ਸ਼ੂਗਰ ਨਾਲ ਘੱਟ ਸਕਦੈ ਕੈਂਸਰ ਦਾ ਖਤਰਾ
Thursday, Oct 04, 2018 - 11:05 AM (IST)

ਲੰਡਨ– ਸ਼ੂਗਰ ਨਾਲ ਕੈਂਸਰ ਹੋਣ ਦਾ ਖਤਰਾ ਵੱਧ ਸਕਦਾ ਹੈ ਅਤੇ ਇਸ ਨਾਲ ਕੈਂਸਰ ਦੇ ਮਰੀਜ਼ਾਂ ਦੇ ਜੀਵਤ ਰਹਿਣ ਦੀ ਸੰਭਾਵਨਾ ਘੱਟ ਹੋ ਸਕਦੀ ਹੈ। ਸਵੀਡਿਸ਼ ਨੈਸ਼ਨਲ ਡਾਇਬਟੀਜ਼ ਰਜਿਸਟਰ (ਐੱਨ. ਡੀ. ਆਰ.) ਦੇ ਖੋਜਕਾਰਾਂ ਮੁਤਾਬਕ ਸ਼ੂਗਰ ਤੋਂ ਪੀੜਤ 20 ਫੀਸਦੀ ਮਰੀਜ਼ਾਂ ’ਚ ਇਸ ਬੀਮਾਰੀ ਤੋਂ ਅਣਛੂਹੇ ਲੋਕਾਂ ਦੇ ਮੁਕਾਬਲੇ ਕੋਲੋਰੈਕਟਲ ਕੈਂਸਰ ਹੋਣ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ ਅਤੇ 5 ਫੀਸਦੀ ਮਰੀਜ਼ਾਂ ’ਚ ਛਾਤੀਅਾਂ ਦਾ ਕੈਂਸਰ ਹੋਣ ਦਾ ਖਤਰਾ ਵੱਧ ਹੁੰਦਾ ਹੈ।
ਜਿਨ੍ਹਾਂ ਲੋਕਾਂ ਨੂੰ ਕੈਂਸਰ ਹੋਵੇ ਅਤੇ ਉਹ ਸ਼ੂਗਰ ਤੋਂ ਵੀ ਪੀੜਤ ਹੋਣ ਤਾਂ ਉਨ੍ਹਾਂ ’ਚ ਛਾਤੀਅਾਂ ਦੇ ਕੈਂਸਰ ਅਤੇ ਪ੍ਰੋਸਟੇਟ ਕੈਂਸਰ ਕਾਰਨ ਮੌਤ ਦਾ ਲਗਭਗ 25 ਫੀਸਦੀ ਅਤੇ 29 ਫੀਸਦੀ ਖਦਸ਼ਾ ਵੱਧ ਹੁੰਦਾ ਹੈ। ਦੁਨੀਆ ਭਰ ’ਚ ਲਗਭਗ 41.5 ਕਰੋੜ ਤੋਂ ਵੱਧ ਲੋਕ ਸ਼ੂਗਰ ਤੋਂ ਪੀੜਤ ਹਨ। ਹਰ 11 ’ਚੋਂ ਇਕ ਬਾਲਗ ਸ਼ੂਗਰ ਤੋਂ ਪੀੜਤ ਹੈ। ਸਾਲ 2040 ਤੱਕ ਇਸ ਗਿਣਤੀ ਦੇ ਵਧ ਕੇ 64.2 ਕਰੋੜ ਹੋਣ ਦੀ ਸੰਭਾਵਨਾ ਹੈ। ਖੋਜ ਦੀ ਅਗਵਾਈ ਕਰਨ ਵਾਲੀ ਜੋਰਨਸਡੋਟਿਰ ਨੇ ਕਿਹਾ ਕਿ ਸਾਡਾ ਅਧਿਐਨ ਇਹ ਨਹੀਂ ਕਹਿੰਦਾ ਕਿ ਜਿਸ ਵੀ ਵਿਅਕਤੀ ਨੂੰ ਸ਼ੂਗਰ ਹੈ, ਉਸ ਨੂੰ ਬਾਅਦ ’ਚ ਕੈਂਸਰ ਹੋ ਜਾਵੇਗਾ। ਕਿਉਂਕਿ ਪਿਛਲੇ 30 ਸਾਲ ’ਚ ਟਾਈਪ 2 ਸ਼ੂਗਰ ਤੋਂ ਪੀੜਤ ਲੋਕਾਂ ਦੀ ਗਿਣਤੀ ਵਧੀ ਹੈ ਤੇ ਸਾਡਾ ਅਧਿਐਨ ਸ਼ੂਗਰ ਤੇ ਦੇਖਭਾਲ ਦੇ ਮਹੱਤਵ ’ਤੇ ਜ਼ੋਰ ਦਿੰਦਾ ਹੈ।