ਪੱਥਰੀ ਤੋਂ ਛੁਟਕਾਰਾ ਦਿਵਾਉਂਦੇ ਨੇ ਇਹ ਘਰੇਲੂ ਨੁਸਖੇ, ਇੰਝ ਕਰੋ ਵਰਤੋਂ

07/11/2019 5:35:49 PM

ਜਲੰਧਰ— ਅੱਜ ਦੇ ਲਾਈਫ ਸਟਾਈਲ ਦੇ ਕਾਰਨ ਲੋਕ ਕਿਸੇ ਨਾ ਕਿਸੇ ਬੀਮਾਰੀ ਨਾਲ ਸ਼ਿਕਾਰ ਹੋ ਰਹੇ ਹਨ, ਇਨ੍ਹਾਂ 'ਚ ਪੱਥਰੀ ਦੀ ਸਮੱਸਿਆ ਹੋਣੀ ਵੀ ਇਕ ਆਮ ਗੱਲ ਹੋ ਗਈ ਹੈ। ਜ਼ਿਆਦਾਤਰ ਲੋਕ ਇਸੇ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ। ਇਥੇ ਦੱਸਣਯੋਗ ਹੈ ਕਿ ਪੱਥਰੀ ਵੀ ਕਈ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਕਿ ਪਿੱਤੇ ਦੀ ਪੱਥਰੀ, ਗੁਰਦੇ ਦੀ ਪੱਥਰੀ, ਬਲੈਡਰ ਦੀ ਪੱਥਰੀ ਆਦਿ। ਅਜਿਹੇ 'ਚ ਆਮ ਤੌਰ 'ਤੇ ਆਪਰੇਸ਼ਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਜੇਕਰ ਪਰਹੇਜ਼ ਕੀਤਾ ਜਾਵੇ ਤਾਂ ਘਰੇਲੂ ਨੁਸਖਿਆਂ ਨਾਲ ਵੀ ਇਸ ਨੂੰ ਖਤਮ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਪੱਥਰੀ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਉਨ੍ਹਾਂ ਘਰੇਲੂ ਨੁਸਖਿਆਂ ਬਾਰੇ, ਜਿਨ੍ਹਾਂ ਜ਼ਰੀਏ ਤੁਸੀਂ ਪੱਥਰੀ ਤੋਂ ਛੁਟਕਾਰਾ ਪਾ ਸਕਦੇ ਹੋ। 

PunjabKesari
ਅਜਵਾਇਣ ਦਾ ਪਾਣੀ
ਪੱਥਰੀ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਜਵਾਇਣ ਨੂੰ ਪਾਣੀ 'ਚ ਉਬਾਲ ਕੇ ਇਸ ਨੂੰ ਛਾਣ ਕੇ ਪੀਣ ਨਾਲ ਦਰਦ ਤੋਂ ਕਾਫੀ ਰਾਹਤ ਮਿਲਦੀ ਹੈ। ਇਹ ਉਪਾਅ ਦਰਦ ਨੂੰ ਘੱਟ ਕਰਨ 'ਚ ਦੇਸੀ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ।

PunjabKesari
ਨਿੰਬੂ ਪਾਣੀ ਦੇਵੇ ਪੱਥਰੀ ਤੋਂ ਛੁਟਕਾਰਾ 
ਨਿੰਬੂ ਪਾਣੀ ਨਾਲ ਵੀ ਦਰਦ ਦਾ ਇਲਾਜ ਕੀਤਾ ਜਾ ਸਕਦਾ ਹੈ। ਨਿੰਬੂ 'ਚ ਸੀਟ੍ਰਿਕ ਐਸਿਡ ਮੌਜੂਦ ਹੁੰਦਾ ਹੈ, ਜੋ ਕਿ ਸਰੀਰ 'ਚ ਕੈਲਸ਼ੀਅਮ ਦੀ ਮਾਤਰਾ ਨੂੰ ਵਧਣ ਤੋਂ ਰੋਕਦਾ ਹੈ। ਦਰਦ ਦੌਰਾਨ ਨਿੰਬੂ ਦਾ ਪਾਣੀ ਪੀਣ ਨਾਲ ਜਲਦੀ ਆਰਾਮ ਮਿਲਦਾ ਹੈ।

PunjabKesari
ਐਲੋਵੇਰਾ ਦੀ ਕਰੋ ਵਰਤੋਂ 
ਪੱਥਰੀ ਦੇ ਦਰਦ ਦਾ ਤੁਰੰਤ ਇਲਾਜ ਕਰਨ 'ਚ ਐਲੋਵੇਰਾ ਦੀ ਵਰਤੋਂ ਕਾਫੀ ਫਾਇਦੇਮੰਦ ਹੁੰਦੀ ਹੈ। ਐਲੋਵੇਰਾ ਦਾ ਜੂਸ ਪੀਣ ਨਾਲ ਵੀ ਪੱਥਰੀ ਦਾ ਦਰਦ ਦੂਰ ਹੋ ਜਾਂਦਾ ਹੈ।

PunjabKesari
ਆਂਵਲਿਆਂ ਦਾ ਚੂਰਣ
ਪੱਥਰੀ ਦਾ ਇਲਾਜ ਕਰਨ ਲਈ ਆਂਵਲੇ ਦੇ ਚੂਰਣ ਦੀ ਵਰਤੋਂ ਕਰਨ ਨਾਲ ਪੱਥਰੀ ਜਲਦ ਖਤਮ ਹੋ ਜਾਂਦੀ ਹੈ। ਇਸ ਲਈ ਰੋਜ਼ਾਨਾ ਆਂਵਲੇ ਦੇ ਚੂਰਣ ਦੀ ਵਰਤੋਂ ਕਰੋ। ਇਸ ਨਾਲ ਕਾਫੀ ਫਾਇਦਾ ਹੋਵੇਗਾ।

PunjabKesari
ਕੇਲਾ ਦਿਵਾਏ ਪੱਥਰੀ ਤੋਂ ਰਾਹਤ 
ਕੇਲੇ 'ਚ ਅਜਿਹੇ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਪੱਥਰੀ ਨੂੰ ਵਧਣ ਤੋਂ ਰੋਕਦੇ ਹਨ ਅਤੇ ਦਰਦ ਤੋਂ ਰਾਹਤ ਦਿਵਾਉਣ ਦਾ ਕੰਮ ਵੀ ਕਰਦੇ ਹਨ। ਇਸ ਲਈ ਪੱਥਰੀ ਦੀ ਸਮੱਸਿਆ ਹੋਣ 'ਤੇ ਕੇਲੇ ਦੀ ਵਰਤੋਂ ਜ਼ਰੂਰ ਕਰੋ।

PunjabKesari
ਪਿਆਜ਼ ਦਾ ਰਸ
ਪਿਆਜ਼ ਦੇ ਰਸ 'ਚ ਸ਼ੱਕਰ ਮਿਲਾ ਕੇ ਪੀਣ ਨਾਲ ਵੀ ਦਰਦ ਦੂਰ ਹੋ ਜਾਂਦਾ ਹੈ। ਪੱਥਰੀ ਦੇ ਦਰਦ 'ਚ ਇਹ ਨੁਸਖਾ ਕਾਫੀ ਅਸਰਦਾਰ ਸਾਬਤ ਹੁੰਦਾ ਹੈ। ਪਿਆਜ਼ 'ਚ ਵਿਟਾਮਿਨ-ਬੀ ਅਤੇ ਪੋਟਾਸ਼ੀਅਮ ਹੁੰਦਾ ਹੈ, ਜੋ ਪੱਥਰੀ ਵਧਣ ਤੋਂ ਰੋਕਦੇ ਹਨ।

PunjabKesari
ਅੰਗੂਰ ਦੇਵੇਂ ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ
ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅੰਗੂਰ ਦੀ ਵਰਤੋਂ ਵੀ ਕਾਫੀ ਫਾਇਦੇਮੰਦ ਹੁੰਦੀ ਹੈ। ਇਸ ਨਾਲ ਪੱਥਰੀ ਦੇ ਦਰਦ ਤੋਂ ਵੀ ਆਰਾਮ ਮਿਲਦਾ ਹੈ ਅਤੇ ਨਾਲ ਹੀ ਨਾਲ ਇਹ ਸਮੱਸਿਆ ਜਲਦ ਹੀ ਦੂਰ ਹੋ ਜਾਂਦੀ ਹੈ।


shivani attri

Content Editor

Related News