ਬੱਚੇ ਨੂੰ ਉਮਰ ਦੇ ਹਿਸਾਬ ਨਾਲ ਖਿਲਾਓ ਨਮਕ

07/18/2017 1:09:31 PM

ਨਵੀਂ ਦਿੱਲੀ— ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੀ ਸਿਹਤ ਦਾ ਖਾਸ ਖਿਆਲ ਹੁੰਦਾ ਹੈ। ਮਾਂ-ਬਾਪ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਉਨ੍ਹਾਂ ਨੂੰ ਪੋਸ਼ਕ ਤੱਤਾਂ ਨਾਲ ਭਰਪੂਰ ਖਾਣਾ ਖਿਲਾਉਂਦੇ ਹਨ। ਖਾਣੇ ਵਿਚ ਮਿਲਿਆ ਨਮਕ ਉਂਝ ਤਾਂ ਬੱਚਿਆਂ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਗੱਲ ਦਾ ਧਿਆਨ ਰੱਖਦੇ ਹੋਏ ਤੁਹਾਨੂੰ ਦੱਸਦੇ ਹਾਂ ਕਿ ਬੱਚਿਆਂ ਦੀ ਨਮਕ ਦੀ ਮਾਤਰਾ ਸਹੀ ਹੈ ਅਤੇ ਜ਼ਿਆਦਾ ਨਮਕ ਸਰੀਰ ਨੂੰ ਕਿਵੇਂ ਨੁਕਸਾਨ ਪਹੁੰਚਾ ਸਕਦਾ ਹੈ।
ਬੱਚਿਆਂ ਲਈ ਕਿਨਾਂ ਨਮਕ ਸਹੀ ਹੈ? 
ਇਕ ਸਰਵੇ ਦੇ ਮੁਤਾਬਕ 1 ਸਾਲ ਤੋਂ ਥੱਲੇ ਦੇ ਬੱਤਿਆਂ ਨੂੰ ਰੋਜ਼ਾਨਾ 1 ਗ੍ਰਾਮ ਤੋਂ ਜ਼ਿਆਦਾ ਨਮਕ ਖਿਲਾਓ। ਇਸ ਤਰ੍ਹਾਂ 1-2 ਸਾਲ ਦੇ ਬੱਚਿਆਂ ਲਈ 2 ਗ੍ਰਾਮ ਰੋਜ਼ਾਨਾ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਲਈ 1 ਦਿਨ ਵਿਚ ਤਿੰਨ ਗ੍ਰਾਮ ਨਮਕ ਖਿਲਾਓ। ਨਮਕ ਦੀ ਇਸ ਤੋਂ ਜ਼ਿਆਦਾ ਮਾਤਰਾ ਖਾਣੇ ਵਿਚ ਨਾ ਰੱਖੋ।
ਜ਼ਿਆਦਾ ਨਮਕ ਖਾਣ ਦੇ ਨੁਕਸਾਨ
- ਕਿਡਨੀ ਖਰਾਬ
ਜ਼ਿਆਦਾ ਮਾਤਰਾ ਵਿਚ ਨਮਕ ਖਿਲਾਉਣ ਨਾਲ ਸਰੀਰ ਵਿਚ ਸੋਡੀਅਮ ਦੀ ਮਾਤਰਾ ਵਧ ਜਾਂਦੀ ਹੈ ਕਈ-ਵਾਰ ਕਿਡਨੀਆਂ ਸੋਡੀਅਮ ਦੀ ਜ਼ਿਆਦਾ ਮਾਤਰਾ ਨੂੰ ਚੰਗੀ ਤਰ੍ਹਾਂ ਨਾਲ ਬੈਲੰਸ ਨਹੀਂ ਕਰ ਪਾਉਂਦੀਆਂ ਅਤੇ ਕ੍ਰੋਨਿਕ ਕਿਡਨੀ ਦੀ ਬੀਮਾਰੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਕਿਡਨੀ ਵਿਚ ਪੱਥਰੀ ਹੋਣ ਦੀ ਸੰਭਾਵਨਾ ਵੀ ਵਧ ਸਕਦੀ ਹੈ।
- ਮੋਟਾਪਾ 
ਜਦੋਂ ਵੀ ਤੁਸੀਂ ਬਾਹਰ ਬੱਚਿਆਂ ਨੂੰ ਚੀਜ਼ਾਂ ਖਰੀਦ ਕੇ ਦਿੰਦੇ ਹੋ ਤਾਂ ਉਨ੍ਹਾਂ ਵਿਚ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਇਨ੍ਹਾਂ ਚੀਜ਼ਾਂ ਨੂੰ ਖਰੀਦਣ ਤੋਂ ਪਹਿਲਾਂ ਉਨ੍ਹਾਂ 'ਤੇ ਲਿਖੀ ਸਮੱਗਰੀ ਦੀ ਮਾਤਰਾ ਜਾਣ ਲਓ ਜਿਸ ਦੀ ਵਰਤੋਂ ਨਾਲ ਬੱਚਿਆਂ ਵਿਚ ਮੋਟਾਪਾ ਹੋ ਜਾਂਦਾ ਹੈ।
- ਦਿਮਾਗ 'ਤੇ ਮਾੜਾ ਅਸਰ
ਛੋਟੇ ਬੱਚਿਆਂ ਨੂੰ ਨਮਕ ਦੀ ਜ਼ਿਆਦਾ ਮਾਤਰਾ ਖਿਲਾਉਣ ਨਾਲ ਉਨ੍ਹਾਂ ਦੇ ਦਿਮਾਗ 'ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਧਿਆਨ ਰੱਖੋ ਕਿ ਬੱਚਿਆਂ ਦੀ ਉਮਰ ਦੇ ਹਿਸਾਬ ਨਾਲ ਹੀ ਖਾਣੇ ਵਿਚ ਨਮਕ ਦੀ ਮਾਤਰਾ ਦਿਓ।
 


Related News