ ਵਧਾ ਦਿੱਤੀ ਹੈ। ਓਮੀਕ੍ਰੋਨ ਕਾਰਨ ਭਾਰਤ 'ਚ ਕੋਰੋਨਾ ਤੇਜ਼ੀ ਨਾਲ ਫ਼ੈਲ ਰਿਹਾ ਹੈ। ਅਜਿਹੇ 'ਚ ਮਾਹਰ ਕੋਰੋਨਾ ਤੋਂ ਬਚਣ ਲਈ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਦੀ ਸਲਾਹ ਦਿੰਦੇ ਹਨ। ਇਮਿਊਨਿਟੀ ਨੂੰ ਕਈ ਤਰ੍ਹਾਂ ਨਾਲ ਵਧਾਇਆ ਜਾ ਸਕਦਾ ਹੈ ਜਿਵੇਂ ਕਾੜਾ, ਹਰਬਲ-ਟੀ, ਯੋਗ, ਸਪਲੀਮੈਂਟ ਆਦਿ। ਇਸ ਤੋਂ ਇਲਾਵਾ ਸਹੀ ਡਾਈਟ ਵੀ ਇਮਿਊਨਿਟੀ ਨੂੰ ਵਧਾਉਣ 'ਚ ਯੋਗਦਾਨ ਪਾਉਂਦੀ ਹੈ। ਹਰੀਆਂ ਪੱਤੇਦਾਰ ਸਬਜ਼ੀਆਂ ਤੁਹਾਡੀ ਪਸੰਦੀਦਾ ਹੋਣ ਜਾਂ ਨਾ ਹੋਣ, ਇਨ੍ਹਾਂ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ।

ਉਥੇ ਹੀ ਬੱਚੇ ਆਸਾਨੀ ਨਾਲ ਕਈ ਤਰ੍ਹਾਂ ਦੇ ਇਨਫੈਕਸ਼ਨ ਤੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਬਚਾਣ ਲਈ ਉਨ੍ਹਾਂ ਨੂੰ ਕਿਰਿਆਸ਼ੀਲ ਰੱਖੋ, ਭਰਪੂਰ ਪਾਣੀ ਪੀਓ। ਉਨ੍ਹਾਂ ਨੂੰ ਪੌਸ਼ਟਿਕ ਭੋਜਨ ਦਿਓ, ਜਿਸ ਨਾਲ ਉਨ੍ਹਾਂ ਦੀ ਸਿਹਤ ਨੂੰ ਲਾਭ ਪਹੁੰਚਦਾ ਹੈ।

ਕਈ ਬਿਮਾਰੀਆਂ ਰੋਕਦੈ ਭੋਜਨ
ਸਰਦੀਆਂ 'ਚ ਹਰ ਕੋਈ ਆਸਾਨੀ ਨਾਲ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹੇ 'ਚ ਭੋਜਨ 'ਚ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਫਿਰ ਆਓ ਜਾਣਦੇ ਹਾਂ ਸਰਦੀਆ 'ਚ ਬੱਚਿਆਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਉਨ੍ਹਾਂ ਨੂੰ ਕੀ-ਕੀ ਖਾਣਾ ਦੇਣਾ ਚਾਹੀਦਾ ਹੈ।

ਪੱਤੇਦਾਰ ਹਰੀਆਂ ਸਬਜ਼ੀਆਂ
ਪਾਲਕ, ਕਾਲੇ ਤੇ ਸਲਾਦ ਫਾਈਬਰ, ਫੋਲੇਟ, ਆਇਰਨ, ਕੈਲਸ਼ੀਅਮ ਤੇ ਵਿਟਾਮਿਨ ਸੀ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸ ਲਈ ਬੱਚਿਆਂ ਦੀ ਖੁਰਾਕ 'ਚ ਇਨ੍ਹਾਂ ਸਬਜ਼ੀਆ ਨੂੰ ਜ਼ਰੂਰ ਸ਼ਾਮਲ ਕਰੋ।

ਬ੍ਰੋਕਲੀ
ਬ੍ਰੋਕਲੀ ਫਾਈਬਰ ਅਤੇ ਕਈ ਹੋਰ ਪੌਸ਼ਟਿਕ ਤੱਤ ਤੇ ਖਣਿਜਾਂ ਨਾਲ ਭਰਪੂਰ ਹੁੰਦੀ ਹੈ। ਬ੍ਰੋਕਲੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੀ ਹੈ ਤੇ ਇਨਫੈਕਸ਼ਨ ਨਾਲ ਲੜਨ 'ਚ ਮਦਦ ਕਰਦੀ ਹੈ।

ਸੁੱਕੇ ਮੇਵੇ
ਆਪਣੇ ਬੱਚਿਆਂ ਨੂੰ ਨਾਸ਼ਤੇ 'ਚ ਕੁਝ ਸਿਹਤਮੰਦ ਅਖਰੋਟ ਦਿਓ। ਇਹ ਸਰਦੀਆਂ ਦੇ ਮੌਸਮ 'ਚ ਤੁਹਾਡੇ ਬੱਚੇ ਨੂੰ ਨਿੱਘਾ ਤੇ ਊਰਜਾਵਾਨ ਰੱਖਣ 'ਚ ਮਦਦ ਕਰਨਗੇ।

ਸ਼ਕਰਕੰਦੀ
ਸ਼ਕਰਕੰਦੀ ਨਾ ਸਿਰਫ਼ ਸਵਾਦ ਦੇ ਲਿਹਾਜ਼ ਨਾਲ ਬਹੁਤ ਵਧੀਆ ਹੈ, ਸਗੋਂਂ ਇਹ ਪੋਸ਼ਣ ਨਾਲ ਵੀ ਭਰਪੂਰ ਹੈ।

ਆਂਵਲਾ
ਆਂਵਲਾ ਭਾਰਤੀ ਰਸੋਈ 'ਚ ਜ਼ਰੂਰ ਪਾਇਆ ਜਾਣ ਵਾਲਾ ਆਮ ਫਲ ਹੈ। ਇਹ ਜ਼ੁਕਾਮ, ਗਲ਼ੇ ਦੀ ਖਰਾਸ਼ ਤੇ ਆਂਤੜੀਆ ਲਈ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਸੂਖਮ ਤੱਤਾਂ ਨਾਲ ਭਰਪੂਰ ਆਂਵਲਾ ਬਿਮਾਰੀਆਂ ਨੂੰ ਦੂਰ ਰੱਖ ਸਕਦਾ ਹੈ।

ਗੁੜ
ਗੁੜ ਖਣਿਜਾਂ ਤੇ ਐਂਟੀਆਕਸੀਡੇਂਟ ਦਾ ਵਧੀਆ ਸਰੋਤ ਹੈ, ਜਿਸ ਕਾਰਨ ਇਹ ਇਮਿਊਨ ਸਿਸਟਮ ਨੂੰ ਵਧਾਉਣ ਦਾ ਕੰਮ ਕਰਦਾ ਹੈ। ਬੱਚਿਆਂ ਅਤੇ ਵੱਡਿਆਂ ਨੂੰ ਆਮ ਜ਼ੁਕਾਮ ਜਾਂ ਫਲੂ ਵਰਗੇ ਇਨਫੈਕਸ਼ਨਾਂ ਤੋਂ ਠੀਕ ਹੋਣ 'ਚ ਮਦਦ ਕਰਦਾ ਹੈ।

ਸ਼ਿਮਲਾ ਮਿਰਚ 
ਫਾਈਬਰ, ਐਂਟੀਆਕਸੀਡੈਂਟ ਤੇ ਵਿਟਾਮਿਨ ਸੀ ਨਾਲ ਭਰਪੂਰ ਸ਼ਿਮਲਾ ਮਿਰਚ ਇਮਿਊਨਿਟੀ ਨੂੰ ਵਧਾਉਣ ਲਈ ਬਹੁਤ ਫ਼ਾਇਦੇਮੰਦ ਹੈ। ਇਕ ਕੱਪ ਕੱਟੀ ਹੋਈ ਸ਼ਿਮਲਾ ਮਿਰਚ 'ਚ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਨੂੰ ਤੁਸੀਂ ਸਬਜ਼ੀ, ਪੁਲਾਵ ਜਾਂ ਸਲਾਦ ਦੇ ਰੂਪ 'ਚ ਵੀ ਖਾ ਸਕਦੇ ਹੋ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News