ਬੀਮਾਰੀਆਂ ਤੋਂ ਰਹਿਣਾ ਹੈ ਦੂਰ ਤਾਂ ਰਸੋਈ ਦੀਆਂ ਇਨ੍ਹਾਂ ਚੀਜ਼ਾਂ ਨੂੰ ਰੱਖੋ ਹਮੇਸ਼ਾ ਸਾਫ

09/05/2017 4:31:55 PM

ਨਵੀਂ ਦਿੱਲੀ— ਰਸੋਈ ਘਰ ਦਾ ਸਭ ਤੋਂ ਅਹਿਮ ਹਿੱਸਾ ਹੁੰਦਾ ਹੈ, ਜਿਸ 'ਤੇ ਸਾਡੀ ਹੈਲਥ ਡਿਪੈਂਡ ਕਰਦੀ ਹੈ। ਜੇ ਇਹ ਸਾਫ-ਸੁਥਰੀਆਂ ਨਾ ਹੋਣ ਤਾਂ ਇਸ ਦਾ ਸਾਡੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਹਮੇਸ਼ਾ ਫਿੱਟ ਐਂਟ ਫਾਈਨ ਰਹਿਣ ਲਈ ਤੁਹਾਨੂੰ ਰਸੋਈ ਵਿਚ ਇਨ੍ਹਾਂ ਚੀਜ਼ਾਂ ਨੂੰ ਸਾਫ ਰੱਖਣ ਲਈ ਖਾਸ ਧਿਆਨ ਦੇਣ ਦੀ ਲੋੜ ਹੈ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ
1. ਰਸੋਈ ਦੀ ਸਲੈਬ ਨੂੰ ਗੰਦਾਂ ਨਾ ਰੱਖੋ। ਨਿੰਬੂ ਦੇ ਰਸ ਅਤੇ ਡਿਟਰਜੈਂਟ ਨਾਲ ਰੋਜ਼ਾਨਾ ਸਾਫ ਕਰਨ ਨਾਲ ਸਲੈਬ ਦੇ ਦਾਗ-ਧੱਬੇ ਵੀ ਦੂਰ ਹੋ ਜਾਣਗੇ ਅਤੇ ਬਦਬੂ ਵੀ ਖਤਮ ਹੋ ਜਾਵੇਗੀ। 
2. ਭਾਂਡੇ ਧੋਣ ਦੇ ਬਾਅਦ ਸਿੰਕ ਨੂੰ ਸਾਫ ਕਰਨਾ ਨਾ ਭੁੱਲੋ। ਤੁਸੀਂ ਥੋੜਾ ਜਿਹਾ ਸੇਂਧਾ ਨਮਕ ਮਿਲਾ ਕੇ ਵੀ ਬਰੱਸ਼ ਨਾਲ ਇਸ ਦੀ ਸਫਾਈ ਕਰ ਸਕਦੇ ਹੋ। 
3. ਗੈਸ ਚੁੱਲੇ 'ਤੇ ਕਈ ਵਾਰ ਖਾਣਾ ਡਿੱਗ ਜਾਂਦਾ ਹੈ, ਜਿਸ ਨੂੰ ਸਾਫ ਨਾ ਕਰਨ ਨਾਲ ਕੀਟਾਣੂ ਪੈਦਾ ਹੋ ਜਾਂਦੇ ਹਨ ਜੋ ਸਿਹਤ 'ਤੇ ਮਾੜਾ ਪ੍ਰਭਾਵ ਪਾਉਂਦੇ ਹਨ। 
4. ਪੂਰੀ ਰਾਤ ਸਿੰਕ ਵਿਚ ਝੂੱਠੇ ਭਾਂਡੇ ਨਾ ਰਹਿਣ ਦਿਓ। ਇਸ ਨਾਲ ਤੁਹਾਨੂੰ ਸਵੇਰੇ ਸਾਫ-ਸੁਥਰਾ ਕਿਚਨ ਦੇਖਣ ਨੂੰ ਮਿਲੇਗਾ। 
5. ਜੇ ਤੁਸੀਂ ਮਾਈਕਰੋਵੇਵ ਨੂੰ ਰੋਜ਼ਾਨਾ ਵਰਤਦੇ ਹੋ ਤਾਂ ਇਸ ਨੂੰ ਵੀ ਰੋਜ਼ਾਨਾ ਸਾਫ ਕਰਦੇ ਰਹੋ। ਇਸ ਨਾਲ ਮਾਈਕਰੋਵੇਵ ਵਿਚੋਂ ਬਦਬੂ ਵੀ ਨਹੀਂ ਆਵੇਗੀ।


Related News