ਢਿੱਡ ਤੇ ਕਮਰ ਦੀ ਵਧੀ ਹੋਈ ਚਰਬੀ ਨੂੰ ਘੱਟ ਕਰਨ ਲਈ ਪਾਣੀ 'ਚ ਮਿਲਾ ਕੇ ਪੀਓ ਇਹ ਚੀਜ਼ਾਂ, ਭਾਰ ਵੀ ਹੋਵੇਗਾ ਘੱਟ

04/09/2021 12:51:58 PM

ਜਲੰਧਰ (ਬਿਊਰੋ) - ਗ਼ਲਤ ਅਤੇ ਬਾਹਰਾ ਖਾਣਾ ਖਾਣ ਨਾਲ ਢਿੱਡ ਅਤੇ ਕਮਰ ਦੀ ਚਰਬੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਇਸ ਦੇ ਨਾਲ ਸਾਡਾ ਭਾਰ ਵੀ ਵੱਧਣਾ ਸ਼ੁਰੂ ਹੋ ਜਾਂਦਾ ਹੈ। ਸਹੀ ਖਾਣ ਪੀਣ ਅਤੇ ਰੋਜ਼ਾਨਾ ਕਸਰਤ ਕਰਕੇ ਅਸੀਂ ਆਪਣੇ ਭਾਰ ਨੂੰ ਕਾਬੂ ’ਚ ਕਰ ਸਕਦੇ ਹਾਂ। ਰੋਜ਼ਾਨਾ ਕੀਤੇ ਜਾਣ ਵਾਲੇ ਛੋਟੇ-ਛੋਟੇ ਬਦਲਾਅ ਹੀ ਤੁਹਾਨੂੰ ਸਿਹਤਮੰਦ ਬਣਾ ਸਕਦੇ ਹਨ। ਜੇਕਰ ਤੁਸੀਂ ਸਵੇਰੇ ਉੱਠ ਕੇ ਚਾਹ ਜਾਂ ਕੌਫੀ ਪੀਂਦੇ ਹੋ ਤਾਂ ਇਹ ਪੀਣਾ ਬੰਦ ਕਰ ਦਿਓ, ਕਿਉਂਕਿ ਇਨ੍ਹਾਂ ਦੀ ਵਰਤੋਂ ਕਰਕੇ ਦਿਨ ਦੀ ਸ਼ੁਰੂਆਤ ਕਰਨ ਨਾਲ ਪੂਰਾ ਦਿਨ ਤੁਸੀਂ ਐਕਟਿਵ ਨਹੀਂ ਰਹਿੰਦੇ। ਜੇਕਰ ਤੁਸੀਂ ਸਵੇਰੇ ਕੋਈ ਹੈਲਦੀ ਚੀਜ਼ ਲੈਂਦੇ, ਤਾਂ ਇਸ ਨਾਲ ਪੂਰਾ ਦਿਨ ਐਕਟਿਵ ਰਹਿ ਸਕਦੇ ਹੋ। ਇਸੇ ਲਈ ਅੱਜ ਅਸੀਂ ਤੁਹਾਨੂੰ ਪਾਣੀ ’ਚ ਮਿਲਾ ਕੇ ਪੀਣ ਵਾਲੀਆਂ ਕੁਝ ਖ਼ਾਸ ਚੀਜ਼ਾਂ ਦੇ ਬਾਰੇ ਦੱਸਾਂਗੇ, ਜਿਨ੍ਹਾਂ ਨਾਲ ਤੁਹਾਡਾ ਭਾਰ ਘੱਟ, ਢਿੱਡ ਅਤੇ ਕਮਰ ਦੀ ਚਰਬੀ ਦੂਰ ਹੋ ਜਾਵੇਗੀ। 

ਭਾਰ ਘੱਟ ਕਰਨ ਲਈ ਸਵੇਰ ਦੇ ਸਮੇਂ ਜ਼ਰੂਰ ਪੀਓ ਇਹ ਪਾਣੀ

ਗ੍ਰੀਨ-ਟੀ
ਗ੍ਰੀਨ-ਟੀ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਗ੍ਰੀਨ-ਟੀ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ ਅਤੇ ਇਹ ਸਰੀਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਉਂਦੀ ਹੈ ਅਤੇ ਚਰਬੀ ਨੂੰ ਖ਼ਤਮ ਕਰਦੀ ਹੈ। ਭਾਰ ਘਟਾਉਣ ਲਈ ਲੋਕਾਂ ਵਲੋਂ ਇਸ ਦਾ ਸਭ ਤੋਂ ਜ਼ਿਆਦਾ ਉਪਯੋਗ ਕੀਤਾ ਜਾਂਦਾ ਹੈ। ਰੋਜ਼ਾਨਾ ਖਾਲੀ ਢਿੱਡ ਗ੍ਰੀਨ-ਟੀ ਪੀਣ ਨਾਲ ਚਮੜੀ ਨੂੰ ਬਹੁਤ ਫ਼ਾਇਦਾ ਹੁੰਦਾ ਹੈ ।

ਪੜ੍ਹੋ ਇਹ ਵੀ ਖ਼ਬਰਾਂ - ‘ਟਾਇਲਟ’ ’ਚ ਬੈਠ ਕੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਗੰਭੀਰ ਬੀਮਾਰੀਆਂ 

ਜ਼ੀਰੇ ਦਾ ਪਾਣੀ
ਭਾਰ ਘਟਾਉਣ ਲਈ ਜੀਰੇ ਦਾ ਪਾਣੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਪਾਚਨ ਸ਼ਕਤੀ ਵਧਾਉਂਦਾ ਹੈ। ਇਸ ਨਾਲ ਸਰੀਰ ਵਿੱਚ ਮੌਜੂਦ ਐਕਸਟਰਾ ਚਰਬੀ ਬਹੁਤ ਜਲਦੀ ਘੱਟ ਹੁੰਦੀ ਹੈ। ਇੱਕ ਗਿਲਾਸ ਪਾਣੀ ਵਿੱਚ ਇੱਕ ਵੱਡਾ ਚਮਚ ਜੀਰਾ ਭਿਓ ਕੇ ਰੱਖੋ ਅਤੇ ਸਵੇਰ ਇਸ ਪਾਣੀ ਨੂੰ ਛਾਣ ਕੇ ਪੀ ਲਓ। ਇਸ ਨਾਲ ਭਾਰ ਅਤੇ ਫਾਲਤੂ ਚਰਬੀ ਘੱਟ ਜਾਵੇਗੀ।

ਪੜ੍ਹੋ ਇਹ ਵੀ ਖ਼ਬਰਾਂ - Health Tips: 40 ਸਾਲ ਤੋਂ ਬਾਅਦ ‘ਹੱਡੀਆਂ’ ਨੂੰ ਬਣਾਉਣਾ ਚਾਹੁੰਦੇ ਹੋ ‘ਮਜ਼ਬਤ’ ਤਾਂ ਇਨ੍ਹਾਂ ਤਰੀਕਿਆਂ ਦੀ ਜ਼ਰੂਰ ਕਰੋ ਵਰਤੋਂ

ਚਿਆ ਸੀਡਸ ਅਤੇ ਨਿੰਬੂ ਦਾ ਪਾਣੀ
ਨਿੰਬੂ ਪਾਣੀ ਅਤੇ ਚਿਆ ਸੀਡਸ ਦੋਵੇਂ ਭਾਰ ਘਟਾਉਣ ਦਾ ਕੰਮ ਕਰਦੇ ਹਨ। ਇਹ ਦੋਵੇਂ ਪਾਣੀ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ। ਇਸ ਪਾਣੀ ਨੂੰ ਤਿਆਰ ਕਰਨ ਦੇ ਲਈ ਇੱਕ ਗਿਲਾਸ ਗਰਮ ਪਾਣੀ ਵਿੱਚ ਅੱਧਾ ਨਿੰਬੂ ਦਾ ਰਸ ਅਤੇ ਇਕ ਚਮਚ ਸ਼ਹਿਦ, ਥੋੜ੍ਹਾ ਜਿਹਾ ਚੀਆ ਸੀਡ ਪਾਊਡਰ ਮਿਲਾਓ ਅਤੇ ਇਹ ਪਾਣੀ ਪੀ ਲਓ। ਰੋਜ਼ਾਨਾ ਸਵੇਰੇ ਖਾਲੀ ਢਿੱਡ ਇਹ ਪਾਣੀ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ।

ਪੜ੍ਹੋ ਇਹ ਵੀ ਖ਼ਬਰਾਂ - Shahnaz Husain: ਘਰੋਂ ਬਾਹਰ ਘੁੰਮਦੇ ਸਮੇਂ ਇੰਝ ਰੱਖੋ ‘ਚਿਹਰੇ’ ਦਾ ਖ਼ਿਆਲ, ਪਰਸ ’ਚ ਰੱਖਣਾ ਕਦੇ ਨਾ ਭੁੱਲੋ ਇਹ ਚੀਜ਼ਾਂ

ਸੇਬ ਦਾ ਸਿਰਕਾ
ਸੇਬ ਦੇ ਸਿਰਕੇ ਦੀ ਵਰਤੋਂ ਕਰਨ ਨਾਲ ਸਿਹਤ ਨੂੰ ਬਹੁਤ ਸਾਰੇ ਲਾਭ ਹੁੰਦੇ ਹਨ। ਇਹ ਦਿਲ ਦੀਆਂ ਸਮੱਸਿਆਵਾਂ ਲਈ ਵੀ ਫ਼ਾਇਦੇਮੰਦ ਹੈ। ਭਾਰ ਘਟਾਉਣ ਲਈ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਲਈ ਅੱਧਾ ਗਿਲਾਸ ਪਾਣੀ ਵਿਚ ਇਕ ਚਮਚ ਸੇਬ ਦਾ ਸਿਰਕਾ ਮਿਲਾਓ ਅਤੇ ਸਵੇਰ ਸਮੇਂ ਇਸ ਦਾ ਸੇਵਨ ਕਰੋ।

ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ

ਪਾਣੀ ’ਚ ਮਿਲਾ ਕੇ ਪੀਓ ਇਹ ਚੀਜ਼ਾਂ ਵੀ
ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ, ਤਾਂ ਡਿਟਾਕਸ ਵਾਟਰ ਦਾ ਸੇਵਨ ਜ਼ਰੂਰ ਕਰੋ। ਇਹ ਸਾਡੇ ਸਰੀਰ ਨੂੰ ਸਾਫ਼ ਕਰਦਾ ਹੈ। ਡਿਟਾਕਸ ਵਾਟਰ ਤਿਆਰ ਕਰਨ ਲਈ ਖੀਰਾ, ਨਿੰਬੂ ਦਾ ਰਸ, ਪੁਦੀਨੇ ਦੀਆਂ ਪੱਤੀਆਂ, ਅਦਰਕ ਦਾ ਟੁਕੜਾ ਪਾਣੀ ਵਿੱਚ ਮਿਲਾ ਸਕਦੇ ਹੋ। ਇਹ ਸਭ ਚੀਜ਼ਾਂ ਪਾਣੀ ਵਿੱਚ ਮਿਲਾ ਕੇ ਕੁਝ ਸਮਾਂ ਰੱਖੋ ਅਤੇ ਬਾਅਦ ਵਿੱਚ ਪਾਣੀ ਪੀ ਲਓ। ਇਸ ਪਾਣੀ ਦਾ ਸੇਵਨ ਸਵੇਰ ਸਮੇਂ ਜਾਂ ਦਿਨ ਵਿਚ ਕਿਸੇ ਵੀ ਸਮੇਂ ਕਰ ਸਕਦੇ ਹੋ।


rajwinder kaur

Content Editor

Related News