ਇਨ੍ਹਾਂ ਬੀਮਾਰੀਆਂ ਤੋਂ ਨਿਜ਼ਾਤ ਪਾਉਣਾ ਚਾਹੁੰਦੇ ਹੋ ਤਾਂ ਖਾਓ ‘ਪਾਲਕ’, ਹੋਣਗੇ ਹੈਰਾਨੀਜਨਕ ਫਾਇਦੇ
Thursday, Oct 08, 2020 - 06:07 PM (IST)
ਜਲੰਧਰ (ਬਿਊਰੋ) - ਹਰੀਆਂ ਸਬਜ਼ੀਆਂ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ। ਪਾਲਕ ਸਭ ਤੋਂ ਵੱਧ ਗੁਣਕਾਰੀ ਹੈ। ਪਾਲਕ ਇੱਕ ਅਜਿਹੀ ਸਬਜ਼ੀ ਹੈ, ਜਿਸ ‘ਚ ਵਿਟਾਮਿਨ-ਏ, ਬੀ, ਸੀ, ਲੋਹਾ, ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਖਣਿਜ ਪਦਾਰਥ, ਮੈਗਨੀਸ਼ੀਅਮ, ਆਇਰਨ, ਅਮੀਨੋ ਅਤੇ ਫੌਲਿਕ ਐਸਿਡ ਵਰਗੇ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਪਾਲਕ ਨੂੰ ਸਬਜ਼ੀ, ਪਕੌੜੇ ਅਤੇ ਜੂਸ ਦੇ ਤੌਰ ’ਤੇ ਵਰਤੋਂ ਕਰ ਸਕਦੇ ਹਾਂ। ਪਾਲਕ ਦਾ ਜੂਸ ਤੁਹਾਡੇ ਪਾਚਨ ਤੰਤਰ ਦੀ ਚੰਗੀ ਤਰ੍ਹਾਂ ਸਫਾਈ ਕਰਦਾ ਹੈ। ਇਹ ਤੁਹਾਡੇ ਸਰੀਰ ‘ਚ ਖਤਰਨਾਕ ਕੀਟਾਣੂਆਂ ਤੋਂ ਪੈਦਾ ਹੋਣ ਵਾਲੇ ਰੋਗਾਂ ਤੋਂ ਰੱਖਿਆ ਕਰਦਾ ਹੈ। ਆਓ ਜਾਣਦੇ ਹਾਂ ਪਾਲਕ ਤੋਂ ਹੋਣ ਵਾਲੇ ਹੋਰ ਫਾਇਦਿਆਂ ਬਾਰੇ...
ਅੱਖਾਂ ਦੀ ਰੋਸ਼ਨੀ ਲਈ ਫਾਇਦੇਮੰਦ
ਜਿਨ੍ਹਾਂ ਲੋਕਾਂ ਦੀ ਨਜ਼ਰ ਕਮਜ਼ੋਰ ਹੈ, ਉਨ੍ਹਾਂ ਲੋਕਾਂ ਲਈ ਪਾਲਕ ਕਿਸੇ ਅੰਮ੍ਰਿਤ ਤੋਂ ਘੱਟ ਨਹੀਂ ਹੈ। ਪਾਲਕ ਖਾਣ ਨਾਲ ਅੱਖਾਂ ਦੀ ਸਿਹਤ ਉੱਤੇ ਚੰਗਾ ਅਸਰ ਪੈਂਦਾ ਹੈ ਅਤੇ ਅੱਖਾਂ ਦੀ ਰੋਸ਼ਨੀ ਠੀਕ ਹੋ ਜਾਂਦੀ ਹੈ । ਇਸ ਲਈ ਅੱਖਾਂ ਲਕ ਦਾ ਸੇਵਨ ਕਰਨਾ ਚਾਹੀਦਾ ਹੈ ।
ਖੂਨ ਦੀ ਕਮੀ ਦੂਰ ਕਰਦੀ ਹੈ
ਪਾਲਕ ‘ਚ ਆਇਰਨ ਦੀ ਮਾਤਰਾ ਬਹੁਤ ਵੱਧ ਮਾਤਰਾ ‘ਚ ਪਾਈ ਜਾਂਦੀ ਹੈ। ਇਸ ਦੇ ਸੇਵਨ ਦੇ ਨਾਲ ਹੀਮੋਗਲੋਬਿਨ ਵਧਾਇਆ ਜਾ ਸਕਦਾ ਹੈ। ਜੇ ਕੋਈ ਵਿਅਕਤੀ ਐਨੀਮੀਆ ਦਾ ਸ਼ਿਕਾਰ ਹੋਵੇ ਤਾਂ ਉਸਦੇ ਭੋਜਨ ‘ਚ ਪਾਲਕ ਜ਼ਰੂਰ ਸ਼ਾਮਲ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਆਹਾਰ ‘ਚ ਪਾਲਕ ਦਿੰਦੇ ਰਹਿਣ ਨਾਲ ਉਨ੍ਹਾਂ ਦੇ ਸਰੀਰ ਵਿਚ ਖੂਨ ਦੀ ਕਮੀ ਨਹੀਂ ਹੁੰਦੀ ।
ਹੱਡੀਆਂ ਤੇ ਦੰਦ ਮਜ਼ਬੂਤ
ਪਾਲਕ ਹੱਡੀਆਂ ਅਤੇ ਦੰਦਾਂ ਲਈ ਬਹੁਤ ਫਾਇਦੇਮੰਦ ਹੈ। ਬੱਚਿਆਂ ਦੇ ਭੋਜਨ ‘ਚ ਪਾਲਕ ਨੂੰ ਜ਼ਰੂਰ ਸ਼ਾਮਿਲ ਕਰੋ। ਜੇ ਤੁਹਾਨੂੰ ਦੰਦਾਂ ਨਾਲ ਜੁੜੀ ਪ੍ਰੇਸ਼ਾਨੀ ਪਾਇਰੀਆ ਹੈ ਤਾਂ ਖਾਲੀ ਢਿੱਡ ਪਾਲਕ ਦੇ ਰਸ ਦਾ ਸੇਵਨ ਕਰੋ। ਇਸ ਨਾਲ ਦੰਦ ਦੇ ਨਾਲ ਜੁੜੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ ।
ਪੜ੍ਹੋ ਇਹ ਵੀ ਖਬਰ - Beauty Tips : ਸਮੇਂ ਤੋਂ ਪਹਿਲਾਂ ‘ਚਿੱਟੇ’ ਹੋ ਰਹੇ ‘ਵਾਲਾਂ’ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਮੁੜ ਤੋਂ ‘ਕਾਲਾ’
ਮੋਟਾਪਾ ਘੱਟ ਹੁੰਦਾ
ਅੱਜ-ਕੱਲ੍ਹ ਦੇ ਬਾਹਰਲੇ ਖਾਣੇ ਕਰਕੇ ਲੋਕ ਮੋਟਾਪੇ ਦਾ ਸ਼ਿਕਰ ਹੋ ਰਹੇ ਹਨ। ਮੋਟਾਪੇ ਨੂੰ ਦੂਰ ਕਰਨ ਲਈ ਪਾਲਕ ਇੱਕ ਲਾਹੇਵੰਦ ਔਸ਼ਧੀ ਸਾਬਿਤ ਹੁੰਦੀ ਹੈ। ਪਾਲਕ ‘ਚ ਗਾਜਰ ਦਾ ਜੂਸ ਮਿਲਾ ਕੇ ਪੀਣ ਨਾਲ ਬੌਡੀ ਨੂੰ ਨਿਊਟ੍ਰੀਸ਼ੀਅਨਜ਼ ਮਿਲਦੇ ਹਨ। ਇਸ ਨਾਲ ਸਰੀਰ ਦੀ ਵਾਧੂ ਚਰਬੀ ਘੱਟ ਹੋਣ ਲਗਦੀ ਹੈ ।
ਪੜ੍ਹੋ ਇਹ ਵੀ ਖਬਰ - Navratri 2020: 17 ਅਕਤੂਬਰ ਤੋਂ ਸ਼ੁਰੂ ਹੋਣਗੇ ਨਰਾਤੇ, ਜਾਣੋ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ, ਪੂਜਾ ਵਿਧੀ ਤੇ ਮਹੱਤਵ
ਪਾਚਨ ਕਿਰਿਆ ਨੂੰ ਮਜ਼ਬੂਤ
ਬਹੁਤ ਸਾਰੇ ਲੋਕ ਢਿੱਡ ਦੀਆਂ ਬੀਮਾਰੀਆਂ ਤੋਂ ਪੀੜਤ ਹਨ। ਢਿੱਡ ਖਰਾਬ ਹੋਵੇ ਤਾਂ ਸਰੀਰ ਨੂੰ ਬੀਮਾਰੀਆਂ ਜਲਦ ਘੇਰ ਲੈਂਦੀਆਂ ਹਨ । ਜੇ ਅਸੀਂ ਪਾਲਕ ਨੂੰ ਆਪਣੀ ਭੋਜਨ ‘ਚ ਸ਼ਾਮਲ ਕਰੀਏ ਤਾਂ ਇਸ ਨਾਲ ਪਾਚਨ ਕਿਰਿਆ ‘ਚ ਸੁਧਾਰ ਰਹਿੰਦਾ ਹੈ । ਇਸ ਨਾਲ ਖਾਣਾ ਆਸਾਨੀ ਨਾਲ ਪਚਣਾ ਸ਼ੁਰੂ ਹੋ ਜਾਂਦਾ ਹੈ ।
ਪੜ੍ਹੋ ਇਹ ਵੀ ਖਬਰ - ICMR ਦਾ ਵੱਡਾ ਖ਼ੁਲਾਸਾ: ਪੰਜਾਬ ਦੇ 9 ਵਿਅਕਤੀਆਂ ’ਚੋਂ ਇੱਕ ਵਿਅਕਤੀ ਹੁੰਦਾ ਹੈ ‘ਕੋਰੋਨਾ ਪੀੜਤ’ (ਵੀਡੀਓ)
ਬਲੱਡ ਪ੍ਰੈਸ਼ਰ ਕੰਟਰੋਲ
ਪਾਲਕ ਵਿਚ ਪੋਟਾਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ, ਜਿਸ ਨਾਲ ਦਿਲ ਦੇ ਰੋਗਾਂ ਤੋਂ ਬਚਾਅ ਰਹਿੰਦਾ ਹੈ।
ਪੜ੍ਹੋ ਇਹ ਵੀ ਖਬਰ - ਸੋਸ਼ਲ ਮੀਡੀਆਂ ’ਤੇ ਵਾਇਰਲ ਹੋ ਰਹੀਆਂ ਨੇ ਇਹ ਤਸਵੀਰਾਂ, ਜਾਣੋ ਕੀ ਹੈ ਕਹਾਣੀ (ਵੀਡੀਓ)
ਚਮਕਦਾਰ ਚਮੜੀ
ਗਾਜਰ, ਪਾਲਕ ਅਤੇ ਟਮਾਟਰ ਦਾ ਰਸ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ, ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਜੇ ਤੁਸੀਂ ਚਮਕਦਾਰ ਚਮੜੀ ਚਾਹੁੰਦੇ ਹੋ ਤਾਂ ਪਾਲਕ ਦੇ ਜੂਸ ਦਾ ਸੇਵਨ ਕਰੋ।