'ਪਾਲਕ' ਸਣੇ ਇਨ੍ਹਾਂ ਚੀਜ਼ਾਂ ਨੂੰ ਜ਼ਰੂਰ ਬਣਾਓ ਖੁਰਾਕ ਦਾ ਹਿੱਸਾ, ਦੂਰ ਹੋਵੇਗੀ ਸਕਿਨ ਸਬੰਧੀ ਹਰ ਸਮੱਸਿਆ

Friday, Sep 02, 2022 - 03:36 PM (IST)

'ਪਾਲਕ' ਸਣੇ ਇਨ੍ਹਾਂ ਚੀਜ਼ਾਂ ਨੂੰ ਜ਼ਰੂਰ ਬਣਾਓ ਖੁਰਾਕ ਦਾ ਹਿੱਸਾ, ਦੂਰ ਹੋਵੇਗੀ ਸਕਿਨ ਸਬੰਧੀ ਹਰ ਸਮੱਸਿਆ

ਨਵੀਂ ਦਿੱਲੀ- ਸਰੀਰ ਨੂੰ ਸਿਹਤਮੰਦ ਰੱਖਣ ਲਈ ਚੰਗੇ ਖਾਣੇ ਦਾ ਸੇਵਨ ਬਹੁਤ ਜ਼ਰੂਰੀ ਹੁੰਦਾ ਹੈ। ਪੋਸ਼ਣ ਦੀ ਘਾਟ ਨਾਲ ਸਰੀਰ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਜਿਵੇਂ ਸਰੀਰ 'ਚ ਵਿਟਾਮਿਨ, ਮਿਨਰਲਸ ਦੀ ਘਾਟ ਸਕਿਨ 'ਤੇ ਸਾਫ਼ ਤੌਰ 'ਤੇ ਨਜ਼ਰ ਆਉਂਦੀ ਹੈ। ਸਕਿਨ ਲਟਕਣ ਲੱਗਦੀ ਹੈ ਜਾਂ ਫਿਰ ਰੰਗਤ ਫਿੱਕੀ ਪੈਣ ਲੱਗਦੀ ਹੈ। ਤੁਹਾਨੂੰ ਵੀ ਅਜਿਹੀਆਂ ਹੀ ਸਮੱਸਿਆਵਾਂ ਹੋ ਰਹੀਆਂ ਹਨ ਤਾਂ ਚੰਗੀ ਸਕਿਨ ਅਤੇ ਲੰਬੇ ਸਮੇਂ ਤੱਕ ਖੁਦ ਨੂੰ ਜਵਾਨ ਰੱਖਣ ਲਈ ਸਾਨੂੰ ਚੰਗੀ ਖੁਰਾਕ 'ਚ ਚੰਗੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦੈ। ਹਮੇਸ਼ਾ ਲੋਕ ਬਾਹਰ ਦਾ ਖਾਣਾ ਖਾਣਾ ਪਸੰਦ ਕਰਦੇ ਹਨ। ਇਸ ਨਾਲ ਤੁਸੀਂ ਸਮੇਂ ਤੋਂ ਪਹਿਲਾਂ ਬੁੱਢੇ ਹੋ ਸਕਦੇ ਹੋ, ਇਸ ਲਈ ਖੁਦ ਦਾ ਧਿਆਨ ਰੱਖਦੇ ਹੋਏ ਮੌਸਮ ਅਨੁਸਾਰ ਫੂਡਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਆਓ ਜਾਣਦੇ ਹਾਂ ਗਰਮੀਆਂ 'ਚ ਕਿਹੜੇ-ਕਿਹੜੇ ਫੂਡਸ ਫਾਇਦੇਮੰਦ ਸਾਬਤ ਹੋ ਸਕਦੇ ਹਨ। 
ਪਾਲਕ 
ਤੁਹਾਡੀ ਸਿਹਤ ਲਈ ਹਰੀਆਂ ਸਬਜ਼ੀਆਂ ਬਹੁਤ ਫਾਇਦੇਮੰਦ ਹੁੰਦੀਆਂ ਹਨ, ਉਸ 'ਚੋਂ ਇਕ ਪਾਲਕ ਹੈ। ਇਹ ਥਕਾਵਟ ਦੂਰ ਕਰਨ, ਨੀਂਦ ਦੀ ਘਾਟ, ਅਨੀਮੀਆ ਅਤੇ ਡਾਰਕ ਸਰਕਲ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ। ਪਾਲਕ ਨਾਲ ਸਰੀਰ ਨੂੰ ਭਰਪੂਰ ਆਇਰਨ, ਵਿਟਾਮਿਨ ਮਿਲਦੇ ਹਨ, ਇਸ ਲਈ ਇਸ ਦਾ ਸੇਵਨ ਕਰਦੇ ਰਹੋ। 

PunjabKesari
ਟਮਾਟਰ
ਟਮਾਟਰ 'ਚ ਐਂਟੀ-ਆਕਸੀਡੈਂਟ ਗੁਣ ਪਾਇਆ ਜਾਂਦਾ ਹੈ ਅਤੇ ਟਮਾਟਰ 'ਚ ਵਿਟਾਮਿਨ-ਸੀ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਲਈ ਤੁਸੀਂ ਖਾਣੇ 'ਚ ਰੋਜ਼ ਇਕ ਟਮਾਟਰ ਖਾ ਸਕਦੇ ਹੋ। ਇਸ ਨਾਲ ਸਰੀਰ ਨੂੰ ਵਿਟਾਮਿਨ-ਏ, ਵਿਟਾਮਿਨ ਸੀ ਅਤੇ ਪੋਟਾਸ਼ੀਅਮ ਭਰਪੂਰ ਮਿਲੇਗਾ, ਤਾਂ ਚਮਕਦਾਰ ਸਕਿਨ ਲਈ ਖੁਰਾਕ 'ਚ ਟਮਾਟਰ ਜ਼ਰੂਰ ਸ਼ਾਮਲ ਕਰੋ। 

PunjabKesari
ਤਰਬੂਜ਼ 
ਗਰਮੀਆਂ 'ਚ ਜ਼ਿਆਦਾਤਰ ਲੋਕ ਤਰਬੂਜ਼ ਦਾ ਸੇਵਨ ਕਰਨਾ ਪਸੰਦ ਕਰਦੇ ਹਨ। ਇਹ ਰਸੀਲਾ ਫ਼ਲ ਤੁਹਾਡੇ ਸਰੀਰ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਕਰਦਾ ਹੈ। ਉਧਰ ਇਸ ਨਾਲ ਗਰਮੀਆਂ 'ਚ ਹੋਣ ਵਾਲੀਆਂ ਸਮੱਸਿਆਵਾਂ ਜਿਵੇਂ-ਢਿੱਡ ਦਰਦ, ਡਿਹਾਈਡ੍ਰੇਸ਼ਨ ਆਦਿ ਨੂੰ ਘੱਟ ਕਰ ਸਕਦੇ ਹੋ। ਇੰਨਾ ਹੀ ਨਹੀਂ ਗਰਮੀਆਂ 'ਚ ਤਰਬੂਜ਼ ਦਾ ਸੇਵਨ ਕਰਨ ਨਾਲ ਤੁਹਾਨੂੰ ਭੁੱਖ ਦਾ ਅਹਿਸਾਸ ਨਹੀਂ ਹੁੰਦਾ ਹੈ, ਜਿਸ ਨਾਲ ਤੁਹਾਡੇ ਸਰੀਰ ਦਾ ਭਾਰ ਘੱਟ ਹੋ ਸਕਦਾ ਹੈ। 
ਨਾਰੀਅਲ ਪਾਣੀ
ਨਾਰੀਅਲ ਪਾਣੀ ਪੀਣ ਨਾਲ ਸਾਡੇ ਸਰੀਰ ਦੇ ਨਾਲ ਸਾਡੀ ਸਕਿਨ ਵੀ ਹਾਈਡ੍ਰੇਟ ਰਹਿੰਦੀ ਹੈ, ਜਿਸ ਨਾਲ ਸਕਿਨ ਸਬੰਧੀ ਕਈ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਨਾਰੀਅਲ ਪਾਣੀ ਨਾਲ ਸਕਿਨ 'ਚ ਨਿਖਾਰ ਆਉਂਦਾ ਹੈ। ਇਸ 'ਚ ਵਿਟਾਮਿਨ ਬੀ2, ਬੀ3 ਅਤੇ ਸੀ ਪਾਇਆ ਜਾਂਦਾ ਹੈ, ਜੋ ਤੁਹਾਨੂੰ ਲੰਬੇ ਸਮੇਂ ਤੱਕ ਜਵਾਨ ਬਣਾਏ ਰੱਖਣ 'ਚ ਮਦਦ ਕਰਦਾ ਹੈ।   


author

Aarti dhillon

Content Editor

Related News